*ਰਮੇਸ਼ ਕੁਮਾਰ ਬਾਠਲਾ ਨਮਿੱਤ ਭੋਗ ਅਤੇ ਅੰਤਿਮ ਅਰਦਾਸ ਅੱਜ ਪੰਚਕੂਲਾ ਵਿਖੇ, ਸ਼ਰਧਾਂਜਲੀ ਦੇਣ ਲਈ ਪੁੱਜਣਗੀਆਂ ਮਹਾਨ ਸਖਸੀਅਤਾਂ*

0
237


ਮਾਨਸਾ 4 ਫਰਵਰੀ ਪਿਛਲੇ ਦਿਨੀਂ ਸਮਾਰਟ ਮੂਵ ਗਰੁੱਪ, ਬਾਠਲਾ ਗਰੁੱਪ ਆਫ ਕੰਪਨੀਜ਼ ਅਤੇ ਜੰਨਤ ਇਨਕਲੇਵ ਮਾਨਸਾ ਦੇ ਮਾਲਕ ਸੰਦੀਪ ਕੁਮਾਰ ਬਾਠਲਾ ਦੇ ਪਿਤਾ ਰਮੇਸ਼ ਕੁਮਾਰ ਬਾਠਲਾ ਜੀ ਦਾ ਦਿਹਾਂਤ ਹੋ ਗਿਆ ਸੀ।ਰਮੇਸ਼ ਕੁਮਾਰ ਬਾਠਲਾ ਮਾਨਸਾ ਦੇ ਵਾਸੀ ਸਨ ਅਤੇ ਅੱਜ-ਕੱਲ੍ਹ ਆਪਣੇ ਪਰਿਵਾਰ ਨਾਲ ਪੰਚਕੂਲਾ ਵਿਖੇ ਰਹਿੰਦੇ ਸਨ।ਪਿਛਲੇ ਦਿਨੀਂ ਉਨ੍ਹਾਂ ਦਾ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ।ਉਨ੍ਹਾਂ ਨਮਿੱਤ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ 5 ਫਰਵਰੀ ਦਿਨ ਵੀਰਵਾਰ ਨੂੰ ਦੁਪਹਿਰ 1 ਵਜੇ ਮਾਤਾ ਮਨਸ਼ਾ ਦੇਵੀ ਗਊਸ਼ਾਲਾ ਗੋ ਧਾਮ, ਲਕਸ਼ਮੀ ਭਵਨ ਨੇੜੇ, ਪੰਚਕੂਲਾ (ਹਰਿਆਣਾ) ਵਿਖੇ ਪਵੇਗਾ।ਜਿੱਥੇ ੳੇੁਨ੍ਹਾਂ ਨੂੰ ਕਾਰੋਬਾਰ ਜਗਤ ਦੇ ਲੋਕ, ਰਾਜਨੇਤਾ, ਸਮਾਜ ਸੇਵੀ, ਮਾਨਸਾ ਵਾਸੀ ਸ਼ਰਧਾ ਦੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਦੇਣਗੇ। ਸੰਦੀਪ ਕੁਮਾਰ ਬਾਠਲਾ ਤੇ ਪਰਿਵਾਰ ਵਲੋਂ ਸੇਜਲ ਅੱਖਾਂ ਤੇ ਦੁਖੀ ਹਿਰਦੇ ਨਾਲ ਬੇਨਤੀ ਕੀਤੀ ਗਈ ਹੈ ਕਿ ਸਵ ਰਮੇਸ਼ ਕੁਮਾਰ ਬਾਠਲਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਖੇਚਲ ਕੀਤੀ ਜਾਵੇ।

LEAVE A REPLY

Please enter your comment!
Please enter your name here