ਜਲ ਸ਼ਕਤੀ ਅਭਿਆਨ “ਤਹਿਤ ਪਾਣੀ ਦੀ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਲਗਾਇਆ

0
12

ਮਾਨਸਾ 16 ਜੁਲਾਈ (ਸਾਰਾ ਯਹਾ,(BPS) : ਪਿਛਲੇ ਦਿਨੀਂ ਜਿਲਾ ਮਾਨਸਾ ਵਿਖੇ ਵਧੀਕ ਸਕੱਤਰ ਸਹਿਕਾਰਤਾ ਵਿਭਾਗ, ਭਾਰਤ ਸਰਕਾਰ ਅੰਜਲੀ ਭਾਵੜਾ ਜੀ ਦੁਆਰਾ ਪਾਣੀ ਨੂੰ ਬਚਾਉਣ ਹਿੱਤ “ਜਲ ਸ਼ਕਤੀ ਅਭਿਆਨ “ਦੀ ਸ਼ੁਰੂਆਤ ਕੀਤੀ ਗਈ, ਇਸ ਪ੍ਰਕਿਰਿਆ ਤਹਿਤ ਮਾਣਯੋਗ ਡਿਪਟੀ ਕਮਿਸ਼ਨਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਜਸਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ਟਾਂਡੀਆ ਬਲਾਕ ਝੁਨੀਰ ਵਿਖੇ ਪਾਣੀ ਦੀ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਵਿਚ ਪਿੰਡ ਦੀ ਪੰਚਾਇਤ, ਕਲੱਬ ਮੈਂਬਰਾਂ ਤੋਂ ਇਲਾਵਾ ਵਿਭਾਗ ਦੇ ਐਸ ਡੀ ਓ ਸ਼੍ਰੀ ਰਾਮ ਸਿੰਘ, ਐਸ ਡੀ ਓ ਸ਼੍ਰੀ ਭਾਰਤ ਭੂਸ਼ਣ, ਜੇ ਈ ਰੁਪਿੰਦਰ ਅਤੇ ਬਲਾਕ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਪਿੰਡ ਵਿੱਚ ਤੁਰ ਫਿਰ ਕੇ  ਪਿੰਡ ਦੇ ਲੋਕਾਂ ਨੂੰ ਪਾਣੀ ਦੀ ਸੰਭਾਲ ਕਰਨ ਅਤੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਪ੍ਰੇਰਿਤ ਕੀਤਾ ਇਸ ਤੋਂ ਬਾਅਦ ਪਿੰਡ ਦੀ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਦੇ ਮੈਂਬਰਾਂ ਨੂੰ ਵਾਟਰ ਵਰਕਸ ਵਾਲੀ ਜਗ੍ਹਾ ਤੇ ਲਿਜਾ ਕੇ ਪਾਣੀ ਨੂੰ ਸਾਫ ਕਰਨ ਦੀ ਸਮੁੱਚੀ ਕਾਰਜਪ੍ਣਾਲੀ ਬਾਰੇ ਵਿਸਥਾਰ ਪੂਰਵਕ ਦੱਸਿਆ । ਬਲਾਕ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਜਗਤ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਪ੍ਰਵਚਨ “ਪਵਣ ਗੁਰੂ,ਪਾਣੀ ਪਿਤਾ,ਮਾਤਾ ਧਰਤ ਮਹੱਤ”ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਆਉਣ ਵਾਲੇ ਸਮੇਂ ਵਿਚ ਸਾਫ ਪਾਂਣੀ, ਸਾਫ ਧਰਤੀ ਅਤੇ ਸਾਫ ਹਵਾ ਸਾਨੂੰ ਮਿਲਦੀ ਰਹੇ ।Attachments area

LEAVE A REPLY

Please enter your comment!
Please enter your name here