ਅਵਾਰਾ ਪਸ਼ੂ ਕਾਰਨ ਸੜਕੀ ਹਾਦਸੇ ਵਿੱਚ ਦਲੀਤ ਨੌਜਵਾਨ ਮੁੰਡੇ ਦੀ ਮੌਤ ਮਾਨਸਾ ਜਿਲ੍ਹੇ ਵਿੱਚ ਸ਼ੋਕ ਦਾ ਮਹੌਲ।

0
124

ਮਾਨਸਾ (ਸਾਰਾ ਯਹਾ,(ਹੀਰਾ ਮਿੱਤਲ) ਮਿਤੀ 20.09.2019 ਦਿਨ ਸ਼ੁੱਕਰਵਾਰ ਦੀ ਰਾਤ ਕਰੀਬ 8 ਵਜੇ ਪਿੰਡ ਜਵਾਹਰੇ ਦਾ ਦਲੀਤ ਨੌਜਵਾਨ ਜੋ ਦਿਹਾੜੀ ਦਾ ਕੰਮ ਕਰਦਾ ਸੀ। ਦਿਹਾੜੀ ਕਰਨ ਤੋਂ ਬਾਅਦ ਆਪਣੇ ਬੱਚਿਆ ਲਈ ਦੁੱਧ ਲੈ ਕੇ ਆ ਰਿਹਾ ਸੀ ਤਾਂ ਅਵਾਰਾ ਪਸ਼ੂਆਂ ਦੇ ਸੜਕ ਤੇ ਇੱਕ ਦਮ ਆ ਜਾਣ ਕਾਰਨ ਅਵਾਰਾ ਪਸ਼ੂਆ ਨਾਲ ਟਕਰਾ ਗਿਆ ਅਤੇ ਉਸ ਦਾ ਪਰਿਵਾਰ ਅਤੇ ਪਿੰਡ ਵਾਸੀ ਉਸ ਨੂੰ ਸਰਕਾਰੀ ਹਸਪਤਾਲ ਮਾਨਸਾ ਵਿਖੇ ਲੈ ਕੇ ਗਏ ਪਰ ਸਰਕਾਰੀ ਮਾਨਸਾ ਵਿੱਚ ਜਰੂਰੀ ਸਹੂਲਤਾਂ ਨਾ ਹੋਣ ਕਾਰਨ ਪਟਿਆਲਾ ਸਰਕਾਰੀ ਹਸਪਾਲ ਵਿਖੇ ਰੈਫਰ ਕਰ ਦਿੱਤਾ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਵਿੱਚ ਉਸ ਦੀ 24 ਸਾਲਾ ਪਤਨੀ ਵੀਰਪਾਲ ਕੌਰ, 4 ਸਾਲ ਦਾ ਪੁੱਤਰ ਸੋਰਵਦੀਪ, 5 ਸਾਲਾ ਪੁੱਤਰੀ ਜਸਪ੍ਰੀਤ ਕੌਰ ਅਤੇ ਇੱਕ ਬਜੁਰਗ ਮਾਤਾ ਰਹਿ ਗਏ ਹਨ। ਜਿਨ੍ਹਾਂ ਕੋਲ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈ। ਦੁੱਖ ਦਾਈ ਗੱਲ ਇਹ ਹੈ ਕਿ ਇਸ ਪਰਿਵਾਰ ਦਾ ਮੁੱਖੀ ਪਿਤਾ ਦੋ ਸਾਲ ਪਹਿਲਾ ਕੈਸਰ ਨਾਲ ਮੌਤ ਦਾ ਸ਼ਿਕਾਰ ਹੋ ਗਿਆ ਸੀ ਅਤੇ ਲੱਖਾਂ ਰੁਪਏ ਉਸ ਦੇ ਇਲਾਜ ਉਪਰ ਲੱਗ ਗਿਆ ਸੀ। ਹੁਣ ਇਸ ਪਰਿਵਾਰ ਦਾ ਆਖਰੀ ਸਹਾਰਾ ਵੀ ਅਵਾਰਾ ਪਸ਼ੂਆਂ ਨੇ ਖੋਹ ਲਿਆ। ਇਸ ਕਾਰਨ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਇਸ ਗਰੀਬ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜਾ ਅਤੇ ਪਰਿਵਾਰ ਦੇ ਇੱਕ ਵਿਅਕਤੀ ਨੂੰ ਨੌਕਰੀ ਦਿੱਤੀ ਜਾਵੇ ਅਤੇ ਮੁੱਖ ਮੰਤਰੀ ਪੰਜਾਬ ਖੁਦ ਦਲੀਤ ਪਰਿਵਾਰ ਕੋਲ ਆ ਕੇ ਇਹ ਐਲਾਨ ਕਰਕੇ ਜਾਣ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਇੱਕ ਹਫਤੇ ਦੇ ਅੰਦਰ-2 ਪੰਜਾਬ ਸਰਕਾਰ ਹੱਲ ਕਰੇਗੀ। ਜਿਨ੍ਹਾ ਸਮਾਂ ਇਹ ਮੰਗਾਂ ਪੂਰੀਆਂ ਨਹੀਂ ਕੀਤੀਆ ਜਾਦੀਆਂ ਉਨ੍ਹਾਂ ਸਮਾਂ ਦਲੀਤ ਨੌਜਵਾਰ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਸੂਚਨਾ ਪਤਾ ਲੱਗਣ ਸਾਰ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਮੈਂਬਰ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਬੋੋਘ ਸਿੰਘ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਮੌਕੇ ਉਪਰ ਗਏ ਅਤੇ ਪਰਿਵਾਰ ਦਾ ਦੁੱਖ ਦਰਦ ਸੁਣਿਆ ਅਤੇ ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਦੇ ਹੱਲ ਲਈ ਜਿਲ੍ਹਾ ਮਾਨਸਾ ਦੀ ਅਵਾਰਾ ਪਸ਼ੂ ਸੰਘਰਸ਼ ਕਮੇਟੀ ਲਗਾਤਾਰ ਮਿਤੀ 13.09.2019 ਤੋਂ ਸੰਘਰਸ਼ ਉਪਰ ਹੈ ਪਰ ਇਸ ਸੰਘਰਸ਼ ਦੇ ਬਾਵਜੂਦ ਜਿਲ੍ਹਾ ਪ੍ਰਸ਼ਾਸ਼ਨ ਮਾਨਸਾ ਦੇ ਕੰਨ ਉਪਰ ਜੂੰ ਨਹੀਂ ਸਰਕੀ ਅਤੇ ਇਸ ਸੰਘਰਸ਼ ਦੌਰਾਨ ਪਿਛਲੇ ਤਿੰਨ ਦਿਨਾਂ ਵਿੱਚ ਦੋ ਵਿਅਕਤੀ ਅਵਾਰਾ ਪਸ਼ੂਆਂ ਕਾਰਨ ਸੜਕੀ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਪੰਜਾਬ ਸਰਕਾਰ ਵਿੱਚ ਇਸ ਸਮਲੇ ਦਾ ਹੱਲ ਕਰਨ ਵਿੱਚ ਅਸਫਲ ਰਹੀ ਹੈ। ਅਵਾਰਾ ਪਸ਼ੂ ਸੰਘਰਸ਼ ਕਮੇਟੀ, ਮਾਨਸਾ ਅਤੇ ਉਸ ਵਿੱਚ ਸ਼ਾਮਲ ਸਾਰੀਆਂ ਜੱਥੇਬੰਦੀਆਂ ਪਿੰਡ ਜਵਾਹਰਕੇ ਦੀ ਪੰਚਾਇਤ ਅਤੇ ਮੌਤ ਦਾ ਸ਼ਿਕਾਰ ਪਰਿਵਾਰ ਵੱਲੋਂ ਜੋ ਵੀ ਸੰਘਰਸ਼ ਕਰਨ ਦਾ ਫੈਸਲਾ ਲਿਆ ਜਾਵੇਗਾ ਉਸ ਵਿੱਚ ਸ਼ਾਮਲ ਹੋਣ ਗਈਆ। ਇਸ ਸਮੇਂ ਮੁਨੀਸ਼ ਬੱਬੀ ਦਾਨੇਵਾਲੀਆਂ ਪ੍ਰਧਾਨ ਵਪਾਰ ਮੰਡਲ, ਮਾਨਸਾ ਡਾ਼ ਜਨਕ ਰਾਜ, ਕਾਮਰੇਡ ਕ੍ਰਿਸ਼ਨ ਚੋਹਾਨ, ਬਿੱਕਰ ਸਿੰਘ ਮਘਾਣੀਆ, ਜਤਿੰਦਰ ਆਗਰਾ, ਕਾਮਰੇਡ ਰੂਲਦੂ ਸਿੰਘ, ਜਸਵੀਰ ਕੌਰ ਨੱਤ, ਡਾ਼ ਧੰਨਾ ਮੱਲ ਗੋਇਲ, ਗੁਰਜੀਤ ਸਿੰਘ ਸਾਬਕਾ ਸਰਪੰਚ ਪਿੰਡ ਜਵਾਹਰਕੇ, ਤ੍ਰਿਲੋਚਨ ਸਿੰਘ ਸਰਪੰਚ ਜਵਾਹਰਕੇ, ਅਮਨਦੀਪ ਮਾਨਸ਼ਾਹੀਆਂ ਅਤੇ ਹੋਰ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੇ ਮੈਂਬਰ ਹਾਜਰ ਸਨ। 

LEAVE A REPLY

Please enter your comment!
Please enter your name here