*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹੋਈ ਜਥੇਬੰਦਕ ਕਨਵੈਨਸ਼ਨ – ਟੋਨੀ*

0
159

24 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫ਼ਤਹਿਗੜ੍ਹ ਜ਼ਿਲ੍ਹਾ ਪੱਧਰੀ ਜਥੇਬੰਦਕ ਕਨਵੈਨਸ਼ਨਾਂ ਪ੍ਰਧਾਨ ਡਾ. ਲਛਮਣ ਦਾਸ ਟੋਨੀ ਗੌਤਮ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਸ਼ੇਸ ਤੌਰ ਤੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਨੇ ਸਿਰਕਤ ਕੀਤੀ ਅਤੇ ਜ਼ਿਲ੍ਹਾ ਕਮੇਟੀ ਦੇ ਨਾਲ ਬਲਾਕ ਮੰਡੀ ਗੋਬਿੰਦਗੜ੍ਹ ਅਤੇ ਬਲਾਕ ਬੱਸੀ ਪਠਾਣਾ ਦੀ ਆਗੂ ਟੀਮ ਅਤੇ ਸਮੂਹ ਮੈਂਬਰ ਸਾਥੀਆਂ ਨੇ ਜੋਸ਼ੋ ਖਰੋਸ਼ ਨਾਲ ਸ਼ਮੂਲੀਅਤ ਕੀਤੀ। ਕਨਵੈਨਸ਼ਨ ਵਿੱਚ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਜਨਰਲ ਸਕੱਤਰ ਡਾ. ਸਮਸੇਰ ਸਿੰਘ , ਮੀਤ ਪ੍ਰਧਾਨ ਡਾ. ਬਚਿੱਤਰ ਸਿੰਘ ਛੋਟੂ, ਕੈਸ਼ੀਅਰ ਡਾ.ਸਤਪਾਲ ਸਿੰਘ ਕੁੰਭੜਾ, ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਡਾ.ਮਨਜੀਤ ਸਿੰਘ ਮੁਗਲ ਮਾਜਰਾ,ਜਨਰਲ ਸਕੱਤਰ ਡਾ. ਸੋਨੂੰ ਮਹਿਰੋਲੀਆ, ਕੈਸ਼ੀਅਰ ਡਾ.ਮਨਜੀਤ ਸਿੰਘ ਲੋਹਾਰ ਮਾਜਰਾ, ਅਤੇ ਬਲਾਕ ਬੱਸੀ ਪਠਾਣਾ ਦੇ ਪ੍ਰਧਾਨ ਡਾ.ਦੀਪਕ ਕੁਮਾਰ , ਜਨਰਲ ਸਕੱਤਰ ਵਿਕਰਮ, ਕੈਸ਼ੀਅਰ ਡਾ.ਜਗਜੀਤ ਸਿੰਘ ਅਤੇ ਵੱਡੀ ਗਿਣਤੀ ਮੈਂਬਰ ਸਾਥੀ ਸ਼ਾਮਿਲ ਹੋਏ । ਕਨਵੈਨਸ਼ਨ ਦੌਰਾਨ ਸ਼ਾਮਲ ਆਗੂਆਂ ਨੇ ਜਥੇਬੰਦੀ ਦੇ ਇਤਿਹਾਸ ਸਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਸੂਬਾ ਕਮੇਟੀ ਮੈਂਬਰ ਮਨਜੀਤ ਸਿੰਘ ਇਕਬਾਲ ਨਗਰ ਅਤੇ ਹਰਪ੍ਰੀਤ ਸਿੰਘ ਬੱਸੀ ਪਠਾਣਾਂ ਅਤੇ ਜ਼ਿਲ੍ਹਾ ਪ੍ਰਧਾਨ ਟੋਨੀ ਗੌਤਮ ਨੇ ਦੱਸਿਆ ਕਿ ਪ੍ਰੈਕਟੀਸ਼ਨਰਾਂ ਦੀ ਮਾਨਤਾ ਸਬੰਧੀ ਕੀਤੇ ਗਏ ਲੈਅਵੱਧ ਸੰਘਰਸ਼ ,ਆਈਆਂ ਅਨੇਕਾਂ ਦਿੱਕਤਾਂ, ਪੁਲਿਸ ਤਸ਼ੱਦਦ , ਚੰਡੀਗੜ੍ਹ ਅਤੇ ਤਰਨਤਾਰਨ ਰੈਲੀਆਂ ਦੌਰਾਨ ਬਣੇ ਝੂਠੇ ਕੇਸਾਂ ਨੂੰ ਜਥੇਬੰਦੀ ਵੱਲੋਂ ਵਿਉਂਤਬੰਦੀ ਨਾਲ ਸਾਹਮਣਾ ਕੀਤਾ ਗਿਆ । ਤਰਨਤਾਰਨ ਦੀ ਰੈਲੀ ਸਮੇਂ 19 ਆਗੂਆਂ ਸਮੇਤ 400 ਸਾਥੀਆਂ ਤੇ ਵੀ ਬਣੇ ਕੇਸਾਂ ਦਾ ਸਾਹਮਣਾ ਤਨਦੇਹੀ ਨਾਲ ਕੀਤਾ ਜਾ ਰਿਹਾ ਹੈ ਬਲਾਕ ਪੱਧਰ ਤੋਂ ਲੈ ਕੇ ਸੂਬਾ ਪੱਧਰੀ ਇਜ਼ਲਾਸ ਦੌਰਾਨ ਜਥੇਬੰਦੀ ਦੀ ਪਿਰਤ ਅਨੁਸਾਰ ਪਾਰਦਰਸ਼ਤਾ ਨਾਲ ਰੀਵਿਉ ਅਤੇ ਵਿੱਤ ਰਿਪੋਰਟ ਪੇਸ਼ ਕੀਤੀ ਜਾਂਦੀ ਹੈ ਅਤੇ ਲੋਕਤੰਤਰੀ ਤਰੀਕੇ ਨਾਲ ਉਚ ਅਦਾਰੇ ਦੇ ਆਗੂਆਂ ਦੀ ਦੇਖ ਰੇਖ ਹੇਠ ਚੋਣ ਹੁੰਦੀ ਹੈ ਏਕਤਾ ਦੇ ਨਾਂ ਤੇ ਗੁਮਰਾਹਕੁਨ ਅਤੇ ਕੂੜ ਪ੍ਰਚਾਰ ਕਰਨ ਵਾਲਿਆਂ ਤੋਂ ਸੁਚੇਤ ਰਹਿੰਦਿਆਂ ਤਨਦੇਹੀ ਨਾਲ ਸੂਬਾ ਕਮੇਟੀ ਵੱਲੋਂ ਉਲੀਕੇ ਹਰ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਦੇ ਯਤਨ ਕਰਨ ਲਈ ਪ੍ਰੇਰਿਤ ਕੀਤਾ ਜ਼ਿਕਰਯੋਗ ਹੈ ਕਿ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਅਣਥੱਕ ਮਿਹਨਤ ਸਦਕਾ 26 ਨਵੰਬਰ2024 ਵਿੱਚ ਸੂਬਾ ਆਗੂਆਂ ਨਾਲ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਦੇ ਆਹਲਾ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਈ ਅਹਿਮ ਮੀਟਿੰਗ ਵਿੱਚ ਟ੍ਰੇਨਿੰਗ ਦੇਣ ਲਈ ਉਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਅਤੇ ਇਸ ਕਾਰਜ਼ ਲਈ ਸੂਬਾ ਆਗੂਆਂ ਨੂੰ ਵੀ ਸਹਿਯੋਗ ਦੇਣ ਲਈ ਹਦਾਇਤ ਕੀਤੀ ਸੀ ਪਰ ਲਗਦਾ ਹੈ ਕਿ ਫ਼ਾਇਲ ਕਾਨੂੰਨੀ ਸਲਾਹ ਦੀ ਆੜ ਵਿੱਚ ਠੰਢੇ ਬਸਤੇ ਵਿੱਚ ਪਾ ਦਿੱਤੀ ਹੈ ਜਿਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ। ਪਿਛਲੇ ਦਿਨੀਂ ਲੁਧਿਆਣਾ ਦੀ ਇੱਕ ਡਾ.ਅੰਬੇਡਕਰ ਯੂਥ ਸੈਨਾ ਦੇ ਆਪਣੇ ਆਪ ਨੂੰ ਪ੍ਰਧਾਨ ਦੱਸਣ ਵਾਲ਼ੇ ਰਾਜ ਕੁਮਾਰ ਅਤੇ ਉਸਦੇ ਸਾਥੀਆਂ ਵੱਲੋਂ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਪ੍ਰਤੀ ਭੱਦੀ ਨਾਅਰੇਬਾਜ਼ੀ ਅਤੇ ਅਰਥੀ ਫੂਕਣ ਦੀ ਘਟੀਆ ਕਾਰਗੁਜਾਰੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਹ ਘਟੀਆ ਮਾਨਸਿਕਤਾ ਦੀ ਨਿਸ਼ਾਨੀ ਹੈ ਇਸ ਸਬੰਧੀ ਸੂਬਾ ਆਗੂਆਂ ਸੂਬਾ ਸਰਪ੍ਰਸਤ ਡਾ ਸੁਰਜੀਤ ਸਿੰਘ ਲੁਧਿਆਣਾ , ਸੂਬਾ ਪ੍ਰੈੱਸ ਸਕੱਤਰ ਦੀ ਅਗਵਾਈ ਵਿੱਚ ਸਬੰਧਤ ਚੈਨਲ ਦੇ ਪੱਤਰਕਾਰ ਨੂੰ ਸਿਰਫ ਕਿਹਾ ਕਿ ਜ਼ਮੀਨੀ ਹਕੀਕਤਾਂ ਦੀ ਜਾਣਕਾਰੀ ਤੋਂ ਬਿਨਾਂ ਇੱਕ ਪੱਖ ਜਾਣਿਆਂ ਰਿਪੋਰਟ ਕਰਨੀ ਅਤੇ ਝੋਲਾ ਛਾਪ ਵਰਗੇ ਸ਼ਬਦ ਨਾ ਵਰਤਣ ਦੀ ਤਾੜਨਾ ਵੀ ਕੀਤੀ ਅਤੇ ਆਪੂ ਬਣੇ ਪ੍ਰਧਾਨ ਰਾਜ ਕੁਮਾਰ ਨਾਲ ਇਸ ਸਬੰਧੀ ਗੱਲਬਾਤ ਕਰਦਿਆਂ ਜਥੇਬੰਦੀ ਦੇ ਸ਼ਾਨਾਮੱਤੇ ਇਤਿਹਾਸ ਦਾ ਜ਼ਿਕਰ ਤਾੜਨਾ ਅਤੇ ਲਾਹਨਤਾਂ ਪਾਈਆਂ ਗਈਆਂ ਕਿ ਜਨਤਕ ਤੌਰ ਤੇ ਮਾਫੀ ਮੰਗਦਿਆਂ ਅਹਿਦ ਕਰੇ ਕਿ ਭਵਿੱਖ ਵਿੱਚ ਕਦੇ ਵੀ ਅਜਿਹੀ ਘਟੀਆ ਹਰਕਤ ਕਰਨ ਬਾਰੇ ਸੋਚੇ ਵੀ ਨਾ ਇਹ ਸਮੇਂ ਜ਼ਿਲਾ ਅਤੇ ਬਲਾਕ ਆਗੂਆਂ ਵੱਲੋਂ ਵੀ ਸੰਬੋਧਨ ਕੀਤਾ ਗਿਆ ਅਤੇ ਸੂਬਾ ਕਮੇਟੀ ਨੂੰ ਭਰੋਸਾ ਦਵਾਉਦਿਆਂ ਕਿਹਾ ਕਿ ਗੁਮਰਾਹਕੁਨ ਅਤੇ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਮੂੰਹ ਨਹੀਂ ਲਗਾਉਣਗੇ ਸੂਬਾ ਕਮੇਟੀ ਵੱਲੋਂ ਉਲੀਕੇ ਹਰ ਪ੍ਰੋਗਰਾਮ ਨੂੰ ਤਨਦੇਹੀ ਨਾਲ ਨੇਪਰੇ ਚਾੜ੍ਹਨ ਲਈ ਤਨਦੇਹੀ ਨਾਲ ਉਪਰਾਲੇ ਕਰਨਗੇ । ਜ਼ਿਲ੍ਹਾ ਆਗੂਆਂ ਵੱਲੋਂ ਅੱਜ ਦੀ ਜਥੇਬੰਦਕ ਕਨਵੈਨਸ਼ਨ ਵਿੱਚ ਪਹੁੰਚੇ ਸੂਬਾ, ਜ਼ਿਲ੍ਹਾ ਅਤੇ ਬਲਾਕ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਪਹੁੰਚੇ ਸਮੂਹ ਮੈਂਬਰ ਸਾਥੀਆਂ ਦਾ ਧੰਨਵਾਦ ਵੀ ਕੀਤਾ ਗਿਆ।

LEAVE A REPLY

Please enter your comment!
Please enter your name here