*ਮੱਧ ਪ੍ਰਦੇਸ਼ ਤੋਂ ਚੂਰਾ ਪੋਸਤ ਲਿਆਇਆ ਨੌਜਵਾਨ,ਗੱਡੀ ਉਤਰਦੇ ਮਾਨਸਾ ਪੁਲਿਸ ਨੇ ਦਬੋਚਿਆ *

0
90

ਮਾਨਸਾ 25 ਫਰਵਰੀ(ਸਾਰਾ ਯਹਾਂ/ਮੁੱਖ ਸੰਪਾਦਕ) : ਮੱਧ ਪ੍ਰਦੇਸ਼ ਤੋਂ ਚੂਰਾ ਡੋਡੇ ਪੋਸਤ ਲਿਆ ਕੇ ਉਸਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਰੇਲਵੇ ਪੁਲੀਸ ਨੇ ਗੱਡੀ ਉਤਰਦਿਆਂ ਹੀ ਸਟੇਸ਼ਨ ਤੋਂ ਭੁੱਕੀ ਸਮੇਤ ਕਾਬੂ ਕਰ ਲਿਆ। ਉਸਨੇ ਪਿੱਠੂ ਬੈਗ ਚ ਇਹ ਭੁੱਕੀ ਭਰੀ ਹੋਈ ਸੀ। ਪੁਲਿਸ ਨੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ‌। ‌। ‌ਰੇਲਵੇ ਪੁਲਿਸ ਚੌਕੀ ਮਾਨਸਾ ਦੇ ਇੰਚਾਰਜ ਪਾਖਰ ਸਿੰਘ ਨੇ ਦੱਸਿਆ ਕਿ ਹੈਡ ਕਾਂਸਟੇਬਲ ਜਸਵਿੰਦਰ ਸਿੰਘ ਨੇ ਟੀਮ ਸਮੇਤ ਚੈਕਿੰਗ ਦੌਰਾਨ ਮਾਨਸਾ ਰੇਲਵੇ ਸਟੇਸ਼ਨ ਤੋਂ ਬੁੱਧਵਾਰ ਦੀ ਸਵੇਰ ਮੁਸੰਮੀ ਮੁਹੰਮਦ ਇਕਬਾਲ ਉਰਫ਼ ਇਕਬਾਲ ਖਾਨ ਪੁੱਤਰ ਅਕਬਰ ਖਾਨ ਵਾਸੀ ਸੰਧੂ ਪੱਤੀ ਬਰਨਾਲਾ ਨੂੰ ਕਾਬੂ ਕਰਕੇ ਉਸ ਕੋਲੋਂ 7 ਕਿੱਲੋ ਚੂਰਾ ਡੋਡੇ ਪੋਸਤ ਸਮੇਤ ਕੀਤਾ, ਜਿਸਨੇ ਇਹ ਚੂਰਾ ਡੋਡੇ ਪੋਸਤ ਪਿੱਠੂ ਬੈਗ ਚ ਭਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਹ ਮੱਧ ਪ੍ਰਦੇਸ ਤੋਂ ਇਹ ਪੋਸਤ ਲੈ ਕੇ ਆਇਆ ਸੀ ਤੇ ਇਸਦੀ ਪੰਜਾਬ ਚ ਤਸਕਰੀ ਕਰਦਾ ਸੀ।ਉਹ ਦਿੱਲੀ ਤੋਂ ਆਈ ਸੁਪਰ ਫਾਸਟ ਐਕਸਪ੍ਰੈਸ ਚੋਂ ਮਾਨਸਾ ਰੇਲਵੇ ਸਟੇਸ਼ਨ ਤੇ ਉਤਰਿਆ ਸੀ। ਉਨ੍ਹਾਂ ਦੱਸਿਆ ਉਸਦੇ ਖਿਲਾਫ ਜੀਆਰਪੀ ਥਾਣਾ ਬਠਿੰਡਾ ਵਿਖੇ ਐਨਡੀਪੀਸੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਉਸਦਾ ਅਦਾਲਤ ਪਾਸੋਂ ਰਿਮਾਂਡ ਹਾਸਲ ਕਰੇਗੀ।

LEAVE A REPLY

Please enter your comment!
Please enter your name here