

ਮਾਨਸਾ , (ਸਾਰਾ ਯਹਾ,ਬਲਜੀਤ ਸ਼ਰਮਾ) 19 ਜਨਵਰੀ: 36 ਸਾਲ ਸਿੱਖਿਆ ਵਿਭਾਗ ਦੇ ਲੇਖੇ ਲਾਉਣ ਵਾਲੇ ਨੈਸ਼ਨਲ ਅਵਾਰਡੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ
ਮੁਕੇਸ਼ ਚੰਦਰ ਜੋਸ਼ੀ ਨੂੰ ਉਨ੍ਹਾਂ ਦੀ ਸੇਵਾ ਮੁਕਤੀ ‘ ਤੇ ਮਾਨਸਾ ਦੇ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਵੱਲ੍ਹੋ ਨਿੱਘੀ ਵਿਦਾਇਗੀ ਦਿੱਤੀ
ਗਈ। ਉਨ੍ਹਾਂ ਮਾਣ ਮਹਿਸੂਸ ਕੀਤਾ ਸ੍ਰੀ ਜੋਸ਼ੀ ਨੇ ਥੋੜੇ ਸਮੇਂ ਦੌਰਾਨ ਇਸ ਜ਼ਿਲ੍ਹੇ ਦੀ ਸਚੱਜੀ ਅਗਵਾਈ ਕਰਦਿਆਂ ਪ੍ਰਾਇਮਰੀ ਸਿੱਖਿਆ ਦੀ
ਬੇਹਤਰੀ ਲਈ ਗੰਭੀਰ ਉਪਰਾਲੇ ਕੀਤੇ।
ਸ੍ਰੀ ਜੋਸ਼ੀ ਨੇ ਆਪਣੇ ਸੰਬੋਧਨ ਚ ਕਿਹਾ ਕਿ ਮਾਨਸਾ ਦੇ ਅਧਿਆਪਕਾਂ ਨੇ ਆਪਣੀ ਕਾਬਲੀਅਤ ਨਾਲ ਜਿਥੇਂ ਸਿੱਖਿਆ ਦੇ ਮਿਆਰ ਨੂੰ ਉੱਚਾ
ਚੁੱਕਣ ਲਈ ਚੰਗੇ ਉਪਰਾਲੇ ਕੀਤੇ ਹਨ,ਉਥੇਂ ਸਹਿਤਕ,ਸਭਿਆਚਾਰ,ਖੇਡਾਂ ਚ ਵੀ ਮੋਹਰੀ ਰੋਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹੇ ਦੇ
ਅਧਿਆਪਕਾਂ ਵੱਲ੍ਹੋ ਬੇਹੱਦ ਪਿਆਰ ਸਤਿਕਾਰ ਮਿਲਿਆ,ਜਿਸ ਨੂੰ ਉਹ ਹਮੇਸ਼ਾ ਯਾਦ ਰੱਖਣਗੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜਵੰਤ ਕੌਰ ਨੇ ਕਿਹਾ ਕਿ ਸ੍ਰੀ ਜੋਸ਼ੀ ਵਾਂਗ ਉਹ ਵੀ ਦੂਸਰੇ ਜ਼ਿਲ੍ਹੇ ਤੋ ਆਉਂਦੇ ਹਨ,ਪਰ ਉਨ੍ਹਾਂ ਨੂੰ ਇਸ
ਗੱਲ ਦਾ ਮਾਣ ਹੈ,ਕਿ ਇਥੋਂ ਦੇ ਅਧਿਆਪਕ ਬਹੁਤ ਮਿਹਨਤੀ ਹਨ,ਜਿੰਨ੍ਹਾਂ ਨੇ ਇਸ ਜ਼ਿਲ੍ਹੇ ਦੀ ਨੁਹਾਰ ਨੂੰ ਬਦਲਦਿਆਂ ਬੋਰਡ ਦੀਆਂ
ਪ੍ਰੀਖਿਆਵਾਂ ਚ ਹਮੇਸ਼ਾ ਹੀ ਮੋਹਰੀ ਸਥਾਨ ਪ੍ਰਾਪਤ ਕੀਤੇ ਹਨ, ਉਨ੍ਹਾਂ ਸ੍ਰੀ ਜੋਸ਼ੀ ਵੱਲ੍ਹੋ ਨਿਭਾਏ ਰੋਲ
ਦੀ ਪਸ਼ੰਸਾਂ ਕਰਦਿਆ ਕਿਹਾ ਕਿ ਵਿਭਾਗ ਚ ਸਮੂਹ ਅਧਿਕਾਰੀਆਂ ਦੇ ਆਪਸੀ ਤਾਲਮੇਲ ਅਤੇ ਅਧਿਆਪਕਾਂ ਵੱਲ੍ਹੋ ਦਿੱਤੇ ਸਹਿਯੋਗ ਸਦਕਾ
ਹੀ ਬੇਹਤਰ ਨਤੀਜੇ ਸਾਹਮਣੇ ਆਉਂਦੇ ਹਨ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਰੂਪ ਭਾਰਤੀ, ਉਪ ਜ਼ਿਲ੍ਹਾ ਸਿੱਖਿਆ ਅਫਸਰ
ਐਲੀਮੈਂਟਰੀ ਗੁਰਲਾਭ ਸਿੰਘ ਨੇ ਕਿਹਾ ਕਿ ਸ੍ਰੀ ਜੋਸ਼ੀ ਦੇ ਸਿੱਖਿਆ ਵਿਭਾਗ ਚ ਲੰਬੇ ਤਜ਼ਰਬੇ ਅਤੇ ਸਮਰਪਿਤ ਭਾਵਨਾ ਨੇ ਅਧਿਆਪਕਾਂ ਨੂੰ
ਹਮੇਸ਼ਾ ਹੀ ਉਤਸ਼ਾਹਤ ਕੀਤਾ, ਨੈਸ਼ਨਲ ਅਵਾਰਡੀ ਅਮਰਜੀਤ ਰੱਲੀ,ਬਲਾਕ ਸਿੱਖਿਆ ਅਫਸਰ ਤਰਸੇਮ ਸਿੰਘ ਬਰੇਟਾ,ਹਰਬੰਤ ਸਿੰਘ ਝੁਨੀਰ,
ਅਮਨਦੀਪ ਸਿੰਘ ਬੁਢਲਾਡਾ, ਲਖਵਿੰਦਰ ਸਿੰਘ ਸਰਦੂਲਗੜ੍ਹ ,ਸੁਪਰਡੈਂਟ ਹਰਮੇਸ਼ ਕੁਮਾਰ,ਮੁਨੀਸ਼ ਕੁਮਾਰ, ਜਸ਼ਨਦੀਪ ਨੇ ਸਮਾਗਮ ਚ
ਸਮੂਲੀਅਤ ਕਰਦਿਆਂ ਕਿਹਾ ਕਿ ਸਿੱਖਿਆ ਅਧਿਕਾਰੀ ਮੁਕੇਸ਼ ਚੰਦਰ ਜੋਸ਼ੀ ਦੀ ਸਚੱਜੀ ਅਗਵਾਈ ਉਨ੍ਹਾਂ ਨੂੰ ਹਮੇਸ਼ਾ ਉਤਸ਼ਾਹਤ ਕਰਦੀ
ਰਹੇਗੀ।
ਇਸ ਮੌਕੇ ਪ੍ਰਿੰਸੀਪਲ ਅਸ਼ੋਕ ਕੁਮਾਰ,ਜ਼ਿਲ੍ਹਾ ਖੇਡ ਅਫਸਰ ਹਰਦੀਪ ਸਿੰਘ ਸਿੱਧੂ, ਜ਼ਿਲ੍ਹਾ ਕਮੇਟੀ ਮੈਂਬਰ ਰਾਜੇਸ਼ ਬੁਢਲਾਡਾ, ਬਲਾਕ ਖੇਡ
ਅਫਸਰ ਸਰਦੂਲਗੜ੍ਹ ਖੁਸ਼ਵਿੰਦਰ ਸਿੰਘ ਬਰਾੜ,ਬਲਵਿੰਦਰ ਭੀਖੀ,ਜਿਲ੍ਹਾ ਕੋਆਰਡੀਨੇਟਰ ਗੁਰਨੈਬ ਮੰਘਾਣੀਆ, ਗਗਨ ਸ਼ਰਮਾਂ, ਅੰਗਰੇਜ਼
ਸਿੰਘ ਸਰਦੂਲਗੜ੍ਹ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਤਨਾਮ ਸਿੰਘ ਸੱਤਾ ਡਾਇਟ ਬੁਢਲਾਡਾ ,ਸੈਂਟਰ ਹੈੱਡ ਟੀਚਰ ਪ੍ਰੀਤਮ ਸਿੰਘ, ਸ਼ਮਸ਼ੇਰ
ਸਿੰਘ ਬਾਬਾ,ਰਣਜੀਤ ਸਿੰਘ, ਗੁਰਮੇਲ ਕੌਰ ਜੋਗਾ,ਕਾਲਾ ਸਹਾਰਨਾ,ਕੁਲਵਿੰਦਰ ਸਿੰਘ,ਜਸ਼ਨਦੀਪ ਕੁਲਾਣਾ, ਗੁਰਵਿੰਦਰ
ਧਾਲੀਵਾਲ,ਜਸਵਿੰਦਰ ਸਿੰਘ,ਹਰੀਸ਼ ਕੁਮਾਰ ਹਾਜ਼ਰ ਸਨ, ਸਮਾਗਮ ਦੋਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੁਖਰਾਜ ਸਿੰਘ ਸਦੋਹਾ ਨੇ ਬਾਖੂਬੀ
ਨਿਭਾਈ,ਉਨ੍ਹਾਂ ਦੀ ਅਗਵਾਈ ਚ ਆਏ ਬੱਚੀਆਂ ਨੇ ਸ਼ਾਨਦਾਰ ਕਵੀਸ਼ਰੀ ਦੀ ਪੇਸ਼ਕਾਰੀ ਵੀ ਕੀਤੀ,ਸਮਾਗਮ ਦੌਰਾਨ ਸੇਵਾ ਮੁਕਤ ਹੋਏ
ਸਿੱਖਿਆ ਅਧਿਕਾਰੀ ਮੁਕੇਸ਼ ਜੋਸ਼ੀ ਦੇ ਪਰਿਵਾਰਕ ਮੈਂਬਰਾਨ ਵੀ ਹਾਜ਼ਰ ਸਨ।























