ਮਾਨਸਾ ਈਕੋ ਵ੍ਹੀਲਰ ਕਲੱਬ ਮਾਨਸਾ ਦੇ 5 ਸਾਈਕਲਿਸਟਾਂ ਨੇ 600 ਕਿਲੋਮੀਟਰ ਦੀ ਸਾਇਕਲ ਰਾਈਡ 31 ਘੰਟਿਆਂ ਵਿੱਚ ਕੀਤੀ ਪੂਰੀ

0
44
ਮਾਨਸਾ 16 ਅਕਤੂਬਰ (ਸਾਰਾ ਯਹਾ,ਹੀਰਾ ਸਿੰਘ ਮਿੱਤਲ) ਮਾਨਸਾ ਈਕੋ ਵ੍ਹੀਲਰ ਕਲੱਬ ਮਾਨਸਾ ਦੇ 5 ਸਾਈਕਲਿਸਟਾਂ ਅਮਨ ਔਲਖ, ਸ਼ਵੀ ਚਹਿਲ, ਗੁਰਪ੍ਰੀਤ ਚਹਿਲ, ਜਸਵਿੰਦਰ ਸਿੰਘ ਅਤੇ ਸੰਜੀਵ ਕੁਮਾਰ ਕੇ.ਐਸ. ਨੇ ਪਟਿਆਲਾ ਰੈਂਡੋਨਿਉਰਸ ਵੱਲੋਂ ਕਰਵਾਈ  ਗਈ 600 ਕਿਲੋਮੀਟਰ ਰਾਈਡ ਜੋ ਕਿ ਪਟਿਆਲਾ ਤੋਂ ਚੱਲ ਕੇ ਬਰਨਾਲਾ – ਬਠਿੰਡਾ ਹੁੰਦੀ ਹੋਈ ਫਰੀਦਕੋਟ ਤੋਂ ਪਟਿਆਲਾ ਪੁੱਜੀ ਅਤੇ ਇਸ ਉਪਰੰਤ ਰਾਜਪੁਰਾ, ਖੰਨਾ ਤੋਂ ਬਾਅਦ ਬੀਦਾ ਪਿੰਡ ਤੋਂ ਵਾਪਸ ਪਟਿਆਲਾ ਪਹੁੰਚੀ। ਇਸ ਰਾਈਡ ਨੂੰ ਮੁਕੰਮਲ ਕਰਨ ਵਿੱਚ 40 ਘੰਟਿਆਂ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਜਦੋਂ ਕਿ ਈਕੋ ਵ੍ਹੀਲਰ ਮਾਨਸਾ ਦੇ ਸਾਈਕਲਿਸਟਾਂ ਨੇ 31 ਘੰਟਿਆਂ ਵਿੱਚ ਇਹ ਰਾਈਡ ਮੁਕੰਮਲ ਕਰ ਲਈ। ਇਸ ਉਪਲਬਧੀ ਦੇ ਨਾਲ ਹੀ ਇਸ ਟੀਮ ਨੂੰ ਇੱਕ ਸਾਲ ਦੇ ਵਿੱਚ 200, 300, 400  ਅਤੇ 600 ਕਿਲੋਮੀਟਰ ਦੀ ਰਾਈਡ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਵਾਲੇ ਰਾਈਡਰਜ਼ ਨੂੰ ਔਡੈਕਸ ਇੰਡੀਆ ਵੱਲੋਂ ਸੁਪਰ ਰੈਂਡੋਨਿਉਰਸ ਦਾ ਖਿਤਾਬ ਦਿੱਤਾ ਗਿਆ ਹੈ। ਇਸਤੋਂ ਪਹਿਲਾਂ ਇਸ ਕਲੱਬ ਦੇ ਤਿੰਨ ਹੀ ਸੁਪਰ ਰੈਂਡੋਨਿਉਰਸ ਸਨ।

       ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਕਾਕਾ ਸਾਬਕਾ ਪ੍ਰਧਾਨ ਨਗਰ ਕੌਂਸਲ ਨੇ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਇਸ ਰਾਈਡ ਵਿੱਚ 12 ਸਾਇਕਲਿਸਟਾਂ ਨੇ ਇਸ ਰਾਈਡ ਨੂੰ 40 ਘੰਟਿਆਂ ਦੇ ਨਿਰਧਾਰਤ ਸਮੇਂ ਤੋਂ ਘੱਟ ਸਮੇਂ ਵਿੱਚ ਪੂਰਾ ਕੀਤਾ ਜਿੰਨ੍ਹਾਂ ਵਿੱਚ 5 ਸਾਇਕਲਿਸਟ ਮਾਨਸਾ ਸ਼ਹਿਰ ਨਾਲ ਸਬੰਧਤ ਹਨ ਜਿਸ ਕਰਕੇ ਮਾਨਸਾ ਸ਼ਹਿਰ ਅੱਜ ਪੰਜਾਬ ਦੇ ਵਿੱਚ ਸਾਇਕਲਿੰਗ ਦੇ ਖੇਤਰ ਵਿੱਚ ਮੋਹਰੀ ਜਿਲ੍ਹਾ ਬਣ ਚੁੱਕਾ ਹੈ। ਇਸ ਪ੍ਰਾਪਤੀ ਲਈ ਮਾਨਸਾ ਵਾਸੀਆਂ ਨੂੰ ਈਕੋ ਵ੍ਹੀਲਰ ਕਲੱਬ ਦੇ ਸਾਇਕਲਸਿਟਾਂ ‘ਤੇ ਮਾਣ ਹੈ। ਇਸ ਉਪਲਬਧੀ ‘ਤੇ ਐਸ.ਡੀ.ਐਮ. ਮਾਨਸਾ ਸਰਬਜੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਇੰਨ੍ਹਾਂ ਨੌਜਵਾਨਾਂ ਨੂੰ ਮਿਲਕੇ ਸਨਮਾਨਿਤ ਕੀਤਾ  ਅਤੇ ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਮਾਨਸਾ ਜਿਲ੍ਹੇ ਦੇ ਨੌਜਵਾਨ ਖੇਡਾਂ ਦੇ ਖੇਤਰ ਵਿੱਚ ਮੋਹਰੀ ਹੋ ਕੇ ਨਿੱਕਲ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨਸਾ ਦੇ ਸਾਇਕਲਿਸਟਾਂ ਨੇ ਪਹਿਲਾਂ ਵੀ ਕਈ ਕੀਰਤੀਮਾਨ ਸਥਾਪਿਤ ਕੀਤੇ ਹਨ। ਉਨ੍ਹਾਂ ਨੇ ਇਸ ਸਮੇਂ ੍ਹਈਕੋ ਵ੍ਹੀਲਰ ਕਲੱਬ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਨਸਾ ਜਿਲ੍ਹੇ ਦੇ ਹੋਰ ਨੌਜਵਾਨਾਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰਨ ਤਾਂ ਕਿ ਨੌਜਵਾਨ ਪੀੜ੍ਹੀ ਸਿਹਤਯਾਬ ਹੋਕੇ ਨਸ਼ਿਆਂ ਤੋਂ ਦੂਰ ਰਹੇ। ਇਸ ਸਮੇਂ ਡਾ. ਜਨਕ ਰਾਜ, ਡਾ. ਅਨੁਰਾਗ, ਮਾਸਟਰ ਗੁਰਵਿੰਦਰ ਸਿੰਘ, ਤੇਜਿੰਦਰ ਸਿੰਘ ਖਾਲਸਾ, ਹਰਜੀਤ ਸਿੰਘ, ਮੋਹਿਤ, ਮਾਸਟਰ ਪੁਸ਼ਪਿੰਦਰ, ਜੱਸਾ ਮਾਸਟਰ, ਹਰਪ੍ਰੀਤ ਸਿੰਘ ਬਿੱਟੂ, ਰਾਜਵੀਰ ਸਿੰਘ ਮਾਨਸ਼ਾਹੀਆ, ਆਤਮਜੀਤ ਕਾਲਾ ਸਾਬਕਾ ਪ੍ਰਧਾਨ ਨਗਰ ਕੌਂਸਲ, ਨਿਰਮਲ ਸਿੰਘ, ਮਾਸਟਰ ਸੁਖਨਦੀਪ ਸਿੰਘ ਅਤੇ ਯਾਦਵਿੰਦਰ ਸਿੰਘ ਆਦਿ ਸਮੇਤ ਈਕੋ ਵ੍ਹੀਲਰ ਕਲੱਬ ਦੇ ਸਮੂਹ ਮੇਂਬਰਾਨ  ਹਾਜ਼ਰ ਸਨ।

ਜਾਰੀ ਕਰਤਾ:

ਬਲਵਿੰਦਰ ਕਾਕਾ  
ReplyForward

LEAVE A REPLY

Please enter your comment!
Please enter your name here