ਖੁੱਲ੍ਹੇ ਬੋਰਵੈੱਲ ਦੀ ਸੂਹ ਦੇ ਕੇ ਪਾਓ ਨਕਦ ਇਨਾਮ, ਮਾਲਕਾਂ ਖਿਲਾਫ ਕਾਰਵਾਈ ਦਾ ਐਲਾਨ

0
47

ਚੰਡੀਗੜ੍ਹ: ਦੋ ਸਾਲ ਦੇ ਫ਼ਤਹਿਵੀਰ ਦੀ ਬੋਰਵੈੱਲ ਵਿੱਚ ਤਕਰੀਬਨ 110 ਘੰਟੇ ਫਸੇ ਰਹਿਣ ਕਾਰਨ ਮੌਤ ਹੋ ਜਾਣ ਮਗਰੋਂ ਕੈਪਟਨ ਸਰਕਾਰ ਹਰਕਤ ਵਿੱਚ ਆਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਜੋ ਵੀ ਖੁੱਲ੍ਹੇ ਬੋਰਵੈੱਲ ਦੀ ਜਾਣਕਾਰੀ ਦੇਵੇਗਾ, ਉਸ ਨੂੰ ਨਕਦ ਇਨਾਮ ਦਿੱਤਾ ਜਾਵੇਗਾ।

ਕੈਪਟਨ ਨੇ ਇਹ ਐਲਾਨ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕੀਤਾ ਹੈ। ਮਿਸ਼ਨ ਦੇ ਨਿਰਦੇਸ਼ਕ ਕੇਐਸ ਪੰਨੂ ਨੇ ਦੱਸਿਆ ਕਿ ਇੱਕ ਮਹੀਨੇ ਮਗਰੋਂ ਇਹ ਐਲਾਨ ਲਾਗੂ ਹੋ ਜਾਵੇਗਾ, ਓਨਾ ਚਿਰ ਜ਼ਿਲ੍ਹੇ ਦੇ ਡੀਸੀ ਅਜਿਹੇ ਖੁੱਲ੍ਹੇ ਬੋਰਵੈੱਲ ਨੂੰ ਬੰਦ ਕਰਵਾਉਣ ਵਿੱਚ ਜੁਟੇ ਹੋਏ ਹਨ। ਇਸ ਤੋਂ ਬਾਅਦ ਜੇਕਰ ਕੋਈ ਬੋਰਵੈੱਲ ਦੀ ਸੂਚਨਾ ਦਿੰਦਾ ਹੈ ਤਾਂ ਉਸ ਨੂੰ 5,000 ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ। ਇਹ ਰਾਸ਼ੀ ਸੂਚਨਾ ਦੇ ਸਹੀ ਹੋਣ ਦੀ ਪੁਸ਼ਟੀ ਹੋਣ ਮਗਰੋਂ ਹੀ ਜਾਰੀ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਇੱਕ ਮਹੀਨੇ ਦੇ ਵਕਫ਼ੇ ਦੌਰਾਨ ਜੇਕਰ ਕਿਸੇ ਨੇ ਅਜਿਹਾ ਖੁੱਲ੍ਹਾ ਬੋਰ ਬੰਦ ਨਹੀਂ ਕੀਤਾ ਤਾਂ ਉਸ ਵਿਅਕਤੀ ਖ਼ਿਲਾਫ਼ ਅਪਰਾਧਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੇਕਰ ਬੋਰਵੈੱਲ ਕਾਰਨ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੇ ਮਾਲਕ ‘ਤੇ ਜ਼ੁਰਮਾਨੇ ਦੇ ਨਾਲ ਨਾਲ ਉਸ ਖ਼ਿਲਾਫ਼ ਕੇਸ ਵੀ ਦਰਜ ਕੀਤਾ ਜਾਵੇਗਾ।

LEAVE A REPLY

Please enter your comment!
Please enter your name here