*ਮਾਨ ਸਰਕਾਰ ਨੂੰ ਕੇਂਦਰ ਦੇ ਫੰਡਾਂ ਦਾ ਹਿਸਾਬ ਦੇਣਾ ਪਵੇਗਾ —ਰਾਕੇਸ਼ ਜੈਨ*

0
124

ਬੁਢਲਾਡਾ, 16 ਸਤੰਬਰ  (ਸਾਰਾ ਯਹਾਂ/ਮੇਹਤਾ ਅਮਨ ) : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਪੰਜਾਬ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਤੇ 12 ਹਜਾਰ ਕਰੋੜ ਰੁਪਏ ਦੇ ਫੰਡਾਂ ਦਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ  ਪੂਰਾ ਹਿਸਾਬ ਦੇਣਾ ਪਵੇਗਾ। ਇਹ ਸ਼ਬਦ ਅੱਜ ਇੱਥੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ ਨੇ ਪਾਰਟੀ ਵੱਲੋਂ ਰੱਖੇ ਗਏ ਰੋਸ ਪ੍ਰਦਰਸ਼ਨ ਦੌਰਾਨ ਨਾਅਰੇਬਾਜੀ ਉਪਰੰਤ  ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਹਲਕਿਆਂ ਦੇ ਵਿਧਾਇਕ ਹੜ੍ਹਾ ਦੌਰਾਨ ਪੰਜਾਬ ਦੀ ਜਨਤਾ ਨਾਲ ਕਿਸੇ ਵੀ ਸਮੇਂ ਨਜਰ ਨਹੀਂ ਆਏ। ਜਦੋਂ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਗਏ 12 ਹਜਾਰ ਕਰੌੜ ਰੁਪਏ ਇਸ਼ਤਿਹਾਰਬਾਜੀਆਂ ਅਤੇ ਹੋਰ ਖਰਚਿਆਂ ਤੇ ਉਡਾ ਦਿੱਤੇ। ਹੜ੍ਹਾਂ ਦੌਰਾਨ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੈਡੀਕਲ ਅਤੇ ਰਾਸ਼ਨ ਸੰਬੰਧੀ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀ ਮਿਲਿਆ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਪੰਜਾਬੀਆਂ ਲਈ ਇਸ ਕੁਦਰਤੀ ਆਫਤ ਨਾਲ ਲੜਨ ਲਈ ਬਿਨ੍ਹਾਂ ਕਿਸੇ ਭੇਦਭਾਵ ਤੋਂ ਹਰ ਸੰਭਵ ਮਦਦ ਕਰਨ ਲਈ ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਫੰਡਾਂ ਦੇ ਗਬਨ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਸੂਬੇਦਾਰ ਭੋਲਾ ਸਿੰਘ, ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਮੰਡਲ ਪ੍ਰਧਾਨ ਕੁਸ਼ਦੀਪ ਸ਼ਰਮਾਂ, ਨਗਰ ਕੋਂਸਲ ਪ੍ਰਧਾਨ ਸੁਖਪਾਲ ਸਿੰਘ ਬੈਂਸ, ਜਸਪਾਲ ਕੌਰ, ਜਨਕਰਾਜ ਬਾਂਸਲ, ਬਲਵਿੰਦਰ ਸਿੰਘ ਬਿੰਦਰੀ, ਮੇਜਰ ਸਿੰਘ ਕੁਲੈਹਰੀ, ਸੁਰਿੰਦਰ ਕੁਮਾਰ ਪਾਲਾ, ਯਸ਼ਪਾਲ ਤੋਂ ਇਲਾਵਾ ਵੱਡੀ ਗਿਣਤੀ ਚ ਮੌਜੂਦ ਸਨ। 

LEAVE A REPLY

Please enter your comment!
Please enter your name here