ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦਾ ‘ਆਪ’ ਨੂੰ ਦੂਹਰਾ ਝਟਕਾ

0
131

ਚੰਡੀਗੜ੍ਹ: ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਆਮ ਆਦਮੀ ਪਾਰਟੀ ਛੱਡਣ ਮਗਰੋਂ ਹੁਣ ਪੰਜਾਬ ਵਿਧਾਨ ਸਭਾ ਛੱਡਣ ਦਾ ਵੀ ਫੈਸਲਾ ਕਰ ਲਿਆ ਹੈ। ਮਾਨਸ਼ਾਹੀਆ ਨੇ ਆਪਣਾ ਲਿਖਤੀ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਭੇਜ ਦਿੱਤਾ ਹੈ।

ਇਸ ਦਾ ਮਤਲਬ ਹੁਣ ਮਾਨਸਾ ਵਿੱਚ ਵੀ ਜ਼ਿਮਨੀ ਚੋਣ ਹੋਵੇਗੀ। ਮਾਨਸ਼ਾਹੀਆ ਨੂੰ ਵੀਰਵਾਰ ਸਵੇਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਕਾਂਗਰਸ ‘ਚ ਸ਼ਾਮਲ ਕੀਤਾ ਸੀ।

ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਦੇ 20 ਵਿੱਚੋਂ ਚਾਰ ਵਿਧਾਇਕ ਪਾਰਟੀ ਬਦਲ ਚੁੱਕੇ ਹਨ ਜਾਂ ਛੱਡ ਚੁੱਕੇ ਹਨ। ਹਰਵਿੰਦਰ ਸਿੰਘ ਫੂਲਕਾ, ਸੁਖਪਾਲ ਸਿੰਘ ਖਹਿਰਾ, ਮਾਸਟਰ ਬਲਦੇਵ ਸਿੰਘ ਤੇ ਹੁਣ ਨਾਜ਼ਰ ਸਿੰਘ ਮਾਨਸ਼ਾਹੀਆ ‘ਆਪ’ ਨੂੰ ਅਲਵਿਦਾ ਕਹਿ ਚੁੱਕੇ ਹਨ। ਅਜਿਹੇ ਵਿੱਚ ਪਾਰਟੀ ਦੇ ਸਿਤਾਰੇ ਖਾਸੇ ਗਰਦਿਸ਼ ਵਿੱਚ ਹੋ ਗਏ ਹਨ।

LEAVE A REPLY

Please enter your comment!
Please enter your name here