ਰਾਜਾ ਵੜਿੰਗ ਦੀ ਪਤਨੀ ਨੇ ਕੀਤੀਆਂ ਹਲਕਾ ਸਰਦੂਲਗੜ੍ਹ ਵਿੱਚ ਭਰਵੀਆਂ ਰੈਲੀਆਂ

0
54


ਸਰਦੂਲਗੜ੍ਹ(ਸਾਰਾ ਯਹਾ,(ਬਲਜੀਤ ਪਾਲ) 1 ਮਈ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਨੇ ਹਲਕੇ ਦੇ ਪਿੰਡ  ਪਿੰਡ ਝੇਰਿਆਂਵਾਲੀ, ਬੀਰੇਵਾਲਾ ,ਜੌੜਕੀਆਂ, ਉੱਲਕ ,ਬੁਰਜ ਜਗਤਗੜ੍ਹ ਬਾਂਦਰਾਂ ,ਆਦਿ ਵਿਖੇ ਭਰਵੀਆਂ ਚੋਣ ਰੈਲੀਆਂ ਕਰਦਿਆਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਲੋਕ ਸਭਾ ਸੀਟ ਬਠਿੰਡਾ ਤੋਂ ਅਮਰਿੰਦਰ ਜਿਤਾ ਕੇ ਭੇਜਿਆ ਜਾਵੇ ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਕੇਂਦਰ ਵਿੱਚ ਬਣਨ ਵਾਲੀ ਕਾਂਗਰਸ ਸਰਕਾਰ ਦੌਰਾਨ ਬਠਿੰਡਾ ਲੋਕ ਸਭਾ ਸੀਟ ਨੂੰ ਢੁਕਵੀਂ ਨੁਮਾਇੰਦਗੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹੁਣ ਆਪਣੀ ਹਾਰ ਦਿਖਣ ਲੱਗ ਪਈ ਹੈ ।ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰ ਇਸ ਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕਰਾਰੀ ਹਾਰ ਦੇਣ ਦਾ ਮਨ ਬਣਾ ਚੁੱਕੇ ਹਨ ।ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਇਸ ਲਈ ਬਠਿੰਡਾ ਹਲਕੇ ਦਾ ਵਧੇਰੇ ਵਿਕਾਸ ਕਰਵਾਉਣ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਬਾਦਲ ਪਰਿਵਾਰ ਨੇ ਪਿਛਲੇ ਦਸ ਸਾਲਾਂ ਵਿੱਚ ਹਲਕੇ ਦਾ ਵਿਕਾਸ ਘੱਟ ਆਪਣੇ ਪਰਿਵਾਰ ਦਾ ਵਿਕਾਸ ਵੱਧ ਕਰਵਾਇਆ ਹੈ।ਬਾਦਲ ਪਰਿਵਾਰ ਨੇ ਹਮੇਸ਼ਾਂ ਪੰਥ ਦੇ ਨਾਂ ਤੇ ਵੋਟਾਂ ਮੰਗੀਆਂ ਹਨ ਪਰੰਤੂ ਇਸ ਦੇ ਆਪਣੇ ਰਾਜ ਵਿੱਚ ਹੀ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ ।ਸੱਚਾ ਸਿੱਖ ਕੋਈ ਵੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੋਟ ਨਹੀਂ ਪਾ ਰਿਹਾ ।ਨਰਿੰਦਰ ਮੋਦੀ ਨੇ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਸੀ ਉਸ ਨੇ ਕੋਈ ਵੀ ਵਾਅਦਾ ਆਪਣਾ ਪੂਰਾ ਨਹੀਂ ਕੀਤਾ ।ਹੁਣ ਤੁਹਾਡੇ ਸਹਿਯੋਗ ਨਾਲ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਰਕਾਰ ਬਣਨ ਜਾ ਰਹੀ ਹੈ ।ਅਸੀਂ ਵਾਅਦਾ ਕਰਦੇ ਹਾਂ ਕਿ ਜੋ ਅਸੀਂ ਵਾਅਦਾ ਕਰਾਂਗੇ ਪੂਰਾ ਕੀਤਾ ਜਾਵੇਗਾ ਜੇਕਰ ਵਾਅਦਾ ਨਹੀਂ ਪੂਰਾ ਕੀਤਾ ਜਾਵੇਗਾ ਅਗਲੀ ਵਾਰੀ ਅਸੀਂ ਵੋਟਾਂ ਮੰਗਣ ਨਹੀਂ ਆਵਾਂਗੇ। ਅੱਜ ਦੀਆਂ ਇਨ੍ਹਾਂ ਚੋਣ ਰੈਲੀਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਜ਼ਿਆਦਾ ਵੇਖਣ ਨੂੰ ਮਿਲੀ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਅੰਮ੍ਰਿਤਾ ਵੜਿੰਗ ਨੂੰ ਲੱਡੂਆਂ ਅਤੇ ਫਲਾਂ ਆਦਿ ਨਾਲ ਤੋਲਿਆ ਗਿਆ । ਇਸ ਮੌਕੇ  ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ , ਜਗਸੀਰ ਸਿੰਘ ਮੀਰਪੁਰ ਯੂਥ ਪ੍ਰਧਾਨ ਹਲਕਾ ਬਠਿੰਡਾ, ਪ੍ਰੋਫੈਸਰ ਜੀਵਨ ਦਾਸ ਬਾਵਾ,ਆਦਿ ਹਾਜ਼ਰ ਸਨ 

LEAVE A REPLY

Please enter your comment!
Please enter your name here