ਮਾਨਸਾ ਪੁਲਸ ਨੇ ਪਿੰਡ ਦਲੇਲ ਸਿੰਘ ਵਾਲਾ ‘ਚ ਹੋਏ ਨੋਜਵਾਨ ਦੇ ਅੰਨੇ ਕਤਲ ਦੀ ਸੁਲਝਾਈ ਗੁੱਥੀ

0
157

ਮਾਨਸਾ, ਦਸੰਬਰ (ਬਲਜੀਤ ਸ਼ਰਮਾ)-ਮਾਨਸਾ ਜ਼ਿਲੇ ਦੀ ਪੁਲਸ ਨੇ ਬੜੀ ਬਰੀਕੀ ਨਾਲ ਜਾਂਚ ਕਰਕੇ ਪਿੰਡ ਦਲੇਲ ਸਿੰਘ ਵਾਲਾ ‘ਚ ਹੋਏ ਇਕ ਨੋਜਵਾਨ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ‘ਚ  ਪੁਲਸ ਨੇ ਉਸ ਦੀ ਕਲਯੁੱਗੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਪਹਿਲਾ ਕਾਤਲਾਂ ਵੱਲੋਂ ਇਹ ਮਾਮਲਾ ਖੁਦਕੁਸ਼ੀ ਕਰਨ ਦਾ ਦਰਸਾਇਆ ਜਾ ਰਿਹਾ ਸੀ। ਜ਼ਿਲਾ ਪੁਲਸ ਮੁਖੀ ਮਾਨਸਾ ਮਨਧੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਦਲੇਲ ਸਿੰਘ ਵਾਲਾ ‘ਚ ਇਕ ਨੋਜਵਾਨ ਵੱਲੋਂ ਛੱਤ ਦੇ ਪੱਖੇ ਨਾਲ ਚੁੰਨੀ ਬੰਨ ਕੇ ਫਾਹਾ ਲੈ ਕੇ ਖੁਦਕੁਸ਼ੀ ਮਾਮਲਾ ਸਾਹਮਣੇ ਆਇਆ। ਜਿਸ ਦੀ ਐਸ ਪੀ (ਇਨਵੈ ) ਅਨਿਲ ਕੁਮਾਰ ਦੀ ਅਗਵਾਈ ‘ਚ ਥਾਣਾ ਸਦਰ , ਮਾਨਸਾ ਦੇ ਮੁਖੀ ਯਾਦਵਿੰਦਰ ਸਿੰਘ ਵੱਲੋਂ ਮਾਮਲਾ ਸ਼ੱਕੀ  ਹੋਣ ਤੇ ਡੀ ਐਸ ਡੀ , ਮਾਨਸਾ ਸਿਮਰਨਜੀਤ ਸਿੰਘ ਲੰਗ ਦੇ ਧਿਆਨ ‘ਚ ਲਿਆਂਦਾ ਗਿਆ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਸਮੁੱਚੇ ਮਾਮਲੇ ਦਾ ਬਰੀਕੀ ਨਾਲ ਨਿਰੀਖਣ ਕੀਤਾ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਪਾਸੋ ਪੁੱਛ ਪੜਤਾਲ ਕੀਤੀ ਤਾਂ ਸਭ ਦੇ ਬਿਆਨ ਵੱਖਰੇ ਹੋਣ ਕਾਰਨ ਮਾਮਲਾ ਕਤਲ ਦਾ ਲੱਗਿਆ। ਬੜੀ ਡੂੰਘਾਈ ਨਾਲ ਪੜਤਾਲ ਕਰਨ ਤੇ ਇਸ ਗੱਲ ਸਾਹਮਣੇ ਆਈ ਕਿ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਪੁੱਤਰ ਗੁਲਜਾਰ ਸਿੰਘ ਵਾਸੀ ਫੂਲ ਜ਼ਿਲਾ ਬਠਿੰਡਾ ਦੇ ਇਕ ਪ੍ਰਾਈਵੇਟ ਮਿੰਨੀ ਬੱਸ ਚਾਲਕ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਕਰਨੈਲ ਸਿੰਘ ਵਾਸੀ ਫਰਮਾਹੀ ਨਾਲ ਪ੍ਰੇਮ ਸਬੰਧ ਸਨ । ਉਹ ਬਲਵਿੰਦਰ ਸਿੰਘ ਉਰਫ ਬਿੰਦਰ ਨੂੰ ਆਪਣੇ ਪ੍ਰੇਮ ਸੰਬੰਧਾਂ ‘ਚ ਰੋੜਾ ਸਮਝਦੇ ਸਨ । ਜਿੰਨ੍ਹਾਂ ਨੇ ਰਲ ਕੇ ਉਸ ਨੂੰ ਗਲ ‘ਚ ਚੁੰਨੀ ਪਾ ਕੇ ਗਲਾ ਘੁੱਟ ਕੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸ ਦਾ ਕਤਲ ਕਰਨ ਉਪਰੰਤ ਘਰ ‘ਚ ਲੱਗੇ ਪੱਖੇ ਨੂੰ ਲਾਹ ਕੇ ਕੁੰਡੀ ‘ਚ ਲਾਸ਼ ਨੂੰ ਚੁੰਨੀ ਨਾਲ ਲਟਕਾ ਦਿੱਤਾ ਤਾਂ ਕਿ ਮਾਮਲਾ ਕਤਲ ਦਾ ਜਾਪੇ। ਇਸ ਮਾਮਲਾ ‘ਚ ਮੱਖਣ ਸਿੰਘ ਸਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਦਲੇਲ ਸਿੰਘ ਵਾਲਾ ਦੇ ਬਿਆਨਾਂ ਤੇ ਅਘਰਾਧਿਕ ਧਾਰਾ 302/201/34 ਤਹਿਤ ਥਾਣਾ ਸਦਰ ਮਾਨਸਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


EDITED BY : SARA YAHA | | Last Updated :7:20 PM 4 ਦਸੰਬਰ  2018

LEAVE A REPLY

Please enter your comment!
Please enter your name here