ਮਾਨਸਾ ਸ਼ੂਟਿੰਗ ਮੁਕਾਬਲਿਆ ਦੌਰਾਨ ਹਰਿਆਣਾ ਦੇ ਸੁਮਿਤ ਰਮਨ ਅਤੇ ਲਕਸ਼ਮੀ ਵਧੀਆ ਨਿਸ਼ਾਨੇਬਾਜ ਐਲਾਨੇ

0
31

ਮਾਨਸਾ 16 ਜੁਲਾਈ(ਸਾਰਾ ਯਹਾ,(ਬਲਜੀਤ ਸ਼ਰਮਾ) : ਸ਼ੂਟਰ ਪੈਰਾਡਾਈਜ਼ ਸ਼ੂਟਿੰਗ ਰੇਂਜ ਮਾਨਸਾ ਵਿਖੇ ਹੋਏ ਸਮਾਪਤ ਮੁਕਾਬਲਿਆਂ ਦੌਰਾਨ
ਹਰਿਆਣਾ ਦਾ ਸੁਮਿਤ ਰਮਨ ਅਤੇ ਲਕਸ਼ਮੀ ਵਧੀਆ ਨਿਸ਼ਾਨੇਬਾਜ਼ ਐਲਾਨੇ ਗਏ। ਸੁਮਿਤ ਨੇ ਆਈ.ਐਸ.ਐਸ.ਐਫ.
ਸੀਨੀਅਰ ਲੜਕੇ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ 387 (400) ਅੰਕ ਅਤੇ ਲਕਸ਼ਮੀ ਨੇ
ਆਈ.ਐਸ.ਐਸ.ਐਫ. ਸੀਨੀਅਰ ਲੜਕੀਆਂ ਦੇ 10 ਮੀਟਰ ਏਅਰ ਰਾਈਫਲ ਪੀਪ ਸਾਈਟ ਮੁਕਾਬਲੇ ‘ਚ 392 (400)
ਅੰਕ ਹਾਸਲ ਕਰਕੇ ਬੈਸਟ ਸ਼ੂਟਰ ਦਾ ਖਿਤਾਬ ਆਪਣੀ ਝੋਲੀ ਪਾਏ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਜਿਲ੍ਹਾ
ਕਾਂਗਰਸ ਪ੍ਰਧਾਨ ਡਾ. ਮੰਜੂ ਬਾਲਾ ਨੇ ਨਿਭਾਈ। ਐਸ.ਡੀ.ਐਮ. ਬੁਢਲਾਡਾ ਅਦਿਤਿਆ ਡੇਚਲਵਾਲ ਨੇ ਵੀ ਇਸ ਮੌਕੇ
ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।
ਵੱਖ ਵੱਖ ਵਰਗਾਂ ਦੇ ਹੋਏ ਮੁਕਾਬਲਿਆਂ ਤੋਂ ਬਾਅਦ ਚੈਂਪੀਅਨ ਆਫ ਚੈਂਪੀਅਨ (ਸੀ.ਓ.ਸੀ) ਦਾ ਹੋਇਆ ਮੁਕਾਬਲਾ
ਵੀ ਦਿਲਚਸਪ ਰਿਹਾ। ਆਈ.ਐਸ.ਐਸ.ਐਫ. ਦੇ 10 ਮੀਟਰ ਏਅਰ ਪਿਸਟਲ ਦੇ ਚੈਂਪੀਅਨ ਆਫ ਚੈਂਪੀਅਨ ਦੇ ਮੁਕਾਬਲੇ
ਚੋਂ ਵੀ ਹਰਿਆਣਾ ਦਾ ਸੁਮਿਤ ਰਮਨ ਪਹਿਲੇ ਸਥਾਨ ’ਤੇ ਰਿਹਾ, ਮਾਨਸਾ ਦਾ ਸੁਰਿੰਦਰ ਸਿੰਘ ਫਫੜੇ ਭਾਈਏ ਦੂਜੇ ਅਤੇ
ਪਟਿਆਲਾ ਦਾ ਵੀਰਇੰਦਰ ਸਿੰਘ ਤੀਜੇ ਸਥਾਨ ਤੇ ਰਿਹਾ। ਜਦੋਂ ਕਿ ਐਨ.ਆਰ. ਦੇ ਇਸ ਮੁਕਾਬਲੇ ਚੋਂ ਵਿਜੈ ਪ੍ਰਤਾਪ ਸਿੰਘ
ਪਟਿਆਲਾ ਪਹਿਲੇ, ਨਿਸ਼ੂ ਸ਼ਰਮਾ ਦੂਜੇ ਅਤੇ ਇਸ਼ਾਨਦੀਪ ਸਿੰਘ ਤਰਨਤਾਰਨ ਤੀਜੇ ਸਥਾਨ ਤੇ ਰਿਹਾ। ਆਈ.ਐਸ.ਐਫ ਦੇ
10 ਮੀਟਰ ਏਅਰ ਪਿਸਟਲ ਪੀਪ ਸਾਈਟ ਮੁਕਾਬਲੇ ਵਿਚੋਂ ਜਲੰਧਰ ਦਾ ਮਨਪ੍ਰੀਤ ਸਿੰਘ ਪਹਿਲੇ, ਪਟਿਆਲਾ ਦਾ
ਨਵਲਦੀਪ ਸਿੰਘ ਅਤੇ ਪੀ.ਐਸ.ਬਰਾੜ ਦੂਜੇ, ਤੀਜੇ ਸਥਾਨ ਤੇ ਰਹੇ। ਐਨ.ਆਰ.ਦੇ ਇਸ ਈਵੈਂਟ ਵਿੱਚ ਅਰਸ਼ਦੀਪ ਸਿੰਘ
ਬਠਿੰਡਾ ਪਹਿਲੇ, ਅਪੂਰਵਾ ਅਬੋਹਰ ਦੂਜੇ ਅਤੇ ਹਰਸ਼ਿਕਤਾ ਅਬੋਹਰ ਤੀਸਰੇ ਸਥਾਨ ਦੇ ਰਹੀਆਂ। ਇਸ ਤੋਂ ਪਹਿਲਾਂ ਹੋਏ
ਆਈ.ਐਸ.ਐਸ.ਐਫ. ਦੇ 10 ਮੀਟਰ ਏਅਰ ਪਿਸਟਲ ਪੀਪ ਸਾਈਟ ਸੀਨੀਅਰ ਲੜਕੀਆਂ ਚੋਂ ਹਰਿਆਣਾ ਦੀ ਲਕਸ਼ਮੀ ਨੇ
ਪਹਿਲਾ, ਜੈਸਮੀਨ ਮਾਨਸਾ ਨੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤੀ। ਐਨ.ਆਰ.ਦੇ

LEAVE A REPLY

Please enter your comment!
Please enter your name here