*ਨੌਜਵਾਨ ਖੇਡਾਂ ਨਾਲ ਜੁੜਣ, ਖੇਡਾਂ ਹੀ ਉਨ੍ਹਾਂ ਦਾ ਉਜਵਲ ਭਵਿੱਖ ਤੇ ਤੰਦਰੁਸਤੀ ਬਣਾ ਸਕਦੀਆਂ ਹਨ- ਬੱਬੀ ਦਾਨੇਵਾਲੀਆ ਨੇ ਖਿਡਾਰੀਆਂ ਨੂੰ ਦਿੱਤੀ ਖੇਡ ਕਿਟ*

0
8
oplus_1024

ਮਾਨਸਾ, 06 ਫਰਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਨੌਜਵਾਨ ਖੇਡਾਂ ਨਾਲ ਜੁੜਣ ਤੇ ਨਸ਼ਿਆਂ ਤੋਂ ਬਚ ਕੇ ਰਹਿਣ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈ। ਨਸ਼ੇ ਸਮਾਜ ਦਾ ਘਾਣ ਕਰ ਰਹੇ ਹਨ। ਨੌਜਵਾਨਾਂ ਨੂੰ ਖੇਡਾਂ ਹੀ ਉਨ੍ਹਾਂ ਦਾ ਉਜਵਲ ਭਵਿੱਖ ਤੇ ਤੰਦਰੁਸਤੀ ਬਣਾ ਸਕਦੀਆਂ ਹਨ। ਇਹ ਗੱਲ ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ, ਪ੍ਰਧਾਨ ਆੜਤੀਆ ਐਸੋਸੀਏਸ਼ਨ, ਵਪਾਰ ਮੰਡਲ ਮਾਨਸਾ ਮੁਨੀਸ਼ ਬੱਬੀ ਦਾਨੇਵਾਲੀਆ ਨੇ ਪਿੰਡ ਖੀਵਾ ਦਿਆਲੂ ਵਾਲਾਂ ਵਿਖੇ ਨੌਜਵਾਨ ਖਿਡਾਰੀਆਂ ਨੂੰ ਕ੍ਰਿਕਟ ਖੇਡ ਕਿੱਟਾਂ ਦੇਣ ਮੌਕੇ ਬੋਲਦਿਆਂ ਕਹੀ। ਉਨ੍ਹਾਂ ਕਿਹਾ ਕਿ ਅੱਜ ਨਸ਼ਾ ਸਮਾਜ ਲਈ ਚੁਣੌਤੀ ਬਣ ਚੁੱਕਿਆ ਹੈ ਤੇ ਨਸ਼ਿਆਂ ਨਾਲ ਨੌਜ਼ਵਾਨੀ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਖੇਡਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਖੇਡਾਂ ਦਾ ਘੇਰਾ ਹੋਰ ਵੀ ਵਧਾਉਣ, ਜਿਸ ਨਾਲ ਨੌਜਵਾਨਾਂ ‘ਚ ਖੇਡਾਂ ਪ੍ਰਤੀ ਦਿਲਚਸਪੀ ਤੇਰੇ ਤੰਦਰੁਸਤੀ ਪ੍ਰਤੀ ਜਾਗਰੂਕਤਾ ਵਧੇ। ਉਨ੍ਹਾਂ ਕਿਹਾ ਕਿ ਪਿੰਡ ਖੀਵਾ ਦਿਆਲੂ ਵਾਲਾ ਦੇ ਨੌਜਵਾਨਾਂ ਨੇ ਕ੍ਰਿਕਟ ਖੇਡ ਨੂੰ ਇੱਕ ਸ਼ੌਕ ਹੀ ਨਹੀਂ, ਇੱਕ ਲਹਿਰ ਬਣਾਇਆ ਹੋਇਆ ਹੈ। ਦੇਖੋ ਦੇਖੀ ਹੋਰ ਨੌਜਵਾਨ ਵੀ ਇਸ ਪਾਸੇ ਜੁੜ ਰਹੇ ਹਨ। ਬੱਬੀ ਦਾਨੇਵਾਲੀਆ ਨੇ ਨੌਜਵਾਨਾਂ ਨੂੰ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਨੂੰ ਕ੍ਰਿਕਟ ਖੇਡ ਕਿੱਟਾਂ ਦੇ ਕੇ ਖੇਡਾਂ ਨਿਰੰਤਰ ਰੂਪ ਚ ਐਵੇਂ ਹੀ ਜਾਰੀ ਰੱਖਣ ਦੀ ਗੱਲ ਕਹੀ। ਬੱਬੀ ਦਾਨੇਵਾਲੀਆ ਨੇ ਭਵਿੱਖ ‘ਚ ਵੀ ਖਿਡਾਰੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਭਾਜਪਾ ਦੇ ਸਰਕਾਰ ਪ੍ਰਧਾਨ ਵਿਵੇਕ ਬੱਬੂ, ਨਛੱਤਰ ਸਿੰਘ, ਦੀਪਕ ਕੁਮਾਰ ਦੀਪੂ, ਗੁਰਤੇਜ ਸਿੰਘ ਸਮਾਉਂ, ਰੋਹਤਾਸ਼ ਕੁਮਾਰ, ਮੋਨੂੰ, ਸੁਪਨਦੀਪ ਸਿੰਘ, ਜੱਸੀ ਸਿੰਘ, ਕਾਲਾ ਸਿੰਘ, ਜਸਵਿੰਦਰ ਸਿੰਘ, ਜਰਨੈਲ ਸਿੰਘ, ਨਿੱਕਾ ਸਿੰਘ, ਜਗਪਾਲ ਸਿੰਘ, ਲਾਲਾ ਸਿੰਘ, ਕਲੱਬ ਮੈਂਬਰ ਜਿਉਣਾ ਸਿੰਘ ਘੱਲਾ ਸਿੰਘ, ਸ਼ੇਰਾਂ ਸਿੰਘ, ਪੰਚ ਜਗਸੀਰ ਸਿੰਘ ਤੇ ਤਾਰਾ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here