ਮਾਨਸਾ ਵਿਚ ਸ਼੍ਰੀ ਮਦਭਾਗਵਤ ਕਥਾ ਗਿਆਨ ਯੱਗ ਦਾ ਆਯੋਜਨ ਕੀਤਾ

0
53

ਮਾਨਸਾ,(ਜੋਨੀ ਜਿੰਦਲ);4 ਦਸੰਬਰ : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੁਆਰਾ ਸਥਾਨਕ ਸ਼੍ਰੀ ਰਾਮ ਨਾਟਕ ਕਲੱਬ ਵਾਲੀ ਪੁਰਾਣੀ ਮੰਡੀ ਮਾਨਸਾ ਵਿਚ ਸ਼੍ਰੀ ਮਦਭਾਗਵਤ ਕਥਾ ਗਿਆਨ ਯੱਗ ਦਾ ਆਯੋਜਨ ਕੀਤਾ ਗਿਆ। ਕਥਾ ਦੇ ਆਰੰਭ ਵਿਚ ਜ਼ਜਮਾਨ ਪਰਿਵਾਰਾ ਦੁਆਰਾ ਵਿਧੀ ਅਨੁਸਾਰ ਭਾਗਵਤ ਪੂਜ਼ਨ ਕੀਤਾ ਗਿਆ ਜਿਸ ਵਿਚ ਸ਼੍ਰੀ ਸ਼ਤੀਸ਼ ਗੋਇਲ ਜ਼ਿਲਾ ਪ੍ਰਧਾਨ ਬੀਜੇਪੀ, ਸ਼੍ਰੀ ਦਰਸ਼ਨਪਾਲ ਸ਼ਰਦੂਲਗੜ, ਸ਼੍ਰੀ ਜੁਗਨੂੰ ਸਿੰਗਲਾਂ ਜੀ , ਨਵੀਨ ਗਰਗ ਜੀ ਨੇ ਵਿਧੀ ਅਨੁਸਾਰ ਪੂਜਨ ਕੀਤਾ। ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ ਡਾਕਟਰ ਮਨੋਜ਼ ਬਾਂਸਲ ਜਿਲਾ ਪ੍ਰਧਾਨ ਕਾਂਗਰਸ ਪਾਰਟੀ, ਅਸ਼ੋਕ ਕੁਮਾਰ ਗਲਾਬਲ ਹਸਪਤਾਲ , ਕੇ ਸੀ ਬਾਂਸਲ , ਜਗਦੀਸ਼ ਰਾਇ, ਭੁਪੇਸ਼ ਕੁਮਾਰ, ਐਡਵੋਕੇਟ ਨਵਲ ਕੁਮਾਰ , ਅਜਯ ਕੁਮਾਰ ਅਕਾਉਟਟੈਟ , ਵਿਨੋਦ ਬਾਮਾਂ, ਰਾਜਿੰਦਰ ਪਾਲ ਠੇਕੇਦਾਰ, ਵਿਨੌਦ ਚੌਧਰੀ ਨੇ ਦੀਪ ਪਰਜਵਿਲਤ ਕੀਤਾ। ਸ਼੍ਰੀਮਦ ਭਾਗਵਤ ਕਥਾ ਸਪਤਾਹਿਕ ਗਿਆਨ ਯੱਗ ਦੇ ਦੂਜੇ ਦਿਨ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਕਾ ਸਾਧਵੀ ਵੈਸ਼ਨਵੀ ਭਾਰਤੀ ਜੀ ਨੇ ਦੇਵਹੁਤੀ ਕਪਿਲ ਭਗਵਾਨ ਪ੍ਰਸੰਗ ਦਾ ਵਿਖਿਆਨ ਕੀਤਾ। ਉਹਨਾਂ ਨੇ ਦੱਸਿਆ ਕਿ ਬਾਲਕ ਦੀ ਮਾਤਾ ਉਹਨਾਂ ਨੂੰ ਸੰਸਕਾਰਵਾਨ ਬਣਾਉਦੀ ਹੈ। ਅੱਜ ਸੰਸਕਾਰ ਵਿਹੀਨਤਾ ਦੇ ਵਾਤਾਵਰਨ ਵਿਚ ਪਲ ਰਹੀ ਯੁਵਾ ਪੀੜੀ ਦੀ ਇਹ ਦਸ਼ਾ ਹੈ। ਜਿਵੇ ਮਿਠਾਈ ਵਿਚੋ ਮਿਠਾਸ ਅਤੇ ਦੁੱਧ ਵਿਚੋ ਘੀ ਕੱਢ ਲੈਣ ਨਾਲ ਨਿਸਾਰ ਤੇਜ਼ਹੀਨ ਹੋ ਜਾਦਾਂ ਹੈ। ਉਸ ਤਰਾਂ ਹੀ ਮਾਨਵ ਦੇ ਜੀਵਨ ਵਿਚ ਸੰਸਕਾਰ ਨਾਂ ਹੋਣ ਕਾਰਨ ਉਹ ਤੇਜਹੀਨ ਹੋ ਜਾਦਾਂ ਹੈ। ਇਹਨਾਂ ਸੰਸਕਾਰਾਂ ਦੇ ਨਾਂ ਹੋਣ ਕਾਰਨ ਹੀ ਯੁਵਾ ਪੀੜੀ ਪੱਛਮੀ ਸੱਭਿਅਤਾ ਵੱਲ ਜਾ ਰਹੀ ਹੈ। ਭਾਰਤੀ ਪਰੰਪਰਾਂ ਨੂੰ ਨਾਂ ਮੰਨਣਾ ਅਤੇ ਉਨਤੀ ਦੇ ਨਾਮ ਤੇ ਨੈਤਿਕਤਾ ਦਾ ਤਿਆਗ ਕਰਨਾਂ ਉਹਨਾਂ ਦੇ ਜੀਵਨ ਦੀ ਉਪਲੱਬਧੀ ਬਨ ਗਈ ਹੈ। ਫਿਲਮੀ ਸਿਤਾਰੇ, ਅਤੇ ਮੋਡਲਾ ਨੂੰ ਉਹਨਾਂ ਨੇ ਆਪਣੇ ਜਵੀਨ ਦੇ ਅਦਰਸ਼ ਬਣਾਇਆ ਹੈ। ਪਰੰਤੂ ਯਾਦ ਰਹੇ ਕਿ ਯੁਵਾਵਾਂ ਦੁਆਰਾ ਚੁਣੇ ਗਏ ਇਹਨਾਂ ਆਦਰਸ਼ਾ ਨੇ ਵਿਅਕਤੀਗਤ ਕਿੰਨੀ ਵੀ ਪ੍ਰਾਪਤੀਆਂ ਕਰ ਲਈਆਂ ਹੋਣ ਪਰ ਉਹਨਾਂ ਦੇ ਤਿਆਗ ,ਸੇਵਾ ,ਪਰੋਉਪਕਾਰ ਦੇ ਕੋਈ ਵੱਡੇ ਆਦਰਸ਼ ਸਥਾਪਿਤ ਨਹੀ ਕੀਤੇ। ਉਹਨਾਂ ਦੀ ਨਕਲ ਕਰਨ ਸਾਡੇ ਚਾਲ ਡਾਲ ਵਿਚ ਫਰਕ ਜਰੂਰ ਆ ਸਕਦਾ ਹੈ। ਪਰੰਤੂ ਬਾਹਰੀ ਚਮਕ ਦਮਕ ਨਾਲ ਗੱਲ ਨਹੀ ਬਣਦੀ । ਇਸ ਨਾਲ ਚਿੰਤਨ ਬਦਲ ਸਕਦਾ ਹੈ, ਪਰ ਚਰਿੱਤਰ ਨਹੀ। ਇਸ ਵਿਚ ਮਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਸਾਨੂੰ ਸਮਝਣਾਂ ਹੋਵੇਗਾ ਕੀ ਨਾਰੀ ਦਾ ਪਦ ਬਹੁਤ ਹੀ ਗਰਿਮਾਪੂਰਨ ਹੈ। ਪਰੰਤੂ ਸੁਤੰਤਰਤਾ ਦੇ ਨਾਮ ਤੇ ਨਾਰੀ ਵਿਤਕਰੇ ਦਾ ਅੰਧਾਂਨੁਕਰਨ ਕਰ ਰਹੀ ਹੈ। ਆਪਣੀ ਅਹਿਮੀਅਤ ਨੂੰ ਭੁੱਲ ਕੇ ਐਕਟਿੰਗ ਵਰਗੇ ਕੰਮਾਂ ਦਾ ਚੁਨਾਵ ਕਰ ਰਹੀ ਹੈ। ਜਿੱਥੇ ਸਦਾਗੀ , ਪਵਿੱਤਰਤਾ ਦੇ ਗਹਿਣੇ ਉਸ ਤੋ ਖੋਹ ਲਈੇ ਜਾਂਦੇ ਹਨ। ਇਕ ਭੋਗ ਦੇ ਰੂਪ ਵਿਚ ਉਸ ਨੂੰ ਪੇਸ਼ ਕੀਤਾ ਜਾਦਾਂ ਹੈ। ਬਜ਼ਾਰ ਵਿਚ ਵਿਕਣ ਵਾਲੇ ਕਲੇਡਰ , ਪਤਰ ਵਿਚ ਨਾਰੀ ਦੇ ਜਿਸ ਰੂਪ ਨੂੰ ਦਿਖਾਇਆ ਜਾਂਦਾ ਹੈ। ਉਸ ਦੇ ਪਿੱਛੇ ਇਕ ਅਵਾਜ਼ ਅਟਹਾਸ ਕਰਦੀ ਪ੍ਰਤੀਤ ਹੁੰਦੀ ਹੈ ਕਿ ਨਾਰੀ ਦੇ ਜੀਵਨ ਦਾ ਕੋਈ ਵੀ ਅੰਸ਼ ਦੇਖਣ ਯੋਗ ਨਹੀ ਹੈ। ਭਾਰਤ ਦੀ ਨਾਰੀ ਆਪਣੀ ਯੋਗਤਾ , ਕੁਸ਼ਾਗਰਤਾ ਨਾਲ ਹਰ ਪਾਸੇ ਅੱਗੇ ਵਧ ਰਹੀ ਹੈ। ਉਸ ਨੂੰ ਦੁਸ਼ਿਤ ਕਰ ਪਵਿੱਤਰਤਾ ਦੇ ਰਾਹ ਤੌ ਵਿਚਲਿਤ ਕਰਨ ਦਾ ਧੋਖਾ ਹੋ ਰਿਹਾ ਹੈ। ਨਾਰੀ ਇਸ ਤੋ ਅਣਜਾਨ ਹੈ। ਯਾਦ ਰਹੇ ਕਿ ਭਾਰਤ ਵਿਚ ਨਾਰੀ ਦਾ ਸਥਾਨ ਮਹਾਨ ਰਿਹਾ ਹੈ। ਅਪਾਲਾ, ਗੋਧਾ, ਵਿਸ਼ਾਰਾ, ਰੋਮਸ਼ਾ, ਸੂਰਜ, ਸਾਵਿੱਤਰੀ, ਇਹਨਾਂ ਵੈਦਿਕ ਨਾਰੀਆਂ ਨੇ ਆਪਣੀ ਮਹਾਨਤਾਂ ਦੇ ਨਾਲ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਨਾਰੀ ਨੂੰ ਆਤਮਿਕ ਗਿਆਨ ਦੇ ਵੱਲ ਜਾਣਾ ਹੋਵੇਗਾ। ਮਦਾਲਸਾ, ਲਕਸ਼ਮੀ ਬਾਈ  ਵਰਗੀਆਂ ਮਹਾਨ ਇਸਤਰੀਆਂ ਦੇ ਪੈਰਾ ਦੇ ਨਿਸ਼ਾਨਾ ਦਾ ਅਨੁਸਰਨ ਕਰਨਾ ਹੋਵੇਗਾ। ਪ੍ਰੋਗਰਾਮ ਦੇ ਅੰਤ ਵਿਚ ਸ਼੍ਰੀ ਇੰਦਰ ਸਾਹਨੀ, ਬਿੰਦਲਪਾਲ ਗਰਗ, ਐਡਵੋਕੇਟ ਆਰ ਸੀ ਗੋਇਲ, ਸੁਰਿੰਦਰ ਕੁਮਾਰ ਮੀਪੁਰੀਆਂ, ਰਾਮੇਸ਼ਵਰ ਦਾਸ, ਸੋਮਨਾਥ ਜੀ ਪ੍ਰਭੂ ਦੀ ਪਾਵਨ ਆਰਤੀ ਵਿਚ ਸ਼ਾਮਿਲ ਹੋਏ।


EDITED BY : SARA YAHA | | Last Updated :7:12 PM 4 ਦਸੰਬਰ  2018

LEAVE A REPLY

Please enter your comment!
Please enter your name here