*ਮਾਨਸਾ ਨੇੜਲੇ ਪਿੰਡ ਠੂਠਿਆਂਵਾਲੀ ਤੋਂ ਬਟਾਲਾ ਵਿਖੇ ਕੰਬਾਇਨ ’ਤੇ ਕੰਮ ਕਰਨ ਲਈ ਗਏ ਇੱਕ ਨੌਜਵਾਨ ਦੀ ਭੇਦ ਭਰੀ ਹਾਲਤ ’ਚ ਮੌਤ*

0
67

ਮਾਨਸਾ, 24 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ)
ਮਾਨਸਾ ਨੇੜਲੇ ਪਿੰਡ ਠੂਠਿਆਂਵਾਲੀ ਤੋਂ ਬਟਾਲਾ ਵਿਖੇ ਕੰਬਾਇਨ ’ਤੇ ਕੰਮ ਕਰਨ ਲਈ ਗਏ ਇੱਕ ਨੌਜਵਾਨ ਦੀ ਭੇਦ ਭਰੀ ਹਾਲਤ ’ਚ ਮੌਤ ਹੋ ਗਈ ਹੈ। ਨੌਜ਼ਵਾਨ ਦੀ ਮਿ੍ਰਤਕ ਦੇਹ ਨੂੰ ਅੱਜ ਸਸਕਾਰ ਲਈ ਪਿੰਡ ਠੂਠਿਆਂਵਾਲੀ ਵਿਖੇ ਲਿਆਂਦਾ ਗਿਆ ਤਾਂ ਮਿ੍ਰਤਕ ਨੌਜ਼ਵਾਨ ਦੀ ਮਾਂ ਨੇ ਆਪਣੇ ਪੁੱਤ ਦਾ ਕਤਲ ਕੀਤੇ ਜਾਣ ਦਾ ਸ਼ੰਕਾ ਖੜ੍ਹਾ ਕੀਤਾ, ਜਿਸ ਤੋਂ ਬਾਅਦ ਨੌਜਵਾਨ ਦੀ ਮਾਨਸਾ ਲਿਆਂਦੀ ਲਾਸ਼ ਬਟਾਲਾ ਪੁਲੀਸ ਨਾਲ ਲੈ ਗਈ।
ਮਿਲੇ ਵੇਰਵਿਆਂ ਅਨੁਸਾਰ ਪਿੰਡ ਠੂਠਿਆਂਵਾਲੀ ਦਾ ਨੌਜਵਾਨ ਹਰਪ੍ਰੀਤ ਸਿੰਘ ਆਪਣੀ ਕਿਸੇ ਰਿਸ਼ਤੇਦਾਰੀ ਵਿੱਚ ਬਟਾਲਾ ਵਿਖੇ ਕੰਬਾਇਨ ’ਤੇ ਕੰਮ ਕਰਨ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਵੀਰਵਾਰ ਨੂੰ ਹਰਪ੍ਰੀਤ ਸਿੰਘ ਦੀ ਲਾਸ਼ ਜਦੋਂ ਸਸਕਾਰ ਲਈ ਪਿੰਡ ਠੂਠਿਆਂਵਾਲੀ ਲਿਆਂਦੀ ਗਈ ਤਾਂ ਉਸਦੀ ਮਾਤਾ ਚਰਨ ਕੌਰ ਨੇ ਉਸਦੇ ਪੁੱਤਰ ਦਾ ਕਤਲ ਕੀਤੇ ਜਾਣ ਦਾ ਦੋਸ਼ ਲਾਇਆ। ਚਰਨ ਕੌਰ ਨੇ ਕਿਹਾ ਕਿ ਉਸਦੇ ਲੜਕੇ ਦੀ ਕੁਦਰਤੀ ਮੌਤ ਨਹੀਂ ਹੋਈ, ਬਲਕਿ ਉਸਦਾ ਕਤਲ ਹੋਇਆ ਹੈ, ਜਿਸਦੀ ਜਾਂਚ ਹੋਣੀ ਚਾਹੀਦੀ ਹੈ। ਇਸ ਨੂੰ ਲੈਕੇ ਹੰਗਾਮਾ ਖੜ੍ਹਾ ਹੋ ਗਿਆ ਅਤੇ ਬਾਅਦ ਵਿੱਚ ਨੌਜ਼ਵਾਨ ਦੀ ਲਾਸ਼ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਮੁਰਦਾਘਰ ਵਿੱਚ ਰਖਵਾ ਦਿੱਤੀ ਗਈ।
ਪੁਲੀਸ ਚੌਂਕੀ ਠੂਠਿਆਂਵਾਲੀ ਦੇ ਇੰਚਾਰਜ ਦੀਪ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ,ਜਿਸ ਦੀ ਲਾਸ਼ ਨੂੰ ਹਸਪਤਾਲ ਵਿਖੇ ਰਖਵਾਇਆ ਗਿਆ ਸੀ, ਪਰ ਮਿ੍ਰਤਕ ਨੌਜਵਾਨ ਦੀ ਮਾਤਾ ਨੇ ਉਸਦੇ ਕਤਲ ਹੋਣ ਦਾ ਸ਼ੰਕਾ ਜਿਤਾਇਆ, ਜਿਸ ਤੋਂ ਬਾਅਦ ਮਾਨਸਾ ਲਿਆਂਦੀ ਨੌਜਵਾਨ ਦੀ ਲਾਸ਼ ਬਟਾਲਾ ਪੁਲੀਸ ਮਾਨਸਾ ਤੋਂ ਮੁੜ ਬਟਾਲਾ ਲੈ ਗਈ ਹੈ। ਉਨ੍ਹਾਂ ਦੱਸਿਆ ਕਿ ਮਿ੍ਰਤਕ ਦਾ ਹੁਣ ਬਟਾਲਾ ਵਿਖੇ ਪੋਸਟਮਾਰਟਮ ਹੋਵੇਗਾ ਅਤੇ ਅਗਲੀ ਕਾਰਵਾਈ ਵੀ ਉਥੋਂ ਦੀ ਪੁਲੀਸ ਕਰੇਗੀ।

LEAVE A REPLY

Please enter your comment!
Please enter your name here