ਮਾਨਸਾ ਚ ਆਵਾਰਾ ਪਸ਼ੂ ਫੜਨ ਦਾ ਕੰਮ ਜ਼ੋਰਾਂ ਉੱਤੇ…!!

0
22

ਮਾਨਸਾ,(ਸਾਰਾ ਯਹਾ,(ਬਲਜੀਤ ਸ਼ਰਮਾ) 21 ਸਤੰਬਰ ਆਵਾਰਾ ਪਸ਼ੂਆਂ ਕਰਕੇ ਦਰਪੇਸ਼ ਆਉਂਦੀ ਸਮੱਸਿਆ ਨੂੰ ਠੱਲ ਪਾਉਣ ਲਈ ਜ਼ਿਲਾ ਮਾਨਸਾ ਦੇ ਪ੍ਰਸ਼ਾਸਨ ਵੱਲੋਂ ਮਾਨਸਾ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਆਵਾਰਾ ਪਸ਼ੂਆਂ ਨੂੰ ਫੜਨ ਦਾ ਕੰਮ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਅੱਜ ਸਵੇਰੇ ਕਚਹਿਰੀਆਂ ਦੇ ਨੇੜਿਓਂ 35 ਆਵਾਰਾ ਪਸ਼ੂ ਫੜੇ ਗਏ। ਫੜੇ ਗਏ ਆਵਾਰਾ ਪਸ਼ੂਆਂ ਨੂੰ ਪਹਿਲਾ ਮਾਨਸਾ ਸਿਰਸਾ ਰੋਡ ਵਿਖੇ ਸਥਿਤ ਰੈੱਡ ਕਰਾਸ ਦੀ ਖਾਲੀ ਪਈ ਜ਼ਮੀਨ ਉੱਤੇ ਰੱਖਿਆ ਗਿਆ ਅਤੇ ਉਸ ਤੋਂ ਬਾਅਦ ਇਨਾਂ ਪਸ਼ੂਆਂ ਨੂੰ ਪਿੰਡ ਖੋਖਰ ਵਿਖੇ ਸਥਿਤ ਗਊਸ਼ਾਲਾ ’ਚ ਤਬਦੀਲ ਕੀਤਾ ਗਿਆ। ਇਸ ਕੰਮ ਚ ਨਗਰ ਕੌਂਸਲ ਮਾਨਸਾ ਦੇ ਕਰਮਚਾਰੀਆਂ ਦੀਆਂ  ਸੇਵਾਵਾਂ  ਲਈਆਂ  ਗਈਆਂ। ਉਨਾਂ ਦੱਸਿਆ ਕਿ ਖੋਖਰ ਗਊਸ਼ਾਲਾ ਭੇਜਣ ਤੋਂ ਪਹਿਲਾਂ ਆਵਾਰਾ ਪਸ਼ੂਆਂ ਨੂੰ ਰੈੱਡ ਕਰਾਸ ਦੀ ਮਾਨਸਾ ਸਿਰਸਾ ਰੋਡ ਵਿਖੇ ਸਥਿਤ ਖਾਲੀ ਪਈ ਜ਼ਮੀਨ ਉੱਤੇ  ਰੱਖਿਆ ਜਾਂਦਾ ਹੈ ।
ਉਨਾਂ  ਲੋਕਾਂ  ਨੂੰ ਅਪੀਲ ਕੀਤੀ ਕਿ ਆਵਾਰਾ ਪਸ਼ੂਆਂ ਨੂੰ ਫੜਨਾ ਮੁਸ਼ਕਲ ਕੰਮ ਹੈ ਅਤੇ ਇਸ ਵਿੱਚ ਕੁਝ ਸਮਾਂ ਲੱਗਦਾ ਹੈ। ਉਨਾਂ ਭਰੋਸਾ ਦਵਾਇਆ ਕਿ ਬਹੁਤ ਜਲਦ ਜ਼ਿਲਾ ਮਾਨਸਾ ਦੇ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਦਿੱਤਾ ਜਾਵੇਗਾ ਅਤੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਵਿਚ ਸਰਕਾਰ ਦਾ ਸਾਥ ਦੇਣ।
ਹੋਰ ਵਧੇਰੇ ਜਾਣਕਾਰੀ ਦਿੰਦਿਆਂ ਉਨਾਂ  ਕਿਹਾ ਕਿ ਆਵਾਰਾ ਪਸ਼ੂਆਂ ਦੇ ਪ੍ਰਬੰਧਨ ਸਬੰਧੀ ਹਰੇਕ ਸਰਕਾਰੀ ਵਿਭਾਗ ਆਪਣਾ ਯੋਗਦਾਨ ਪਾਵੇਗਾ। ਸਾਰੇ ਸਰਕਾਰੀ ਵਿਭਾਗਾਂ ਵੱਲੋਂ ਆਪਣੇ ਤੌਰ ’ਤੇ ਪੈਸੇ ਇਕੱਠੇ ਕਰਕੇ ਰੁਪਏ 50000 ਖੋਖਰ ਗਊਸ਼ਾਲਾ ਵਿਖੇ ਦਾਨ ਵਜੋਂ ਦਿੱਤੇ ਜਾ ਰਹੇ ਹਨ।  
ਇਸ ਤੋਂ ਇਲਾਵਾ ਪਿੰਡ ਪੱਧਰ ਉੱਤੇ ਵੀ ਆਵਾਰਾ ਪਸ਼ੂਆਂ ਦੇ ਪ੍ਰਬੰਧਨ ਸਬੰਧੀ ਪੰਚਾਇਤਾਂ ਨਾਲ ਗੱਲਬਾਤ ਚੱਲ ਰਹੀ ਹੈ। ਸਾਰੀਆਂ ਪੰਚਾਇਤਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਆਵਾਰਾ ਪਸ਼ੂਆਂ ਦੀ ਸਾਂਭ ਲਈ ਗਊਸ਼ਾਲਾ ਲਈ ਥਾਂ ਮੁਕੱਰਰ ਕਰਨ ਤਾਂ ਜੋ ਪਿੰਡ ਪੱਧਰ ’ਤੇ ਵੀ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕੇ।

LEAVE A REPLY

Please enter your comment!
Please enter your name here