ਮਿਲਾਵਟਖੋਰਾਂ ਖਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ: ਡਾ. ਲਾਲ ਚੰਦ ਠਕਰਾਲ

0
26

ਮਾਨਸਾ, 02 ਮਈ (ਸਾਰਾ ਯਹਾ,(ਬਲਜੀਤ ਸ਼ਰਮਾ) : ਸਿਹਤ ਵਿਭਾਗ ਵੱਲੋਂ ਵਪਾਰੀਆਂ ਨੂੰ ਸ਼ੁੱਧ ਭੋਜਨ ਸਬੰਧੀ ਸਮਰੱਥਾ ਨਿਰਮਾਣ ਲਈ ਇੰਦਰਪ੍ਰਸਤ ਅਕੈਡਮੀ ਫਾਉਂਡੇਸ਼ਨ ਦੇ ਸਹਿਯੋਗ ਨਾਲ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਬੋਲਦਿਆਂ ਸਿਵਲ ਸਰਜਨ ਡਾ.  ਲਾਲ ਚੰਦ ਠਕਰਾਲ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਮਿਲਾਵਟਖੋਰਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸਿਹਤ ਵਿਭਾਗ ਵੱਲੋਂ ਸੂਬੇ ਦੀ ਆਬੋ ਹਵਾ, ਪਾਣੀ ਅਤੇ ਭੋਜਨ ਦੀ ਕੁਆਲਟੀ ਸੁਧਾਰ ਕੇ ਪੰਜਾਬ ਵਾਸੀਆਂ ਨੂੰ ਰਹਿਣ ਸਹਿਣ ਲਈ ਵਧੀਆ ਮਾਹੌਲ ਦੇ ਨਾਲ-ਨਾਲ ਇਸ ਨੂੰ ਦੇਸ਼ ਦਾ ਸਭ ਤੋਂ ਸਿਹਤਮੰਦ ਸੂਬਾ ਬਨਾਉਣ ਲਈ , ਅਤੇ ਸੂਬੇ ਦੇ ਲੋਕਾਂ ਦੀ ਨਰੋਈ ਸਿਹਤ ਦੇ ਮੱਦੇਨਜ਼ਰ ਮਿਲਾਵਟ ਖੋਰੀ ਦਾ ਖਾਤਮਾ ਕਰਨ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ।
ਉਨ•ਾਂ ਕਿਹਾ ਕਿ ਖਾਣ ਪੀਣ ਦੀਆਂ ਵਸਤੂਆਂ ਵਿੱਚ ਕਿਸੇ ਤਰਾਂ ਦੀ ਮਿਲਾਵਟਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਵਿਭਾਗ ਵੱਲੋਂ ਟੈਸਟ ਕੀਤੇ ਜਾ ਰਹੇ ਹਨ। ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਅਨੁਸਾਰ ਅਸੁਰੱਖਿਅਤ ਭੋਜਨ ਦੇ ਕੇਸ ਵਿੱਚ ਛੇ ਮਹੀਨੇ ਦੀ ਸਜਾ ਤੇ 3 ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਅਸੁਰੱਖਿਅਤ ਭੋਜਨ ਨਾਲ ਬਿਮਾਰੀ ਦੇ ਕੇਸ ਵਿੱਚ 3 ਸਾਲ ਦੀ ਸਜ਼ਾ ਅਤੇ 3 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਅਸੁਰੱਖਿਅਤ ਭੋਜਨ ਨਾਲ ਹੋਣ ਵਾਲੀ ਮੌਤ ਤੇ ਉਮਰ ਕੈਦ ਅਤੇ 3 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਮਿਸ ਬਰੈਂਡਡ ਦੇ ਕੇਸ ਵਿੱਚ 3 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਬਿਨਾਂ ਮਿਸ ਲੀਡਿੰਗ ਦੇ ਕੇਸ ਵਿੱਚ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।  ਉਨ•ਾਂ ਕਿਹਾ ਕਿ ਗੈਰ-ਮਿਆਰੀ ਭੋਜਨ ਜਿਵੇਂ ਦੁੱਧ ਵਿੱਚ ਪਾਣੀ ਦੀ ਮਿਲਾਵਟ ਦੇ ਕੇਸ ਵਿਚ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਭੋਜਨ ਤਿਆਰ ਕਰਨ ਵਾਲੇ ਵਰਕਰ ਭੋਜਨ ਤਿਆਰ ਕਰਨ ਸਮੇਂ ਸਿਰ ਤੇ ਟੋਪੀ ਯਕੀਨੀ ਬਣਾਉਣ ਤਾਂ ਜੋ ਭੋਜਨ ਵਿਚ ਬਾਲ ਵਗੈਰਾ ਨਾ ਪੈਣ ਇਸ ਤੋਂ ਬਿਨਾਂ ਮੂੰਹ ਤੇ ਮਾਸਕ ਲੱਗਿਆ ਹੋਵੇ ਤਾਂ ਜੋ ਬੋਲਣ ਸਮੇਂ ਥੁੱਕ ਦੀਆਂ ਬੂੰਦਾਂ ਭੋਜਨ ਵਿੱਚ ਨਾ ਚਲੀਆਂ ਜਾਂਣ। ਇਸ ਤੋਂ ਬਿਨਾਂ ਦਸਤਾਨੇ ਪਾਉਣੇ ਲਾਜ਼ਮੀ ਹਨ ਤਾਂ ਜੋ ਭੋਜਨ ਤਿਆਰ ਕਰਨ ਸਮੇਂ ਹੱਥਾਂ ਦੀ ਐਲਰਜੀ ਨਾਲ ਭੋਜਨ ਦੁਸ਼ਿਤ ਨਾ ਹੋਵੇ। ਉਨ•ਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜੇਕਰ ਫੂਡ ਸੇਫਟੀ ਅਫ਼ਸਰ ਮਹਿਸੂਸ ਕਰਦੇ ਹਨ ਕਿ ਵੇਚਿਆ ਜਾ ਰਿਹਾ ਭੋਜਨ ਖਰਾਬ ਹੈ ਤਾਂ ਉਸਨੂੰ ਮੌਕੇ ਤੇ ਨਸ਼ਟ ਕਰਵਾਇਆ ਜਾਵੇ। ਇਨ•ਾਂ ਸਾਰੀਆਂ ਗਤੀਵਿਧੀਆਂ ਲਈ ਤਾਲਮੇਲ ਤੇ ਮੁੱਢਲੀ ਨਿਗਰਾਨੀ ਦੀ ਜ਼ਿੰਮੇਵਾਰੀ ਤੰਨਦੇਹੀ ਨਾਲ ਨਿਭਾਈ ਜਾਵੇਗੀ।
ਇਸ ਮੌਕੇ ਸਹਾਇਕ ਕਮਿਸ਼ਨਰ ਅਮ੍ਰਿਤਪਾਲ ਸਿੰਘ, ਫੂਡ ਸੇਫਟੀ ਅਫਸਰ ਸੰਦੀਪ ਸਿੰਘ ਸੰਧੂ ,ਫੂਡ ਕਲਰਕ ਲਕਸ਼ਵੀਰ ਸਿੰਘ ਅਤੇ ਜ਼ਿਲ•ਾ ਮਾਸ ਮੀਡੀਆ ਵਿੰਗ ਵੱਲੋਂ ਹਰਬੰਸ ਲਾਲ ਬੀ.ਈ.ਈ.  ਹਾਜਰ ਹਨ।

LEAVE A REPLY

Please enter your comment!
Please enter your name here