*ਮੈਂ ਘਰ ਵਿੱਚ ਮੁੱਖ ਮੰਤਰੀ ਨਹੀਂ, ਘਰਵਾਲੀ ਅੰਗਰੇਜ਼ੀ ‘ਚ ਦਿੰਦੀ ਝਿੜਕਾਂ, ਇੱਕ ਵਾਰ ਤਾਂ….., CM ਨੇ ਸੁਣਾਇਆ ਮਜ਼ੇਦਾਰ ਕਿੱਸਾ, ਦੇਖੋ ਵੀਡੀਓ*

0
163

 (ਸਾਰਾ ਯਹਾਂ) News: ਮੈਂ ਘਰ ਵਿੱਚ ਮੁੱਖ ਮੰਤਰੀ ਨਹੀਂ ਹਾਂ, ਮੇਰੇ ਹੁਕਮਾਂ ਦੀ ਉੱਥੇ ਪਾਲਣਾ ਨਹੀਂ ਕੀਤੀ ਜਾਂਦੀ। ਘਰ ਵਿੱਚ ਮੈਂ ਬਾਕੀਆਂ ਵਾਂਗ ਇੱਕ ਆਮ ਇਨਸਾਨ ਬਣ ਜਾਂਦਾ ਹਾਂ। ਘਰ ਵਿੱਚ ਮੈਨੂੰ ਸਿਰਫ਼ ਆਪਣੀ ਪਤਨੀ ਦੀ ਗੱਲ ਸੁਣਨੀ ਪੈਂਦੀ ਹੈ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾ ਨੇ ਕਹੀ ਹੈ ਜਿਸ ਦੀ ਸੋਸ਼ਲ ਮੀਡੀਆ ਉੱਤੇ ਚਰਚਾ ਹੋ ਰਹੀ ਹੈ।

ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥਣਾਂ ਨੂੰ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਕਈ ਗੁਰੂ ਮੰਤਰ ਦਿੱਤੇ। ਵਿਦਿਆਰਥੀਆਂ ਨੇ ਸਵਾਲ-ਜਵਾਬ ਸੈਸ਼ਨ ਦੌਰਾਨ ਉਨ੍ਹਾਂ ਤੋਂ ਕਈ ਸਵਾਲ ਵੀ ਪੁੱਛੇ।

ਇੱਕ ਵਿਦਿਆਰਥਣ ਨੇ ਮਾਨ ਨੂੰ ਪੁੱਛਿਆ ਕਿ ਉਹ ਘਰ ਵਿੱਚ ਵੀ ਮੁੱਖ ਮੰਤਰੀ ਹੁੰਦੇ ਹਨ ਜਾਂ ਫਿਰ ਆਮ ਇਨਸਾਨ,  ਜਿਸਦਾ ਮਾਨ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਕਿ ਉਹ ਘਰ ਜਾਂਦੇ ਹੀ ਇੱਕ ਆਮ ਆਦਮੀ ਬਣ ਜਾਂਦਾ ਹੈ। ਘਰ ਜਾਣ ਤੋਂ ਬਾਅਦ ਉਹ ਸਿਰਫ਼ ਆਪਣੀ ਪਤਨੀ ਦੀ ਗੱਲ ਸੁਣਦਾ ਹੈ। ਉਸਦੀ ਪਤਨੀ ਡਾਕਟਰ ਹੈ, ਇਸ ਲਈ ਕਈ ਵਾਰ ਉਹ ਅੰਗਰੇਜ਼ੀ ਵਿੱਚ ਝਿੜਕਾਂ ਦਿੰਦੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਘਰ ਵਿੱਚ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਉੱਥੇ ਮੈਂ ਆਮ ਲੋਕਾਂ ਵਾਂਗ ਆਪਣੀ ਪਤਨੀ ਦੀ ਗੱਲ ਸੁਣਦਾ ਹਾਂ। ਉੱਥੇ ਸਿਰਫ਼ ਉਸਦੇ ਹੁਕਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਤਾਂ ਰੱਬ ਅੱਗੇ ਇਹੀ ਅਰਦਾਸ ਕਰਦੇ ਹਨ ਕਿ ਜਿਨੀ ਵੀ ਇੱਜ਼ਤ ਬਖ਼ਸ਼ੀ ਹੈ ਉਨ੍ਹੀਂ ਕੁ ਬਣੀ ਰਹੇ, ਇਸ ਤੋਂ ਘਟੇ ਨਾ, ਮਾਨ ਨੇ ਕਿਹਾ ਕਿ ਜਦੋਂ ਵੀ ਘਰ ਵੱਲ ਨੂੰ ਗੱਡੀ ਮੁੜਦੀ ਹੈ ਤਾਂ ਮੈਂ ਆਪਣੇ ਆਪ ਨੂੰ ਕਹਿੰਦਾ ਹਾਂ ਕਿ ਹੁਣ ਹੁਕਮ ਨਹੀਂ ਚੱਲਣ। ਉਹ ਕਦੇ-ਕਦੇ ਅੰਗਰੇਜ਼ੀ ਵਿੱਚ ਵੀ ਝਿੜਕ ਲੈਂਦੀ ਹੈ।

ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਜੇ ਕੋਈ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦਾ ਹੈ ਤਾਂ ਸਖ਼ਤ ਮਿਹਨਤ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਹ ਸਟੇਜ ਸ਼ੋਅ ਕਰਦੇ ਸਨ, ਉਦੋਂ ਤੋਂ ਹੀ ਉਹ ਸਮਾਜ ਵਿਰੋਧੀ ਬੁਰਾਈਆਂ ‘ਤੇ ਵਿਅੰਗ ਕਰਦੇ ਸਨ। ਅੱਜ ਵੀ ਉਹ ਇਹ ਕਰ ਰਿਹਾ ਹੈ। ਅੱਜ ਸਮਾਂ ਬਦਲ ਗਿਆ ਹੈ ਅਤੇ ਉਹ ਆਰਡਰ ਦੇ ਸਕਦਾ ਹੈ। ਮਾਨ ਨੇ ਵਿਦਿਆਰਥਣਾਂ ਨੂੰ ਰਾਜਨੀਤੀ ਵਿੱਚ ਆਉਣ ਦੀ ਅਪੀਲ ਵੀ ਕੀਤੀ ਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਸੰਘਰਸ਼ ਕਰਨ ਅਤੇ ਸਿੱਖਿਆ ਪ੍ਰਾਪਤ ਕਰਨ ਲਈ ਕਿਹਾ। ਜੇ ਉਹ ਮੈਰਿਟ ਵਿੱਚ ਆਉਂਦੇ ਹਨ ਤਾਂ ਪੰਜਾਬ ਸਰਕਾਰ ਉਨ੍ਹਾਂ ਨੂੰ ਨੌਕਰੀਆਂ ਦੇਵੇਗੀ।

LEAVE A REPLY

Please enter your comment!
Please enter your name here