ਮਾਨਸਾ: ਲਿੰਕ ਰੋਡ ਤੇ ਲੰਮੇ ਸਮੇਂ ਲੱਗੇ ਗੰਦਗੀ ਦੇ ਢੇਰਾਂ ਨੂੰ ਨਾ ਹਟਾਉਣ ਦੇ ਵਿਰੋਧ ‘ਚ ਭੜਕੇ ਦੁਕਾਨਦਾਰਾਂ

0
5
ਮਾਨਸਾ,18 ਅਪ੍ਰੈਲ ( ਹੀਰਾ ਸਿੰਘ ਮਿੱਤਲ)-ਨਗਰ ਕੌਂਸਲ ਮਾਨਸਾ ਵਲੋਂ ਮਾਨਸਾ ਸ਼ਹਿਰ ਦੀ ਲਿੰਕ ਰੋਡ ਤੇ ਲੰਮੇ ਸਮੇ ਲੱਗੇ ਗੰਦਗੀ ਦੇ ਢੇਰਾਂ ਨੂੰ ਨਾ ਹਟਾਉਣ ਦੇ ਵਿਰੋਧ ‘ਚ ਭੜਕੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਜ਼ਿਲਾ ਪ੍ਰਸ਼ਾਸਨ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕਰਕੇ ਸੜਕ ਜਾਮ ਕਰ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਇਨ੍ਹਾਂ ਢੇਰਾਂ ਨੂੰ ਸ਼ਬਜੀ ਮੰਡੀ ‘ਚ ਤਬਦੀਲ ਕਰਨ ਦਾ ਵਿਸਵਾਸ਼ ਦਿੱਤਾ ਸੀ ਪਰ ਕਾਫੀ ਸਮਾਂ ਬੀਤਣ ਤੇ ਕੋਈ ਕਾਰਵਾਈ ਅਮਲ ‘ਚ ਨਹੀ ਲਿਆਂਦੀ ਗਈ। ਇਸ ਮੌਕੇ ਥਾਣਾ ਸਿਟੀ-2 ਦੇ ਇੰਚਾਰਜ ਨੇ ਪੁਲਸ ਪਾਰਟੀ ਸਮੇਤ ਮੌਕਾ ਸੰਭਾਲਿਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਗੰਦਗੀ ਦੇ ਢੇਰਾਂ ਨੂੰ ਇਥੋ ਹਟਾਉਣ ਲਈ ਕਈ ਵਾਰ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ, ਮਾਨਸਾ ਦੇ ਅਧਿਕਾਰੀਆਂ ਕੋਲ ਪਹੁੰਚ ਕੀਤੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ। ਜਿਸ ਕਾਰਨ ਮਜ਼ਬੂਰ ਹੋ ਕੇ ਉਨ੍ਹਾਂ ਸੰਘਰਸ਼ ਦੇ ਰਾਹ ਪੈਣਾ ਪਿਆ। ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਬੁਲਾ ਕੇ ਇਕ ਹਫਤੇ ‘ਚ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਹਟਾਉਣ ਦਾ ਵਿਸਵਾਸ਼ ਦੇਣ ਤੇ ਦੁਕਾਨਦਾਰਾਂ ਨੇ ਸੜਕ ਜਾਮ ਖੋਲ ਦਿੱਤਾ। ਇਸ ਮੌਕੇ ਹਾਜ਼ਰ ਦੁਕਾਰਦਾਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਉਹ ਮੁੜ ਤਿੱਖਾ ਸੰਘਰਸ਼ ਕਰਨ ਲਈ ਮਜ਼ਬੁਰ ਹੋਣਗੇ।

: ਨਾਅਰੇਬਾਜੀ ਦੌਰਾਨ ਸੜਕ ਜਾਮ ਕਰਦੇ ਦੁਕਾਨਦਾਰ, ਫੈਲੀ ਗੰਦਗੀ ਅਤੇ ਤਾਇਨਾਤ ਪੁਲਸ।

LEAVE A REPLY

Please enter your comment!
Please enter your name here