ਬੀਬਾ ਬਾਦਲ ਦੇ ਚੋਣ ਦਫਤਰ ਦਾ ਭੂੰਦੜ ਨੇ ਕੀਤਾ ਉਦਘਾਟਨ ਸ਼ਰਾਬ ਦੇ ਠੇਕੇ ਦੇ ਨਾਲ ਖੋਲਿਆ ਦਫਤਰ ਬਣਿਆ ਚਰਚਾ

0
55

ਸਰਦੂਲਗੜ੍ਹ,(ਸਾਰਾ ਯਹਾ,(ਬਲਜੀਤ ਪਾਲ) 1 ਮਈ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਠਿੰਡਾ ਲੋਕ ਸਭਾ ਤੋ ਉਮੀਦਵਾਰ ਬੀਬਾ ਹਰਸਿਮਰਤ ਕੋਰ ਬਾਦਲ ਦੇ ਦਫਤਰ ਦਾ ਉਦਘਾਟਨ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਵੱਲੋ ਕੀਤਾ ਗਿਆ। ਉਦਘਾਟਨ ਤੋ ਪਹਿਲਾਂ ਭੂੰਦੜ ਅਤੇ ਵਰਕਰਾਂ ਵੱਲੋ ਗੁਰਦੂਆਰਾ ਸ੍ਰੀ ਸਰੋਵਰ ਸਾਹਿਬ ਸਰਦੂਲਗੜ੍ਹ ਵਿਖੇ ਅਰਦਾਸ ਕਰਵਾਈ ਗਈ। ਇਸ ਮੋਕੇ ਤੇ ਅਕਾਲੀ ਵਰਕਰਾਂ ਦੀ ਗਿਣਤੀ ਘੱਟ ਹੋਣ ਦੀ ਵੀ ਸ਼ਹਿਰ ਵਿੱਚ ਚਰਚਾ ਹੁੰਦੀ ਰਹੀ। ਪੰਥਕ ਪਾਰਟੀ ਅਖਵਾਉਣ ਵਾਲੇ ਅਕਾਲੀ ਦਲ ਵੱਲੋ ਸ਼ਰਾਬ ਦੇ ਠੇਕੇ ਦੇ ਬਿਲਕੁਲ ਨਾਲ ਖੋਲਿਆ ਦਫਤਰ ਵੀ ਲੋਕਾਂ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਕਾਲੀ ਦਲ ਵੱਲੋਂ ਠੇਕੇ ਦੇ ਨਾਲ ਦਫਤਰ ਖੋਲਣ ਨੂੰ ਲੈਕੇ ਹਲਕਾਸਰਦੂਲਗੜ੍ਹ ਦੇ ਸਿੱਖ ਵੋਟਰਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਇਸ ਤੋ ਇਲਾਵਾ ਅਕਾਲੀ ਦਲ ਦੇ ਅਮ੍ਰਿੰਤਧਾਰੀ ਵਰਕਰਾਂ ਤੇ ਸੀਨੀਅਰ ਅਕਾਲੀਆਂ ਨੂੰ ਵੀ ਠੇਕੇ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸ਼ਾਮ ਵੇਲੇ ਠੇਕੇ ਤੇ ਸ਼ਰਾਬੀਆਂ ਦੀਆ ਲਾਇਨਾਂ ਲੱਗ ਜਾਂਦੀਆ ਹਨ। ਜਿਸ ਕਰਕੇ ਅਮ੍ਰਿਤਧਾਰੀ ਸਿੱਖ ਸਮਰਥਕਾਂ, ਨੇਤਾ ਅਤੇ ਵਰਕਰਾਂ ਨੂੰ ਕਾਫੀ ਦਿੱਕਤ ਹੋਵੇਗੀ।

LEAVE A REPLY

Please enter your comment!
Please enter your name here