*ਬਾਲ ਭੀਖਿਆ ਨੂੰ ਰੋਕਣ ਲਈ ਬਾਲ ਸੁਰੱਖਿਆ ਵਿਭਾਗ ਸਰਗਰਮ*

0
36

ਮਾਨਸਾ, 30 ਜੁਲਾਈ: (ਸਾਰਾ ਯਹਾਂ/ਮੁੱਖ ਸੰਪਾਦਕ) 

                ਡਿਪਟੀ ਕਮਿਸ਼ਨਰ, ਸ੍ਰ ਕੁਲਵੰਤ ਸਿੰਘ, ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ ਅਤੇ ਬਾਲ ਸੁਰੱਖਿਆ ਅਫ਼ਸਰ ਨਤੀਸ਼ਾ ਅੱਤਰੀ  ਦੀ ਅਗਵਾਈ ਹੇਠ ਕਾਊਂਸਲ ਰਜਿੰਦਰ ਕੁਮਾਰ ਵਰਮਾ ਅਤੇ ਹਰਦੀਪ ਕੁਮਾਰ ਵੱਲੋਂ ਬੋਹਾ, ਜੋਗਾ ਅਤੇ ਬਰੇਟਾ ਵਿਖੇ ਬਾਲ ਭੀਖਿਆ ਸਬੰਧੀ ਚੈਕਿੰਗ ਕੀਤੀ ਗਈ।

       ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਬਾਲ ਭੀਖਿਆ ਕਰਵਾਉਣੀ ਕਾਨੂੰਨੀ ਜ਼ੁਰਮ ਹੈ, ਉਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਤੋਂ ਬਾਲ ਭੀਖਿਆ ਨਾ ਕਰਵਾਉਣ ਸਗੋਂ ਬੱਚਿਆਂ ਨੂੰ ਸਕੂਲ ਦਾਖਲ ਕਰਵਾਉਣ। ਇਸ ਮੌਕੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਸੁਰੱਖਿਆ ਸਬੰਧੀ ਜਾਣੂ ਕਰਵਾਇਆ ਗਿਆ।

                ਕਾਊਂਸਲਰ ਸ੍ਰੀ ਰਾਜਿੰਦਰ ਵਰਮਾ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਪਾਸੋਂ ਬੱਚਿਆਂ ਨਾਲ ਸਬੰਧਤ ਮਿਲਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਾਲ ਸੁਰੱਖਿਆ ਵਿਭਾਗ ਵੱਲੋਂ ਮਿਲਣ ਵਾਲੀਆਂ ਸਕੀਮਾ ਸਪੋਸਰਸਿ਼ਪ ਤੇ ਫੋਸਟਰ ਕੇਅਰ ਬਾਰੇ ਦੱਸਿਆ ਤੇ ਹੋਰ ਵਿਭਾਗ ਤੋ ਬੱਚਿਆ ਨੂੰ ਮਿਲਣ ਵਾਲੀਆ ਸਹੂਲਤਾਂ ਤੋਂ ਜਾਣੂ ਕਰਵਾਇਆ  ਤਾਂ ਜੋ ਕਿਸੇ ਲੋੜਵੰਦ ਬੱਚੇ ਦੀ ਮਦਦ ਕੀਤੀ ਜਾ ਸਕੇ।

                ਉਨ੍ਹਾਂ ਜਿਣਸੀ ਐਕਟ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਮੋਬਾਇਲ ’ਤੇ ਗਲਤ ਸੁਨੇਹੇ ਭੇਜਣ ਅਤੇ ਛੇੜਛਾੜ ਕਰਨ ’ਤੇ ਸਖ਼ਤ ਸਜ਼ਾ ਦਾ ਕਾਨੂੰਨ ਹੈ। ਉਨ੍ਹਾਂ ਕਿਹਾ ਕਿ ਬਾਲ ਭੀਖਿਆ, ਬਾਲ ਵਿਆਹ, ਬਾਲ ਮਜ਼ਦੂਰੀ ਅਤੇ ਕਿਸੇ ਮੁਸੀਬਤ ਵਿਚ ਮਿਲੇ ਬੱਚੇ ਦੀ ਮਦਦ ਲਈ ਚਾਈਲਡ ਹੈਲਪਲਾਈਨ ਨੰਬਰ 1098 ’ਤੇ ਸੂਚਨਾ ਦਿੱਤੀ ਜਾ ਸਕਦੀ ਹੈ।

                ਉਨ੍ਹਾਂ ਆਧਿਆਪਕਾਂ ਨੂੰ ਬੱਚਿਆਂ ਨੂੰ ਸਰੀਰਿਕ ਸਜ਼ਾ ਦੇਣ ਤੋਂ ਗੁਰੇਜ਼ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਬੱਚਿਆਂ ਨਾਲ ਸਬੰਧਤ ਸੇਵਾਵਾਂ ਲਈ ਬਾਲ ਭਲਾਈ ਕਮੇਟੀ, ਬੱਚਤ ਭਵਨ ਮਾਨਸਾ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 33 ਵਿਖੇ ਸਥਿਤ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

      ਇਸ ਮੌਕੇ ਚਾਈਲਡਲਾਈਨ ਤੋਂ ਬੇਅੰਤ ਕੌਰ, ਰਜਨੀ ਰਾਣੀ, ਸੰਦੀਪ ਕੌਰ, ਸ਼ੁਭਮ ਸਿੰਘ, ਸੁਖਦਰਸ਼ਨ ਸਿੰਘ ਅਤੇ ਪੁਲਿਸ ਵਿਭਾਗ ਤੋਂ ਗੁਰਮੇਲ ਸਿੰਘ ਮੇਵਾ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here