

ਬੁਢਲਾਡਾ (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਪੁਲਿਸ ਵੱਲੋਂ ਅੱਜ ਯੁੱਧ ਨਸ਼ਿਆਂ ਵਿWੱਧ ਮੁਹਿੰਮ ਤਹਿਤ ਸ਼ਹਿਰ ਦੀ ਵੱਖ ਵੱਖ ਸ਼ੱਕੀ ਸਥਾਨਾਂ ਉੱਪਰ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਇਸ ਮੌਕੇ ਵੱਡੀ ਪੁਲਿਸ ਨਫਰੀ ਦੀ ਅਗਵਾਈ ਕਰਦਿਆਂ ਥਾਣਾ ਸਿਟੀ ਦੇ ਐਸ.ਐਚ.ਓ. ਇੰਸਪੈਕਟਰ ਸੰਦੀਪ ਸਿੰਘ ਵੱਲੋਂ ਜਿੱਥੇ ਸ਼ਹਿਰ ਅੰਦਰ ਘਰਾਂ ਦੀ ਤਲਾਸ਼ੀ ਲਈ, ਉੱਥੇ ਸ਼ਹਿਰ ਦੀ ਬਾਹਰਲੇ ਝੁੱਗੀ ਝੋਪੜੀਆਂ ਇਲਾਕਿਆਂ ਵਿੱਚ ਵੀ ਪੂਰੇ ਜ਼ੋਰ ਨਾਲ ਤਲਾਸ਼ੀ ਅਭਿਆਨ ਜਾਰੀ ਰੱਖਿਆ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਥਾਣਾ ਸਿਟੀ ਪੁਲਿਸ ਵੱਲੋਂ ਵੱਡੀ ਪੁਲਿਸ ਨਫਰੀ ਦੇ ਨਾਲ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਤਹਿਤ ਕਈ ਸਥਾਨਾਂ ਉੱਪਰ ਨਸ਼ਾ ਅਤੇ ਹੋਰ ਪਾਬੰਦੀ ਸ਼ੁਧਾ ਸਮੱਗਰੀ ਮਿਲਣ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਨਸ਼ੇ ਦੇ ਸੋਦਾਗਰਾਂ ਨੂੰ ਤਾੜਣਾ ਕਰਦਿਆਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਦੀ ਇਤਲਾਹ ਤੁਰੰਤ ਪੁਲਿਸ ਨੂੰ ਦੇਣ, ਇਤਲਾਹ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਅਡੀਸ਼ਨਲ ਐਸ.ਐਚ.ਓ. ਕੋਰ ਸਿੰਘ ਆਦਿ ਹਾਜਰ ਸਨ।























