*ਗਾਗੋਵਾਲ ਪਰਿਵਾਰ ਦਾ ਰਿਹਾ ਹੈ ਕਾਂਗਰਸ ਚ ਭਾਰੀ ਦਬਦਬਾ, ਟਿਕਟ ‘ਤੇ ਮਜਬੂਤ ਦਾਅਵੇਦਾਰੀ*

0
265

ਮਾਨਸਾ 29 ਮਈ (ਸਾਰਾ ਯਹਾਂ/ਮੁੱਖ ਸੰਪਾਦਕ) : ਕਾਂਗਰਸ ਪਾਰਟੀ ਚ ਮਾਨਸਾ ਤੋਂ ਸਾਬਕਾ ਮਰਹੂਮ ਮੰਤਰੀ ਸ਼ੇਰ ਸਿੰਘ ਗਾਗੋਵਾਲ ਪਰਿਵਾਰ ਦਾ ਲੰਮਾ ਦਬਦਬਾ ਰਿਹਾ ਹੈ।ਭਲਾ ਹੀ ਉਹ ਸੂਬੇ ਦੇ ਰਾਜ ਮੰਤਰੀ ਵੀ ਰਹੇ, ਵਿਧਾਇਕ ਵੀ ਤੇ ਪਰਿਵਾਰ ਦੇ ਹਿੱਸੇ ਕਾਗਰਸ ਪਾਰਟੀ ਚ ਜਿਲਾ ਪ੍ਰਧਾਨਗੀ ਵੀ ਰਹੀ, ਪਰ ਉਨਾਂ ਨੇ ਔਖੇ ਵੇਲਿਆਂ ਚ ਪਾਰਟੀ ਤੋਸ਼ ਪਾਸਾ ਨਹੀਂ ਵੱਟਿਆ ਤੇ ਨਾ ਕਦੇਂ ਕਾਂਗਰਸ ਪਾਰਟੀ ਦਾ ਸਾਥ ਛੱਡ ਕੇ ਕਦੇਸ਼ ਕਿਸੇ ਹੋਰ ਪਾਰਟੀ ਚ ਗਏ। ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਜਦੋਂ ਸੂਬੇ ਚ ਪਿਛਲੇ ਵਾਰ ਵਿਧਾਨ ਸਭਾ ਚੋਣਾਂ ਹੋਈਆਂ, ਪਾਰਟੀ ਨੇ ਉਨਾਸ਼ ਨੂੰ ਮਾਨਸਾ ਹਲਕੇ ਤੋਂ ਟਿਕਟ ਨਹੀ ਦਿੱਤੀ, ਤਾਂ ਉਨਾਂ ਨੂੰ ਹੋਰਨਾਂ ਪਾਰਟੀਆਂ ਨੇ ਮੋਟੇ ਫੰਡ ਤੇ ਟਿਕਟ ਦੇਣ ਦੀ ਵੀ ਮੰਗ ਕੀਤੀ, ਪਰ ਗਾਗੋਵਾਲ ਪਰਿਵਾਰ ਨੇ ਇਹ ਪੇਸ਼ਕਸ਼ ਪ੍ਰਵਾਨ ਨਹੀਂ ਕੀਤੀ।ਮਰਹੂਮ ਸ਼ੇਰ ਸਿੰਘ ਗਾਗੋਵਾਲ ਈਕਾਈ ਵਾਰ ਆਜ਼ਾਦ ਤੌਰ ਤੇ ਚੋਣ ਜਿਤਕੇ ਕਾਂਗਰਸ ਪਾਰਟੀ ਨਾਲ ਜਾ ਖੜੇ ਤੇ ਆਪਣੀ ਸੀਟ ਕਾਗਰਸ ਦੀ ਝੋਲੀ ਚ ਪਾਈ।ਉਨਾਂ ਦੀ ਨੂੰਹ ਗੁਰਪ੍ਰੀਤ ਕੌਰ ਗਾਗੋਵਾਲ ਵੀ ਕਾਂਗਰਸ ਦੀ ਟਿਕਟ ਤੇ ਮਾਨਸਾ ਤੋਂ ਚੋਣ ਲੜੇ। ਉਨਾਂ ਦੇ ਪੁੱਤਰ ਸਵ ਜਗਸੀਰ ਸਿੰਘ ਪੱਪੂ ਗਾਗੋਵਾਲ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਰਹੇ।ਹੁਣ ਪੋਤਾ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਕਾਂਗਰਸ ਦੇ ਜਿਲਾ ਪ੍ਰਧਾਨ ਤੇ ਜਿਲਾ ਪ੍ਰੀਸ਼ਦ ਦੇ ਮੈਂਬਰ ਹਨ।

ਉਹ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਕੰਮ ਕਰਦੇ ਹੋਏ ਪਾਰਟੀ ਦੇ ਔਖੀਆਂ ਵੇਲਿਆਂ ਚ ਸਾਥੀ ਬਣਕੇ ਵਿਚਾਰ ਰਹੇ ਹਨ। ਪਰਿਵਾਰ ਵਲੋਂ ਕਾਂਗਰਸ ਪਾਰਟੀ ਚ ਆਪਣੀ ਦੇਣ ਤੇ ਪਰਿਵਾਰ ਦੇ ਪਿਛੋਕੜ ਨੂੰ ਦੇਖਦਿਆਂ ਮਾਨਸਾ ਹਲਕੇ ਤੋਂ ਟਿਕਟ ਦੇ ਮੋਹਰੀ ਦਾਅਵੇਦਾਰ ਬਣੇ ਹੋਏ ਹਨ। ਰਾਜਨੀਤਕ ਮਾਹਿਰਾਂ ਦਾ ਕਹਿਣਾ ਹੈ ਕਿ ਕਾਗਰਸ ਪਾਰਟੀ ਵਿਚ ਗਾਗੋਵਾਲ ਪਰਿਵਾਰ ਦੀ ਹਮੇਸ਼ਾ ਹੀ ਮਾਨਸਾ ਤੋਂ ਮਜਬੂਤ ਦਾਅਵੇਦਾਰੀ ਰਹੀ ਹੈ,ਬੇਸ਼ੱਕ ਵਕਤ ਕਿਹੋ ਜਿਹਾ ਵੀ ਹੋਵੇ। ਇਹ ਪਰਿਵਾਰ ਪਾਰਟੀ ਨਾਲ ਚਟਾਨ ਵਾਂਗ ਖੜਾ ਵੀ ਹੈ, ਇਸ ਪਰਿਵਾਰ ਨੇ ਮੌਕਾਪ੍ਰਸਤੀ ਕਦੇਂ ਨਹੀਂ ਦਿਖਾਈ ਤੇ ਨਾ ਹੀ ਕਦੇਂ ਦਲ ਬਦਲੀ ਕੀਤੀ ਹੈ। ਇਹ ਗੱਲ ਪਾਰਟੀ ਦੇ ਉਚ ਖੇਮਿਆਂ ਚ ਟਿਕਟਾਂ ਦੀ ਵੰਡ ਵੇਲੇ ਜਰੂਰ ਵਿਚਾਰੀ ਜਾਵੇਗੀ ਤੇ ਵਿਚਾਰਨੀ ਵੀ ਚਾਹੀਦੀ ਹੈ।ਸਿਆਸੀ ਮਾਹਿਰਾਂ ਅਨੁਸਾਰ ਇਸ ਵਾਰ ਵੀ ਗਾਗੋਵਾਲ ਪਰਿਵਾਰ ਦੇ ਹਿੱਸੇ ਕਾਗਰਸ ਪਾਰਟੀ ਦੀ ਟਿਕਟ ਆ ਸਕਦੀ ਹੈ।। ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੌਜਵਾਨ ਆਗੂ ਹਨ ਤੇ ਉਨਾਂ ਨੂੰ ਰਾਜਨੀਤੀ ਚ ਆਸਵੰਦ ਨੇਤਾ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ।ਬਾਕੀ ਵਕਤ ਦੱਸੇਗਾ ਕਿ ਮਾਨਸਾ ਵਿਧਾਨ ਸਭਾ ਹਲਕੇ ਚ ਕਾਂਗਰਸ ਪਾਰਟੀ ਦੀ ਟਿਕਟ ਕੀਹਦੀ ਝੋਲੀ ਪੈਂਦੀ ਹੈ। ਹਾਲੇ ਇਹ ਗੱਲ ਕਾਫੀ ਅਗੇਤੀ ਹੋਵੇਗੀ

LEAVE A REPLY

Please enter your comment!
Please enter your name here