ਮੀਂਹ ਹਨੇਰੀ ਅਤੇ ਗੜੇਮਾਰੀ ਨੇ ਕੀਤਾ ਕਿਸਾਨਾਂ ਦਾ ਭਾਰੀ ਨੁਕਸਾਨ

0
53

ਸਰਦੂਲਗੜ੍ਹ(ਸਾਰਾ ਯਹਾਂ,BPS) 13 ਜੂਨਵੀਰ :ਵਾਰ ਸ਼ਾਮ ਪੰਜ ਵਜੇ ਆਏ ਤੇਜ਼ ਝੱਖੜ ਮੀਂਹ ਅਤੇ ਗੜੇਮਾਰੀ ਕਾਰਨ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀ ਨਰਮੇ ਦੀ ਫਸਲ,ਹਰਾ-ਚਾਰਾ ਅਤੇ ਕਿੰਨੂਆਂ ਦੇ ਬਾਗ਼ ਆਦਿ  ਬਰਬਾਦ ਹੋ ਗਏ ਹਨ। ਸਰਦੂਲਗੜ੍ਹ ਦੇ ਪਿੰਡ ਬਹਿਣੀਵਾਲ, ਰਾਏਪੁਰ, ਟਾਂਡੀਆਂ, ਬਾਜੇਵਾਲਾ, ਰਾਮਾਨੰਦੀ, ਭੰਮੇ ਕਲਾਂ, ਕੋਟ ਧਰਮੂ, ਉੱਡਤ ਭਗਤ ਰਾਮ ਆਦਿ ਪਿੰਡਾਂ ਵਿੱਚ ਗੜੇਮਾਰੀ ਨੇ  4 ਤੋਂ 5000 ਏਕੜ ਰਕਬੇ ਦਾ ਭਾਰੀ ਨੁਕਸਾਨ ਕੀਤਾ ਹੈ। ਨਰਮੇ ਦੀ ਫਸਲ ਤੇ ਆਏ ਪੱਤਿਆਂ ਨੂੰ ਗੜ੍ਹਿਆਂ ਨੇ ਬਿਲਕੁੱਲ ਛਾਂਗ ਦਿੱਤਾ ਹੈ ਤੇ ਖੇਤ ਵਿੱਚ ਸਿਰਫ ਡੱਕੇ ਹੀ ਡੱਕੇ ਨਜਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਪਿੰਡਾਂ ਵਿੱਚ ਧਰਤੀ ਹੇਠਲਾ ਪਾਣੀ  ਸਿੰਚਾਈਯੋਗ ਨਹੀਂ ਅਤੇ ਸ਼ੋਰੇ ਵਾਲਾ ਹੈ ਤੇ ਸਾਰੇ ਹੀ ਪਿੰਡ ਟੇਲ ਤੇ ਪੈਂਦੇ ਹਨ ਜਿੱਥੇ ਸਿੰਚਾਈ ਲਈ ਨਹਿਰੀ ਪਾਣੀ ਦੀ ਹਮੇਸ਼ਾ ਹੀ ਕਮੀ ਰਹਿੰਦੀ ਹੈ। ਨਰਮੇ ਦੀ ਫ਼ਸਲ ਬਰਬਾਦ ਹੋ ਹੋਣ ਕਰਕੇ ਹੁਣ ਹੋਰ ਫਸਲ ਵੀ ਨਹੀਂ ਬੀਜੀ ਜਾ ਸਕਦੀ ਇਸ ਲਈ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਕਿਸਾਨਾਂ ਦੇ ਹੋਏ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਿਕਰਮ ਮੋਫਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਨ ਅੱਕਾਂਵਾਲੀ  ਉਨ੍ਹਾਂ ਦੇ ਨਾਲ ਤਹਿਸੀਲਦਾਰ ਅਵਤਾਰ ਸਿੰਘ ਅਤੇ ਵੱਖ ਵੱਖ ਪਿੰਡਾਂ ਦੇ ਪਟਵਾਰੀ ਆਦਿ ਮੌਜੂਦ ਸਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਿਕਰਮ ਮੋਫਰ ਨੇ ਦੱਸਿਆ ਕਿ ਇਸ ਕੁਦਰਤੀ ਕਰੋਪੀ ਕਾਰਨ ਤਹਿਸੀਲ ਦੇ ਕਰੀਬ ਇੱਕ ਦਰਜਨ ਤੋਂ ਜ਼ਿਆਦਾ ਪਿੰਡ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ ਕਿਸਾਨਾਂ ਦੀ ਨਰਮੇ ਅਤੇ ਹਰੇ ਚਾਰੇ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਉਨ੍ਹਾਂ ਤਹਿਸੀਲਦਾਰ ਅਤੇ ਪਟਵਾਰੀਆਂ ਨੂੰ ਹੋਏ ਨੁਕਸਾਨ ਦੀ ਗਿਰਦਾਵਰੀ ਕਰਨ ਲਈ ਕਿਹਾ ਉਨ੍ਹਾਂ ਕਿਹਾ ਕਿ ਅਸੀਂ ਸੂਬਾ ਸਰਕਾਰ ਤੋਂ ਮੰਗ ਕਰਾਂਗੇ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਦਿਆਂ ਉਨ੍ਹਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ। ਇਸ ਮੌਕੇ ਬੇਅੰਤ ਸਿੰਘ ਸੈਕਟਰੀ’ ਸਰਪੰਚ ਪੋਲੋਜੀਤ ਸਿੰਘ ਬਾਜੇਵਾਲਾ, ਮੋਹਨ ਸਿੰਘ ਝੱਬਰ, ਕਾਲਾ ਸਿੰਘ, ਗੁਰਦੀਪ ਸਿੰਘ, ਭੂਰਾ ਸਿੰਘ, ਕਿਸਾਨ ਆਗੂ ਲੀਲਾ ਸਿੰਘ ਭੰਮੇ, ਲਛਮਣ ਸਿੰਘ ਦਸੋਂਦੀਆਂ, ਗੁਰਵਿੰਦਰ ਸਿੰਘ ਪੰਮੀ ਸਰਪੰਚ ਰਾਏਪੁਰ, ਜਗਤਾਰ ਸਿੰਘ ਮੈਂਬਰ ਬਾਜੇਵਾਲਾ, ਬਿਕਰ ਸਿੰਘ ਲਾਲਾ, ਰਾਵਲ ਸਿੰਘ , ਜਗਬੀਰ ਸਿੰਘ ਮੈਂਬਰ ਲੈ ਪਟਵਾਰੀ ਮਨਦੀਪ ਸਿੰਘ, ਪਟਵਾਰੀ ਪਦਮਬੀਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here