ਤੁਹਾਡੇ ਨਾਲ ਵੀ ਫੇਸਬੁੱਕ ‘ਤੇ ਐਡ ਹੈ ਇਸ ਨਾਮ ਦਾ ਸ਼ਖਸ ਤਾਂ ਹੋ ਜਾਓ ਸਾਵਧਾਨ (ਵੀਡੀਓ)

0
5
ਸ੍ਰੀ ਮੁਕਤਸਰ ਸਾਹਿਬ, (ਸਾਰਾ ਯਹਾ) : ਫੇਸਬੁੱਕ ‘ਤੇ ਆਪਣੀ ਅਮੀਰੀ ਦਾ ਜਲਵਾ ਦਿਖਾ ਕੇ ਕੁੜੀਆਂ ਅਤੇ ਔਰਤਾਂ ਨੂੰ ਫਸਾਉਣ ਵਾਲੇ ਹਰਮੀਤ ਨਾਮਕ ਨੌਜਵਾਨ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਕਾਬੂ ਕੀਤਾ ਹੈ। ਇਹ ਨੌਸਰਬਾਜ਼ ਪਹਿਲਾਂ ਫੇਕ ਫੇਸਬੁੱਕ ਆਈ. ਡੀ. ਰਾਹੀਂ ਔਰਤਾਂ ਨਾਲ ਦੋਸਤੀ ਵਧਾਉਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਉੜਾਂਗ ਦਾ ਰਹਿਣ ਵਾਲਾ ਇਹ ਨੌਜਵਾਨ ਖੁਦ ਨੂੰ ਫੇਸਬੁੱਕ ‘ਤੇ ਬਠਿੰਡਾ ਦੇ ਕਿਸੇ ਕਾਲਜ ਦੇ ਚੇਅਰਮੈਨ ਦਾ ਬੇਟਾ ਦੱਸਦਾ ਸੀ ਜਦਕਿ ਅਸਲ ‘ਚ ਉਸ ਦਾ ਸੰਬੰਧ ਇਕ ਗਰੀਬ ਪਰਿਵਾਰ ਨਾਲ ਹੈ।
ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਹਰਮੀਤ ਨੂੰ ਮੁਕਤਸਰ ਦੇ ਬੱਸ ਸਟੈਂਡ ਤੋਂ ਇਕ ਲੜਕੀ ਸਮੇਤ ਕਾਬੂ ਕੀਤਾ ਹੈ। ਲੜਕੀ ਅਤੇ ਇਕ ਹੋਰ ਮਹਿਲਾ ਦੇ ਬਿਆਨ ਦੇ ਆਧਾਰ ‘ਤੇ ਹਰਮੀਤ ਖਿਲਾਫ ਬਲਤਾਕਾਰ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਫੇਸਬੁੱਕ ‘ਤੇ ਹਰਮੀਤ ਦੇ ਕਈ ਫਰਜ਼ੀ ਅਕਾਊਂਟ ਸਨ ਜਿਨ੍ਹਾਂ ‘ਚ ਇਸ ਦਾ ਨਾਂ ਹਰਮੀਤ ਚਾਨੀ, ਹਰਮੀਤ ਉੜਾਂਗ ਅਤੇ ਰਸ਼ਨੂਰ ਸੰਧੂ ਲਿਖਿਆ ਹੋਇਆ ਹੈ। ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾਂ ਕੋਈ ਵਿਅਕਤੀ ਫੇਸਬੁੱਕ ‘ਤੇ ਐਡ ਹੈ ਤਾਂ ਸਾਵਧਾਨ ਹੋ ਜਾਓ।

EDITED BY : SARA YAHA (PUNJABI NEWS)

LEAVE A REPLY

Please enter your comment!
Please enter your name here