

11 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਦੇਸ਼ ਵਿਚ ਇਸ ਵੇਲੇ,ਖਾਸ ਕਰਕੇ ਹਰਿਆਣਾ ਚ ਲੋਕ ਸਭਾ ਦੇ ਵਿਰੌਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਕ ਫੋਟੋ ਦਿਖਾਕੇ ਉਸਦੇ ਨਾਂ ਤੇ ਹਰਿਆਣਾ ਵਿਧਾਨ ਸਭਾ ਚ 22 ਵਾਰ ਵੋਟ ਪਾਉਣ ਦਾ ਦਾਅਵਾ ਕੀਤਾ ਹੈ।ਉਸ ਔਰਤ ਦੀ ਪਹਿਚਾਣ ਬ੍ਰਾਜੀਲ ਦੀ ਮਾਡਲ ਲੇਰਿਸਾ ਲੇਰੀ ਦੇ ਤੌਰ ਤੇ ਹੋਈ ਹੈ। ਲਾਜ਼ਮੀ ਤੌਰ,ਤੇ ਇਹ ਇਕ ਗੰਭੀਰ ਤੇ ਚਿੰਤਾਜਨਕ ਮਾਮਲਾ ਹੈ।ਲੇਰਿਸਾ ਦੀ ਇਕ ਵੀਡੀਓ ਸਾਹਮਣੇ ਆਈ ਹੈ।ਜਿਸ ਵਿੱਚ ਉਹ ਕਹਿੰਦੀ ਆ ਕਿ ਮੈਂ ਹੈਰਾਨ ਹਾਂ,ਕੀ ਪਾਗਲਪਨ ਹੈ ਕਿ ਮੇਰੀ ਫੋਟੇ ਭਾਰਤ ਚ ਵੋਟ ਖਾਤਿਰ ਇਸਤੇਮਾਲ ਹੋ ਰਹੀ ਹੈ।ਮੈਂ ਤਾਂ ਆਪਣੀ ਜ਼ਿੰਦਗੀ ਚ ਕਦੇਂ ਭਾਰਤ ਹੀ ਨਹੀਂ ਗਈ। ਵੀਡੀਓ ਚ ਉਹ ਪੁਰਤਗਾਲੀ ਭਾਸ਼ਾ ਚ ਕਹਿਂਦੀ ਹੈ ਕਿ ਭਾਰਤ ਚ ਮੇਰੀ ਫੋਟੋ ਦੀ ਗਲਤ ਵਰਤੋਂ ਹੋ ਰਹੀ ਹੈ।ਲੋਕ ਮੈਨੂੰ ਭਾਰਤੀ ਦੱਸਕੇ ਆਪਸ ਵਿਚ ਲੜ ਰਹੇ ਹਨ। ਲੇਰਿਸਾ ਦਾ ਕਹਿਣਾ ਹੈ ਕਿ ਇਹ ਤਸਵੀਰ ਉਸਦੇ ਮਾਡਲਿੰਗ ਕੈਰੀਅਰ ਦੀ ਸ਼ੁਰੂਆਤ ਦੀ ਹੈ,ਜਦੋਂ ਉਹ 18 -20ਕੁ ਵਰ੍ਹਿਆਂ ਦੀ ਸੀ।ਉਸਨੇ ਕਿਹਾ ਕਿ ਮੇਰੀ ਇਹ ਫੋਟੋ ਬਿਨਾਂ ਇਜਾਜ਼ਤ ਦੇ ਵਰਤੀ ਗਈ ਹੈ,।ਹੁਣ ਮੈਂ ਮਾਡਲ ਨਹੀਂ ਹਾਂ।ਮੈਂ ਹੁਣ ਇਕ ਹੇਅਰਡਰੈਸਰ ਤੇ ਡਿਜੀਟਲ ਇੰਨਫਲੁਲੰਸਰ ਹਾਂ।ਮੈਨੂੰ ਭਾਰਤੀ ਲੋਕ ਬਹੁਤ ਚੰਗੇ ਲੱਗਦੇ ਹਨ। ਜਿਹੜੀ ਫੋਟੋ ਰਾਹੁਲ ਨੇ ਦਿਖਾਈ ਐ , ੳਹ ਅਨਫਲੈਸ਼ ਤੇ ਪੇਕਸੇਲਸ ਵਰਗੀਆਂ ਸਟਾਕ ਫੋਟੋਗ੍ਰਾਫੀ ਚ ਮੌਜੂਦ ਹੈ।ਇਹ ਫੋਟੋ ਪਹਿਲੀ ਵਾਰ 2 ਮਾਰਚ 2017 ਚ ਪਬਲਿਸ਼ ਹੋਈ ਸੀ ਤੇ 4 ਲੱਖ ਤੋਸ਼ ਵੱਧ ਵਾਰ ਡਾਉਨਲੋਡ ਹੋ ਚੁੱਕੀ ਹੈ।ਉਸਨੇ ਕਿਹਾ ਕਿ ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਉਸਦੀ ਫੋਟੋ ਵਾਈਰਲ ਹੋਈ ਤਾਂ ਇੰਸਟਾਗ੍ਰਾਮ ਤੇ ਭਾਰਤੀ ਫਾਲੋਅਰਸ ਦਾ ਹੜ੍ਹ ਆ ਗਿਆ। ਉਸਨੇ ਕਿਹਾ ਕਿ ਲੋਕ ਮੇਰੀ ਫੋਟੋ ਤੇ ਐਵੇਂ ਕੁਮੈਂਟ ਕਰ ਰਹੇ ਹਨ, ਜਿਵੇਂ ਮੈਂ ਕੋਈ ਚੋਣ ਜਿੱਤ ਗਈ ਹੋਵਾਂ।ਉਸਨੇ ਕਿਹਾ ਕਿ ਸਾਫ ਕਹਿ ਦੇਵਾਂ ਕਿ ਉਹ ਮੈਂ ਨਹੀਂ, ਮੇਰੀ ਫੋਟੋ ਆ।ਭਾਰਤੀ ਪੱਤਰਕਾਰ ਲਗਾਤਾਰ ਮੇਰੇ ਨਾਲ ਸੰਪਰਕ ਕਰ ਰਹੇ ਹਨ, ।























