

ਮਾਨਸਾ, 16 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਚੇਅਰਮੈਨ ਮਾਰਕਿਟ ਕਮੇਟੀ ਮਾਨਸਾ, ਸ੍ਰ ਗੁਰਪ੍ਰੀਤ ਸਿੰਘ ਭੁੱਚਰ ਨੇ ਨਵੀਂ ਅਨਾਜ ਮੰਡੀ ਮਾਨਸਾ ਤੋਂ ਨਰਮੇ ਦੀ ਖਰੀਦ ਦੀ ਸ਼ੁਰੂਆਤ ਕਰਵਾਈ।
ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਦੱਸਿਆ ਕਿ ਕਿਸਾਨ ਗੁਰਸੇਵਕ ਸਿੰਘ ਭੁਪਾਲ ਦਾ ਨਰਮਾ 7265 ਰੁਪਏ ਨੂੰ ਠਾਕੁਰ ਮੱਲ ਹੇਮ ਰਾਜ ਫਰਮ ਅਤੇ ਕਿਸਾਨ ਗੁਰਪ੍ਰੀਤ ਸਿੰਘ ਬੀਰੇਵਾਲਾ ਦਾ ਨਰਮਾ 7135 ਸਾਹਿਲ ਟਰੇਡਿੰਗ ਕੰਪਨੀ ਦੇ ਨਾਮ ਹੇਠ ਖਰੀਦਿਆ ਗਿਆ।
ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਦੇ ਚੰਗੇ ਮੁੱਲ ਮਿਲਣ ‘ਤੇ ਕਿਸਾਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਬੋਲੀ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਾਡੀ ਪੂਰੀ ਕੋਸ਼ਿਸ ਹੈ ਕਿ ਸਾਡੇ ਕਿਸਾਨ ਵੀਰ ਆਪਣੀ ਫ਼ਸਲਾਂ ਦੇ ਚੰਗੇ ਭਾਅ ਖੱਟ ਕੇ ਆਉਣ ਵਾਲੇ ਤਿੱਥ ਤਿਉਹਾਰਾਂ ਨੂੰ ਹੱਸ ਖੇਡ ਕੇ ਆਪਣੇ ਪਰਿਵਾਰਾਂ ਨਾਲ ਰਲ ਮਿਲ ਕੇ ਮਨਾ ਸਕਣ।
ਇਸ ਮੌਕੇ ਮਾਰਕੀਟ ਕਮੇਟੀ ਦੇ ਦਫ਼ਤਰ ਤੋਂ ਸਕੱਤਰ ਗੁਰਲਾਲ ਸਿੰਘ, ਮੰਡੀ ਸੁਪਰਵਾਈਜ਼ਰ ਅਮਨਦੀਪ ਸਿੰਘ, ਤਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਯੂਥ ਆਗੂ ਸੁਖਵਿੰਦਰ ਖੋਖਰ, ਆਪ ਆਗੂ ਡਾ. ਭਰਪੂਰ ਸਿੰਘ, ਸਰਪੰਚ ਗੁਰਦੀਪ ਸਿੰਘ ਲੱਲੂਆਣਾ, ਸਰਪੰਚ ਜਗਦੀਪ ਸਿੰਘ ਤਾਮਕੋਟ ਆਦਿ ਹਾਜ਼ਰ ਸਨ























