*ਮਾਨਸਾ ਪੁਲਿਸ ਵਲੋਂ ਕਤਲ ਦੇ ਮੁਕੱਦਮੇ ਵਿੱਚ ਸ਼ਾਮਲ ਵਿਅਕਤੀਆਂ ਨੂੰ 48 ਘੰਟਿਆਂ ਦੇ ਅੰਦਰ ਕੀਤਾ ਕਾਬੂ*

0
101

ਮਾਨਸਾ 26-6-2025 (ਸਾਰਾ ਯਹਾਂ/ਮੁੱਖ ਸੰਪਾਦਕ) : ਸ਼੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਮਾਨਸਾ
ਜੀ ਵੱਲੋਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਮਿਤੀ 23.06.2025

ਮਾਨਸਾ ਕੈਂਚੀਆਂ ਪਰ ਹੋਈ ਲੜਾਈ ਦੋਰਾਨ ਹੋਏ ਕਤਲ ਦੇ ਦੋਸ਼ੀਆਂ ਨੂੰ 48 ਘੰਟਿਆਂ ਦੇ ਅੰਦਰ-
ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ
ਗਿਆ ਕਿ ਮਿਤੀ 23-06-2025 ਨੂੰ ਥਾਣਾ ਸਦਰ ਮਾਨਸਾ ਪੁਲਿਸ ਪਾਸ ਇਤਲਾਹ ਮਿਲੀ ਕਿ ਮਾਨਸਾ
ਕੈਂਚੀਆਂ ਪਰ ਸਤਨਾਮ ਸਿੰਘ (ਉਮਰ 36 ਸਾਲ) ਪੁੱਤਰ ਗੁਰਮੀਤ ਸਿੰਘ ਵਾਸੀ ਚੁੱਘਾ ਜਿਲ੍ਹਾ ਫਿਰੋਜਪੁਰ
ਦਾ ਦਿਨ-ਦਿਹਾੜੇ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਦੇ ਸਬੰਧ ਵਿੱਚ ਤੁਰੰਤ ਕਾਰਵਾਈ
ਕਰਦਿਆ, ਗੁਰਮੀਤ ਸਿੰਘ ਦੇ ਬਿਆਨ ਪਰ ਮੁੱ:ਨੰ:167 ਮਿਤੀ 23.06.2025 ਅ/ਧ 103, 190,
191(3), ਬੀ.ਐਨ.ਐਸ, ਥਾਣਾ ਸਦਰ ਮਾਨਸਾ ਬਰਖਿਲਾਫ ਜੈਪਾਲ ਪੁੱਤਰ ਬੰਤ ਸਿੰਘ ਵਾਸੀ ਭਾਦੜਾ,
ਚਮਨਾ ਸਿੱਧੂ ਪੁੱਤਰ ਨਾ ਮਾਲੂਮ, ਲਖਵਿੰਦਰ ਸਿੰਘ ਉਰਫ ਕੰਗ ਪੁੱਤਰ ਨਾ ਮਾਲੂਮ ਵਾਸੀਆਨ ਨਾਮਲੂਮ
ਸਮੇਤ 14/15 ਅਣਪਛਾਤੇ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ।ਮੁੱਕਦਮਾ ਦੀ ਅਹਿਮੀਅਤ
ਨੂੰ ਦੇਖਦੇ ਹੋਏ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲਂੋ ਸ਼੍ਰੀ ਮਨਮੋਹਨ ਸਿੰਘ ਔਲਖ, ਕਪਤਾਨ
ਪੁਲਿਸ(ਇਨਵੈ:) ਮਾਨਸਾ, ਸ਼੍ਰੀ ਜਸਵਿੰਦਰ ਸਿੰਘ, ਉਪ. ਕਪਤਾਨ ਪੁਲਿਸ(ਡੀ) ਮਾਨਸਾ, ਸ਼੍ਰੀ ਬੂਟਾ
ਸਿੰਘ, ਉਪ ਕਪਤਾਨ ਪੁਲਿਸ (ਸ:ਡ) ਮਾਨਸਾ ਦੀ ਦੇਖ ਰੇਖ ਹੇਠ ਅਤੇ ਇੰਸ:ਬੇਅੰਤ ਕੌਰ ਮੁੱਖ ਅਫਸਰ
ਥਾਣਾ ਸਦਰ ਮਾਨਸਾ, ਐਸ.ਆਈ ਦੀਪ ਸਿੰਘ ਚੌਂਕੀ ਇੰਚਰਾਜ ਠੂਠਿਆਵਾਲੀ ਦੀਆਂ ਟੀਮਾਂ ਦਾ ਗਠਨ
ਕੀਤਾ ਗਿਆ।ਜਿਹਨਾਂ ਵੱਲੋ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਮੁਕਦੱਮਾ ਵਿੱਚ ਕਰਨਪ੍ਰੀਤ ਸਿੰਘ ਪੁੱਤਰ
ਜਰਨੈਲ ਸਿੰਘ ਵਾਸੀ ਜੋਗਾ ਨੂੰ ਨਾਮਜਦ ਕਰਕੇ ਦੋਸੀ ਲਖਵਿੰਦਰ ਸਿੰਘ (ਉਮਰ ਕਰੀਬ 26 ਸਾਲ )ਉਰਫ
ਕੰਗ ਪੁੱਤਰ ਸੁਖਰਾਜ ਸਿੰਘ ਵਾਸੀ ਬਾਜੇਕਾ ਅਤੇ ਕਰਨਪ੍ਰੀਤ ਸਿੰਘ (ਉਮਰ ਕਰੀਬ 25 ਸਾਲ ) ਪੁੱਤਰ
ਜਰਨੈਲ ਸਿੰਘ ਵਾਸੀ ਜੋਗਾ ਨੂੰ ਜਿਲ੍ਹਾ ਸਿਰਸਾ ਤੋ ਗ੍ਰਿਫਤਾਰ ਕੀਤਾ ਗਿਆ।ਮੁੱਢਲੀ ਪੁੱਛਗਿੱਛ ਦੌਰਾਨ
ਇਹ ਸਾਹਮਣੇ ਆਇਆ ਹੈ ਕਿ ਮ੍ਰਿਤਕ ਸਤਨਾਮ ਸਿੰਘ ਉਕਤ ਡੋਗ ਰਸਿੰਗ ਗੇਮਾਂ ਵਿੱਚ ਹਿੱਸਾ ਲਂੈਦਾ
ਸੀ। ਜਿਸ ਸਬੰਧੀ ਜੈਪਾਲ ਸਿੰਘ ਉਕਤ ਪਾਰਟੀ ਨਾਲ ਮੋਬਾਇਲ ਪਰ ਬਹਿਸਬਾਜੀ ਕਰਦੇ ਰਹਿੰਦੇ
ਸਨ।ਜਿਸ ਕਰਕੇ ਦੋਵਾਂ ਪਾਰਟੀਆਂ ਨੇ ਮੋਬਾਇਲ ਫੋਨ ਪਰ ਟਾਇਮ ਫਿਕਸ ਕਰਕੇ ਲੜਾਈ ਹੋਣ ਤੇ
ਸਤਨਾਮ ਸਿੰਘ ਉਕਤ ਦਾ ਕਤਲ ਕੀਤਾ ਗਿਆ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ
ਗਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ
ਜਾਵੇਗਾ। ਜਿਸਤੇ ਅਹਿਮ ਖੁਲਾਸੇ ਹੋਣ ਦੀ ਸੰਭਵਾਨਾ ਹੈ। ਇਸ ਤਂੋ ਇਲਾਵਾ ਵਾਰਦਤ ਵਿੱਚ ਸ਼ਾਮਲ
ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਲਗਤਾਰ ਮੁਸ਼ਤੈਦੀ ਨਾਲ ਕੰਮ ਕਰ ਰਹੀਆਂ ਹਨ।

LEAVE A REPLY

Please enter your comment!
Please enter your name here