*ਮਾਤੋਸ਼੍ਰੀ ਪਹੁੰਚੇ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਨੇ ਊਧਵ ਠਾਕਰੇ ਨੂੰ ਦਿੱਤਾ ਪੰਜਾਬ ਆਉਣ ਦਾ ਸੱਦਾ*

0
16

ਫਗਵਾੜਾ 26 ਜੂਨ (ਸਾਰਾ ਯਹਾਂ/ਸ਼ਿਵ ਕੌੜਾ) : ਸ਼ਿਵ ਸੈਨਾ (ਯੂਬੀਟੀ) ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੇ ਮੁੰਬਈ ਸਥਿਤ ਸ਼ਿਵ ਸੈਨਾ ਹੈੱਡ ਕੁਆਰਟਰ ਮਾਤੋਸ਼੍ਰੀ ਵਿਖੇ ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਊਧਵ ਠਾਕਰੇ ਨੂੰ ਪੰਜਾਬ ਆਉਣ ਦਾ ਸੱਦਾ ਵੀ ਦਿੱਤਾ। ਜਿਸ ਨੂੰ ਊਧਵ ਠਾਕਰੇ ਨੇ ਸਵੀਕਾਰ ਕਰ ਲਿਆ ਹੈ। ਇਹ ਜਾਣਕਾਰੀ ਸ਼ਿਵ ਸੈਨਾ ਦੇ ਸੂਬਾ ਸਕੱਤਰ ਕਮਲ ਸਰੋਜ ਨੇ ਅੱਜ ਇੱਥੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਬਹੁਤ ਜਲਦੀ ਰਾਸ਼ਟਰੀ ਪ੍ਰਧਾਨ ਊਧਵ ਠਾਕਰੇ ਪੰਜਾਬ ਦੀ ਪਹਿਲੀ ਫੇਰੀ ‘ਤੇ ਆਉਣਗੇ। ਇਸਿ ਦੌਰਾਨ ਉਹ ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ ਅਤੇ ਸ੍ਰੀ ਰਾਮ ਤੀਰਥ ਵਿਖੇ ਨਤਮਸਤਕ ਹੋਣਗੇ। ਉਪਰੰਤ ਪਾਰਟੀ ਦੀ ਪੰਜਾਬ ਇਕਾਈ ਅਤੇ ਜ਼ਿਲ੍ਹਾ ਪੱਧਰੀ ਸੰਗਠਨ ਪ੍ਰਧਾਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤਿਆਰ ਕਰਨਗੇ। ਇਸ ਤੋਂ ਇਲਾਵਾ 2029 ਵਿੱਚ ਹੋਣ ਵਾਲੀਆਂ ਲੋਕਸਭਾ ਚੋਣਾਂ ਵਿੱਚ ਉੱਤਰ ਭਾਰਤ ‘ਚ ਸ਼ਿਵ ਸੈਨਾ ਦੀ ਭੂਮਿਕਾ ’ਤੇ ਚਰਚਾ ਹੋਵੇਗੀ। ਕਮਲ ਸਰੋਜ ਨੇ ਦੱਸਿਆ ਕਿ ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਦੇ ਸੰਭਾਵਿਤ ਪੰਜਾਬ ਦੌਰੇ ਦੀ ਤਿਆਰੀ ਲਈ ਪਾਰਟੀ ਹਾਈਕਮਾਨ ਨੇ ਪ੍ਰੋਗਰਾਮ ਤੈਅ ਕਰਨ ਲਈ ਉੱਤਰ ਭਾਰਤ ਦੇ ਇੰਚਾਰਜਾਂ ਨੂੰ ਦਿਸ਼ਾ-ਨਿਰਦੇਸ਼ ਵੀ ਦੇ ਦਿੱਤੇ ਹਨ। ਹਾਲਾਂਕਿ ਸ਼ਿਵ ਸੈਨਾ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਊਧਵ ਠਾਕਰੇ ਦੇ ਰੂਪ ਵਿੱਚ ਪਾਰਟੀ ਸੁਪਰੀਮੋ ਦੇ ਸੰਭਾਵਿਤ ਪੰਜਾਬ ਦੌਰੇ ਨੂੰ ਰਾਜਨੀਤਿਕ ਵਿਸ਼ਲੇਸ਼ਕਾਂ ਦੁਆਰਾ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪਰ ਸ਼ਿਵ ਸੈਨਾ ਆਪਣੇ ਸਭ ਤੋਂ ਵੱਡੇ ਆਗੂ ਦੇ ਆਉਣ ਦੀ ਖਬਰ ਨੂੰ ਲੈ ਕੇ ਜੋਸ਼ ‘ਚ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਧਵ ਠਾਕਰੇ ਦੀ ਪੰਜਾਬ ਫੇਰੀ ਸੂਬੇ ਦੀ ਸਿਆਸਤ ‘ਚ ਸ਼ਿਵ ਸੈਨਾ ਨੂੰ ਨਵੀਂ ਦਿਸ਼ਾ ਦੇਣ ਵਾਲੀ ਸਿੱਧ ਹੋਵੇਗੀ। 

LEAVE A REPLY

Please enter your comment!
Please enter your name here