*ਮਾਨਸਾ ਮਹਿਲਾ ਨਾਲ ਜੋਤਸ਼ੀ ਨੇ ਮਾਰੀ 17 ਲੱਖ ਰੁਪਏ ਦੀ ਠੱਗੀ, ਫਰਾਰ*

0
208

ਮਾਨਸਾ, 3 ਅਪਰੈਲ (ਸਾਰਾ ਯਹਾਂ/ਜਗਤਾਰ ਧੰਜਲ) :
ਪਰਿਵਾਰ ’ਤੇ ਕਰੋਪੀ ਆਉਣ ਅਤੇ ਇਸਦਾ ਹੱਲ ਕਰਨ ਦੇ ਬਹਾਨੇ ਇੱਕ ਜੋਤਸ਼ੀ ਪਿੰਡ ਹੋਡਲਾ ਕਲਾਂ ਦੀ ਇੱਕ ਮਹਿਲਾ ਤੋਂ 17 ਲੱਖ 41 ਹਜ਼ਾਰ ਰੁਪਏ ਦੇ ਗਹਿਣੇ ਅਤੇ ਨਗਦੀ ਲੈਕੇ ਰਫੂ ਚੱਕਰ ਹੋ ਗਿਆ ਹੈ। ਜ਼ੋਤਸ਼ੀ ਨੇ ਮਹਿਲਾ ਤੋਂ ਗਹਿਣੇ ਅਤੇ ਨਗਦੀ ਲੈਕੇ ਉਸਦੀ ਗੱਠੜੀ ਬਣਾਕੇ ਧੋਖੇ ਨਾਲ ਉਸ ਨੂੰ ਬਦਲ ਦਿੱਤਾ ਅਤੇ ਗੱਠੜੀ 5 ਦਿਨਾਂ ਬਾਅਦ ਖੋਲ੍ਹਣ ਦੀ ਗੱਲ ਕਹੀ। ਉਹਦੋਂ ਨੂੰ ਜ਼ੋਤਸ਼ੀ ਫਰਾਰ ਹੋ ਚੁੱਕਿਆ ਸੀ। ਭੀਖੀ ਪੁਲੀਸ ਨੇ ਇੱਕ ਜ਼ੋਤਸ਼ੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਪਰ ਇਹ ਕੌਣ ਹੈ,ਕਿੱਥੋਂ ਆਇਆ ਕਿੱਥੇ ਗਿਆ ,ਇਸਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ।
ਪਿੰਡ ਹੋਡਲਾ ਕਲਾਂ ਦੇ ਇਲਾਕੇ ਵਿੱਚ ਕੁੱਝ ਦਿਨ ਪਹਿਲਾਂ ਖਾਨਦਾਨੀ ਜ਼ੋਤਸ਼ੀ ਪੰਡਿਤ ਮੁਕੇਸ਼ ਸ਼ਰਮਾਂ ਦੇ ਨਾਮ ’ਤੇ ਪਰਚੇ ਵੰਡੇ ਗਏ, ਜਿਸ ਵਿੱਚ ਹਰ ਸਮੱਸਿਆ ਦੇ ਹੱਲ ਦਾ ਦਾਅਵਾ ਕੀਤਾ ਗਿਆ। ਪੁਲੀਸ ਨੂੰ ਹੋਡਲਾ ਕਲਾਂ ਦੇ ਸ਼ਗਨਪਾਲ ਨੇ ਦੱਸਿਆ ਕਿ ਇਸ ਜ਼ੋਤਸ਼ੀ ਨੇ ਉਨ੍ਹਾਂ ਦੀ ਮਾਤਾ ਨੂੰ ਕਿਹਾ ਕਿ ਉਨ੍ਹਾਂ ਦੇ ਪਰਿਵਾਰ ’ਤੇ ਕਰੋਪੀ ਹੈ, ਜਿਸਦਾ ਉਪਾਅ ਕਰਨ ਲਈ ਕਰੀਬ 20 ਨਗ ਸੋਨਾ ਅਤੇ 11 ਹਜ਼ਾਰ ਰੁਪਏ ਚਾਹੀਦੇ ਹਨ। ਉਸਦੀ ਮਾਤਾ ਜ਼ੋਤਸ਼ੀ ਨੂੰ 11 ਹਜ਼ਾਰ ਰੁਪਏ ਅਤੇ 11 ਤੋਲੇ ਸੋਨਾ ਦੇ ਦਿੱਤਾ, ਜਿਸ ਨੂੰ ਇੱਕ ਕੱਪੜੇ ਵਿੱਚ ਬੰਨ੍ਹਕੇ ਜ਼ੋਤਸ਼ੀ ਨੇ ਕਿਹਾ ਕਿ ਇਸ ਨੂੰ 5 ਦਿਨਾਂ ਬਾਅਦ ਖੋਲ੍ਹਣਾ ਹੈ, ਜਦੋਂ ਉਸਨੂੰ 5 ਦਿਨਾਂ ਬਾਅਦ ਖੋਲ੍ਹਿਆ ਤਾਂ ਉਸ ਵਿਚੋਂ ਕੁੱਝ ਵੀ ਨਾ ਨਿਕਲਿਆ ਅਤੇ ਜ਼ੋਤਸ਼ੀ ਫਰਾਰ ਹੋ ਚੁੱਕਿਆ ਸੀ।
ਥਾਣਾ ਭੀਖੀ ਦੇ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ੋਤਿਸ਼ ਦੇ ਨਾਮ ’ਤੇ ਉਕਤ ਵਿਅਕਤੀ ਨੇ ਇਲਾਕੇ ਵਿੱਚ ਪ੍ਰਚਾਰ ਕਰਕੇ ਇਸ ਮਹਿਲਾ ਦਾ ਠੱਗੀ ਮਾਰੀ। ਉਨ੍ਹਾਂ ਕਿਹਾ ਕਿ ਜ਼ੋਤਸ਼ੀ ਨੇ ਮਹਿਲਾ ਨੂੰ ਪਰਿਵਾਰ ’ਤੇ ਕਰੋਪੀ ਹੋਣ ਦੀ ਗੱਲ ਕਹੀ, ਜਿਸ ਦੌਰਾਨ ਉਨ੍ਹਾਂ ਦੇ ਲੜਕੇ ਦੀ ਇੱਕ ਸੜਕ ਦੁਰਘਟਨਾ ਹੋ ਗਈ, ਜਿਸ ਤੋਂ ਬਾਅਦ ਮਹਿਲਾ ਨੂੰ ਜ਼ੋਤਸ਼ੀ ’ਤੇ ਵਿਸ਼ਵਾਸ਼ ਹੋ ਗਿਆ ਅਤੇ ਉਸਨੇ ਜ਼ੋਤਸ਼ੀ ਨੂੰ ਸੋਨਾ ਅਤੇ ਨਗਦੀ ਦੇ ਦਿੱਤੀ। ਭੀਖੀ ਪੁਲੀਸ ਨੇ ਖਾਨਦਾਨੀ ਜ਼ੋਤਸ਼ੀ ਪੰਡਿਤ ਮੁਕੇਸ਼ ਸ਼ਰਮਾਂ ਨਾਮੀ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਅਤੇ ਕਸੂਰਵਾਰ ਦੀ ਭਾਲ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਇਸਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ।

LEAVE A REPLY

Please enter your comment!
Please enter your name here