ਮਾਨਸਾ ਦੀਪਕ ਗੋਇਲ ਦੇ ਭਾਣਜੇ ਲੋਹਿਤਸ਼ਿਵਾ ਗੋਇਲ ਨੇ ਏਮਜ਼ ਪ੍ਰੀਖਿਆ ਦਾ Entrance ਵਿੱਚੋਂ ਆਲ ਇੰਡੀਆ ਰੈਂਕ 16ਵਾਂ ਪ੍ਰਾਪਤ ਕੀਤਾ।

0
176

ਮਾਨਸਾ 13 ਜੂਨ (ਸਾਰਾ ਯਹਾ,(ਬਲਜੀਤ ਸ਼ਰਮਾ) : ਇਸ ਸਾਲ ਹੋਈ ਏਮਜ਼ ਦੀ ਪ੍ਰੀਖਿਆ ਵਿੱਚੋਂ ਰਾਮਪੁਰਾ ਫੂਲ ਦੇ ਲੋਹਿਤਸ਼ਿਵਾ ਪੁੱਤਰ ਹਰੀਸ਼ ਕੁਮਾਰ
ਐਲ.ਵੀ.ਟੀ. ਸਟੇਟ ਦੇ ਮਾਲਕ ਉੱਘੇ ਵਾਪਰੀ ਦੇ ਬੇਟੇ ਨੇ ਆਲ ਇੰਡੀਆ ਦੀ ਏਮਜ਼ ਦੀ ਪ੍ਰੀਖਿਆ ਵਿੱਚੋਂ 16ਵਾਂ ਰੈਂਕ ਲੈ ਕੇ ਪੂਰੇ
ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਜਿੱਥੇ ਕਿ ਅੱਜ ਉਸਦੇ ਮਾਤਾ ਮੋਨਿਕਾ ਗੋਇਲ ਅਤੇ ਉਸਦੇ ਪਿਤਾ ਹਰੀਸ਼ ਗੋਇਲ ਨੂੰ ਵਧਾਈਆਂ
ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉੱਥੇ ਮਾਨਸਾ ਵਿੱਚ ਵੀ ਦੀਪਕ ਗੋਇਲ ਟਇਰਾਂ ਵਾਲੇ ਉੱਘੇ ਵਾਪਰੀ ਅਤੇ
ਇੰਟਰਨੈਸ਼ਨਲ ਵੈਸ਼ ਫੈਡਰਸ਼ਨ ਦੇ ਜਿਲ੍ਹਾ ਪ੍ਰਧਾਨ ਨੂੰ ਵੀ ਵਧਾਈਆਂ ਮਿਲ ਰਹੀਆਂ ਹਨ ਕਿਉਂਕਿ ਉਹ ਦੀਪਕ ਜੀ ਦਾ ਭਾਣਜਾ ਹੈ। ਤੇ
ਸਵ: ਸ੍ਰੀ ਲਾਲਾ ਅਮਰਨਾਥ ਜੀ ਜੋਤੀ ਮੋਟਰ ਵਾਲੇ ਅਤੇ ਸਵ: ਸ੍ਰੀਮਤੀ ਸੋਮਾ ਦੇਵੀ ਦਾ ਦੋਹਤਾ ਹੈ। ਲੋਹਿਤ ਸ਼ਿਵਾ ਨੇ ਆਪਣੇ ਨਾਨਾ
ਜੀ, ਅਤੇ ਨਾਨੀ ਜੀ ਦਾ ਸੁਪਨਾ ਪੂਰਾ ਕੀਤਾ ਹੈ ਅਤੇ ਜਿੱਥੇ ਕਿ ਇਸਨੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਉੱਥੇ ਇਸ ਦੇ ਸਿਹਰਾ ਸਕੂਲ
ਦੇ ਅਧਿਆਪਕਾਂ ਅਤੇ ਗਿਆਨ ਗੁਣ ਸਾਗਰ ਇੰਨਰਨੈਸ਼ਨਲ ਸਕੂਲ ਨੂੰ ਵੀ ਜਾਦਾਂ ਹੈ। ਲੋਹਿਤ ਸ਼ਿਵਾ ਨੇ ਦੱਸਿਆ ਕਿ ਡਾਕਟਰ ਬਣ ਕੇ
ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ।

LEAVE A REPLY

Please enter your comment!
Please enter your name here