

11 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਪੰਜਾਬ ਰਾਜ ਅੰਤਰ ਜ਼ਿਲਾ ਨੈੱਟਬਾਲ ਖੇਡਾਂ ਲੜਕੀਆਂ ਜੋ ਕਿ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਈਆਂ, ਨੈੱਟਬਾਲ ਲੜਕੀਆਂ ਖਿਆਲਾ ਵਿੰਗ ਦੀਆਂ ਲੜਕੀਆਂ ਨੇ ਪੰਜਾਬ ਰਾਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਲ੍ਹਾ ਸਿੱਖਿਆ ਅਫ਼ਸਰ (ਸਸਿੱ) ਨੀਲਮ ਰਾਣੀ ਮਾਨਸਾ ਜੀ ਵੱਲੋਂ ਬੱਚਿਆਂ ਮੈਡਲ ਨਾਲ ਅਤੇ ਸ਼੍ਰੀ ਵਿਨੋਦ ਕੁਮਾਰ ਜੀ PTI ਨੂੰ ਸਨਮਾਨਿਤ ਕੀਤਾ ਗਿਆ। ਮੈਡਮ ਜੀ ਨੇ ਕਿਹਾ ਕਿ ਹੋਰ ਮਿਹਨਤ ਕਰਕੇ ਨੈਸ਼ਨਲ ਵਿੱਚੋਂ ਵੀ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਕਿਹਾ ਅਤੇ ਲੜਕੀਆਂ ਲਈ ਖੇਡਾਂ ਬਹੁਤ ਜਰੂਰੀ ਹਨ। ਇਹਨਾ ਖਿਡਾਰੀਆਂ ਨਾਲ ਹੋਰ ਵੀ ਬਹੁਤ ਲੜਕੀਆਂ ਦਾ ਹੌਸਲਾ ਵਧੇਗਾ। ਸਾਰੇ ਸਾਰੇ ਸਟਾਫ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ। ਇਸ ਮੌਕੇ ਤੇ ਹਾਜ਼ਰ ਸਕੂਲ ਇੰਚਾਰਜ ਸ਼੍ਰੀ ਮਤੀ ਬਲਬੀਤ ਕੌਰ, ਦੀਪਾਕਰ ਜੀ, ਗੁਰਦੀਪ ਸਿੰਘ ਗਗਨਦੀਪ ਕੌਰ, ਅਮੀਤਾ, ਅਮਨ ਅਗਰਵਾਲ, ਰਜਿੰਦਰ ਸਿੰਗਲ, ਅਤੇ ਹਰਦੀਪ ਸਿੰਘ , ਮਨਵਿੰਦਰ ਕੌਰ, ਹਾਜ਼ਰ ਸਨ
ਵਿਸ਼ੇਸ਼ ਸਹਿਯੋਗੀ ਨਰਿੰਦਰ ਸਿੰਘ ਮਾਨਸ਼ਾਹੀਆ























