

ਅੰਮ੍ਰਿਤਸਰ: ਇੱਥੇ ਦੀ ਕਾਊਂਟਰ ਇੰਟੈਲੀਜੈਂਸ ਦੀ ਆਪ੍ਰੇਸ਼ਨ ਟੀਮ ਨੂੰ ਅੱਜ ਵੱਡੀ ਕਾਮਯਾਬ ਹਾਸਲ ਹੋਈ ਹੈ। ਇਸ ‘ਚ ਟੀਮ ਨੂੰ ਦੋ ਲੋੜੀਂਦੇ ਮੁਲਜ਼ਮਾਂ ਕੋਲੋਂ ਵੱਡੀ ਖੇਪ ਅਸਲੇ ਦੀ ਬਰਾਮਦ ਹੋਈ ਹੈ। ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਇੱਕ ਗੁਪਤ ਜਾਣਕਾਰੀ ਦੇ ਆਧਾਰ ‘ਤੇ ਨਾਕੇਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਨੌਜਵਾਨਾਂ ਨੂੰ ਮਾਨਾਂਵਾਲਾ ਨੇੜੇ ਕਾਬੂ ਕੀਤਾ ਗਿਆ।
ਦੋਵੇਂ ਇਨੋਵਾ ਕਾਰ ‘ਚ ਨਕਲੀ ਨੰਬਰ ਪਲੇਟ ਲਾ ਅੰਮ੍ਰਿਤਸਰ ਵੱਲ ਜਾ ਰਹੇ ਸੀ। ਵਿਭਾਗ ਦੇ ਏਆਈਜੀ ਕੇਤਨ ਪਾਟਿਲ ਬਾਲੀਰਾਮ ਨੇ ‘ਏਬੀਪੀ ਸਾਂਝਾ’ ਦੀ ਟੀਮ ਨੂੰ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਮਜੀਤ ਸਿੰਘ ਉਰਫ ਕਰਮਾ ਵਾਸੀ ਸਿਆੜ ਤੇ ਹਰਮਨਜੀਤ ਸਿੰਘ ਵਾਸੀ ਪੱਡੇ ਵਜੋਂ ਹੋਈ ਹੈ। ਦੋਵੇਂ ਕਿਸ ਕਾਰਨ ਵਜੋਂ ਸ਼ਹਿਰ ਵੱਲ ਜਾ ਰਹੇ ਸੀ, ਇਸ ਬਾਰੇ ਅਜੇ ਪੁੱਛਗਿੱਛ ਜਾਰੀ ਹੈ।
ਫੜ੍ਹੇ ਗਏ ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ, ਇੱਕ ਰਿਵਾਲਵਰ ਤੇ ਇੱਕ ਸੌ ਤਰਵੰਜਾ ਰਾਊਂਡ ਤੇ ਚਾਰ ਮੈਗਜ਼ੀਨ ਬਰਾਮਦ ਹੋਏ ਹਨ। ਏਆਈਜੀ ਬਾਲੀ ਨੇ ਦੱਸਿਆ ਕਿ ਇਨ੍ਹਾਂ ਦੇ ਕਈ ਤਰ੍ਹਾਂ ਦੇ ਲਿੰਕ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਪੰਜ ਮੋਬਾਇਲ ਤੇ ਇੱਕ ਲੈਪਟੋਪ ਵੀ ਮਿਲੀਆ ਹੈ। ਪੁਲਿਸ ਨੇ ਮੁਲਜ਼ਮਾਂ ਖਿਲਾਫ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ‘ਚ ਮਾਮਲਾ ਦਰਜ ਕੀਤਾ ਹੈ ਤੇ ਇਨ੍ਹਾਂ ਖਿਲਾਫ ਹੋਰ ਵੀ ਕਈ ਤਰ੍ਹਾਂ ਦੇ ਮਾਮਲੇ ਦਰਜ ਸੀ।
फटाफट ख़बरों के लिए हमे फॉलो करें फेसबुक, ट्विटर, गूगल प्लस पर और डाउनलोड करें Android Punjabi News App, iOS Punjabi News App
Web Title: The success of the Counter Intelligence, two successive arrests with huge ammunition
Read all latest Punjab News headlines in Punjabi. Also don’t miss today’s Punjabi News.























