*ਮਾਨਸਾ ਪੁਲਿਸ ਵੱਲੋ ‘ਯੁੱਧ ਨਸ਼ਿਆ ਵਿਰੁੱਧ’ ਕਾਰਵਾਈ ਕਰਦੇ ਹੋਏ 20 ਗ੍ਰਾਮ ਹੈਰੋਇਨ,50 ਨਸ਼ੀਲੀਆਂ ਗੋਲੀਆਂ,84 ਬੋਤਲਾਂ ਸਰਾਬ ਠੇਕਾ ਹਰਿਆਣਾ ਬ੍ਰਾਮਦ ਕੀਤੀ*

0
31

ਮਾਨਸਾ 16-09-25 (ਸਾਰਾ ਯਹਾਂ/ਮੁੱਖ ਸੰਪਾਦਕ)  : ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ।ਜਿਸਦੀ ਲੜੀ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਜੀ ਦੇ ਅਦੇਸਾਂ ਅਨੁਸਾਰ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਨਸ਼ਿਆਂ ਵਿਰੱੁਧ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਣਿਆ ਵਿੱਚ 05 ਮੁਕਦੱਮੇ ਦਰਜ ਕਰਕੇ 08 ਵਿਅਕਤੀਆ ਨੂੰ ਕਾਬੂ ਕਰਕੇੇ ਉਨ੍ਹਾ ਪਾਸੋ 20 ਗ੍ਰਾਮ ਹੈਰੋਇਨ,50 ਨਸ਼ੀਲੀਆਂ ਗੋਲੀਆਂ,84 ਬੋਤਲਾਂ ਸਰਾਬ ਠੇਕਾ ਹਰਿਆਣਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ:-

  1. ਥਾਣਾ ਸਿਟੀ 1 ਮਾਨਸਾ ਦੀ ਪੁਲਿਸ ਟੀਮ ਨੇ ਪ੍ਰਿਤਪਾਲ ਸਿੰਘ ਪੁੱਤਰ ਸੱਤਪਾਲ ਸਿੰਘ ਵਾਸੀ ਵਾ.ਨੰ 24 ਮਾਨਸਾ ਪਾਸੋ ਦੋਰਾਨੇ ਗਸਤ 50 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਮੁਕਦੱਮਾ ਨੰ. 136 ਮਿਤੀ 15.09.25 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ 1 ਮਾਨਸਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।
  2. ਥਾਣਾ ਭੀਖੀ ਵਿੱਚ ਸੀ.ਆਈ.ਸਟਾਫ ਦੀ ਪੁਲਿਸ ਟੀਮ ਨੇ ਹੈਪੀ ਪੁੱਤਰ ਤੇਜਾ ਸਿੰਘ ਵਾਸੀ ਨੇੜੈ ਸਿਟੀ ਥਾਣਾ ਸੰਗਰੂਰ, ਮਮਤਾ ਪਤਨੀ ਪੰਮਾ ਸਿੰਘ ਵਾਸੀ ਰਾਹੀ ਬਸਤੀ ਬਰਨਾਲਾ ਹਾਲ ਗੁਰਨੇ ਪਾਸੋ ਦੋਰਾਨੇ ਗਸਤ 20 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ 183 ਮਿਤੀ 15.09.25 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਭੀਖੀ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।
  3. ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਟੀਮ ਨੇ ਜਸਪ੍ਰੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਮੰਢਾਲੀ ਦਾ ਦੌਰਾਨੇ ਗਸਤ ਕਾਬੂ ਕਰਕੇ ਡੋਪ ਟੈਸਟ ਕਰਾਉਣ ਤੇ ਡੋਪ ਪੋਜਟਿਵ ਆਉਣ ਤੇ ਮੁਕਦੱਮਾ ਨੰ. 183 ਮਿਤੀ 15.09.25 ਅ/ਧ 27 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਬੁਢਲਾਡਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।
  4. ਥਾਣਾ ਬੋਹਾ ਵਿੱਚ ਸੀ.ਆਈ ਸਟਾਫ ਦੀ ਪੁਲਿਸ ਟੀਮ ਨੇ ਗੁਰਵਿੰਦਰ ਸਿੰਘ ਪੁੱਤਰ ਰਾਮਫਲ ਸਿੰਘ ਵਾਸੀ ਰਾਮਪੁਰ ਮੰਡੇਰ, ਦਲਬਾਰਾ ਸਿੰਘ ਪੁੁੱਤਰ ਬਚਿੱਤਰ ਸਿੰਘ ਵਾਸੀ ਨੰਗਲ ਹਰਿਆਣਾ ਹਾਲ ਰਾਮਪੁਰ ਮੰਡੇਰ ਪਾਸੋ ਦੋਰਾਨੇ ਗਸਤ 60 ਬੋਤਲਾਂ ਸਰਾਬ ਠੇਕਾ ਹਰਿਆਣਾ ਸਮੇਤ ਮੋਟਰ ਸਾਇਕਲ ਬ੍ਰਾਮਦ ਕਰਕੇ ਮੁਕਦੱਮਾ ਨੰਬਰ 140 ਮਿਤੀ 15.09.25 ਅ/ਦ 61 ਐਕਸਾਇਜ ਐਕਟ ਥਾਣਾ ਬੋਹਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।
  5. ਥਾਣਾ ਸਰਦੂਲਗੜ੍ਹ ਦੀ ਪੁਲਿਸ ਟੀਮ ਨੇ ਵਿਕਾਸ ਕੁਮਾਰ ਪੁੱਤਰ ਰਾਜੇਸ ਕੁਮਾਰ ਵਾਸੀ ਵਾ.ਨੰ 15 ਸਰਦੂਲਗੜ੍ਹ,ਹਰਪ੍ਰੀਤ ਸਿੰਘ ਪੁੱਤਟ ਹਿੰਮਤ ਸਿੰਘ ਵਾਸੀ ਵਾ.ਨੰ 06 ਸਰਦੂਲਗੜ੍ਹ ਪਾਸੋ ਦੋਰਾਨੇ ਗਸਤ 24 ਬੋਤਲਾਂ ਸਰਾਬ ਠੇਕਾ ਹਰਿਆਣਾ ਸਮੇਤ ਮੋਟਰ ਸਾਇਕਲ ਬ੍ਰਾਮਦ ਕਰਕੇ ਮੁਕਦੱਮਾ ਨੰਬਰ 173 ਮਿਤੀ 15.09.25 ਅ/ਦ 61 ਐਕਸਾਇਜ ਐਕਟ ਥਾਣਾ ਸਦਰੂਲਗੜ੍ਹ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।

LEAVE A REPLY

Please enter your comment!
Please enter your name here