ਨੈਸ਼ਨਲ ਹਾਈਵੇ ਐਕੁਆਇਰ ਜ਼ਮੀਨ ਦੇ ਰੇਟ ਸਬੰੰਧੀ ਧਰਨਾ ਦੇ ਰਹੇ ਜ਼ਮੀਨ ਮਾਲਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

0
268

ਬੁਢਲ਼ਾਡਾ 16 ਅਕਤੂਬਰ (ਸਾਰਾ ਯਹਾ,ਅਮਨ ਮਹਿਤਾ): ਨੈਸ਼ਨਲ ਹਾਈਵੇ 120 ਬੀ ਸੜਕ ਲਈ ਐਕਵਾਇਰ ਕੀਤੀ ਜਾ ਰਹੀ ਜਮੀਨ ਦੇ ਰੇਟ ਘੱਟ ਮੁਕਰਰ ਕਰਨ ਦੇ ਰੋਸ ਵਜੋਂ ਜ਼ਮੀਨ ਮਾਲਕਾਂ ਤੇ ਕਬਜਾਧਾਰਕਾਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ. ਜੋ ਅੱਜ ਐਸ ਡੀ ਐਮ ਦਫਤਰ ਦੇ ਬਾਹਰ ਗੇਟ ਦੇ ਕੋਲ ਰੋਸ ਵਿਖਾਵਾ ਕਰ ਰਹੇ ਜ਼ਮੀਨ ਮਾਲਕਾਂ ਤੇ ਕਬਜ਼ਾਧਾਰਕਾਂ ਨੂੰ ਭਾਰੀ ਪੁਲਿਸ ਫੋਰਸ ਸਮੇਤ ਡੀ ਐਸ ਪੀ ਦੀ ਅਗਵਾਈ ਵਿੱਚ ਜਬਰਨ ਹਿਰਾਸਤ ਚ ਲੈ ਲਿਆ। ਖਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਲਿਆਉਣ ਦੀ ਪੁਸ਼ਟੀ ਨਹੀਂ ਕੀਤੀ ਗਈ. ਗ੍ਰਿਫਤਾਰੀਆਂ ਦੀ ਨਿੰਦਾਂ ਕਰਦਿਆਂ ਸੀ ਪੀ ਐਮ ਐਲ ਲਿਬਰੇਸ਼ਨ ਅਤੇ ਮਜਦੂਰ ਮੁਕਤੀ ਮੋਰਚਾ ਦੇ ਆਗੂ ਨਿੱਕਾ ਸਿੰਘ ਬਹਾਦਰਪੁਰ, ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਦਰਸ਼ਨ ਸਿੰਘ ਗੁਰਨੇ, ਨਗਰ ਸੁਧਾਰ ਸਭਾ ਦੇ ਸੱਤਪਾਲ ਸਿੰਘ ਕਟੋਦੀਆਂ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਬਲਕਰਨ ਸਿੰਘ ਬੱਲੀ ਆਦਿ ਨੇ ਕਿਹਾ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀ ਹਾਈਵੇ ਸ਼ੰਘਰਸ਼ ਕਮੇਟੀ ਬੁਢਲਾਡਾ ਦੇ ਆਗੂਆਂ ਨੂੰ ਬੀਤੇ ਕੱਲ ਨਾਇਬ ਤਹਿਸੀਲਦਾਰ ਵੱਲੋਂ ਉਨਾਂ੍ਹ ਦੀ ਸਰਕਾਰੇ ਦਰਬਾਰੇ ਸੁਣਵਾਈ ਕਰਵਾਉਣ ਦਾ ਭਰੋਸਾ ਦਿੱਤਾ ਸੀ ਅਤੇ ਜਦ ਸੰਘਰਸ਼ ਕਮੇਟੀ ਆਗੂ ਅੱਜ ਕੁਝ ਅਖਬਾਰਾਂ ਚ ਛਪੇ ਇਸ਼ਤਿਹਾਰਾਂ ਰਾਹੀ 60 ਦਿਨ ਦੇ ਦਿੱਤੇ ਨੋਟਿਸ ਤੋਂ ਬਾਅਦ ਬਾਅਦ ਪੁਲਿਸ ਸਹਾਇਤਾਂ ਨਾਲ ਜਮੀਨਾਂ ਦਾ ਕਬਜਾ ਲੈਣ ਦੀ ਗੱਲ ਤੇ ਰੋਸ ਪ੍ਰਗਟਾ ਰਹੇ ਸਨ ਤਾਂ ਪਰਸ਼ਾਸ਼ਨ ਨੇ ਇੰਨਾਂ੍ਹ ਨੂੰ ਹਿਰਾਸਤ ਚ ਲੈ ਲਿਆ ।ਉਨਾਂ੍ਹ ਕਿਹਾ ਕਿ ਇਹ ਧੱਕੇਸ਼ਾਹੀ ਹਾਕਮਾਂ ਨੂੰ ਮਹਿੰਗੀ ਪਵੇਗੀ ਅਤੇ ਇਸ ਧੱਕੇਸ਼ਾਹੀ ਖਿਲਾਫ ਲੋਕਾਂ ਦਾ ਰੋਹ ਹੋਰ ਭਖੇਗਾ।

ਕੀ ਹੈ ਮਾਮਲਾ : ਹਾਈਵੇ ਸ਼ੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਕੋਲ ਰੱਖੀਆਂ ਮੰਗਾਂ ਚ ਨੈਸ਼ਨਲ ਹਾਈਵੇ ਐਕਟ 1956 ਦੀ ਧਾਰਾ 3 (1) ਅਨੁਸਾਰ ਲੋਕਲ ਕਮਿਸ਼ਨ ਦੀ ਨਿਯੁਕਤੀ ਕਰਕੇ ਇਸ ਬਣਨ ਵਾਲੇ ਨੈਸ਼ਨਲ ਹਾਈਵੇ ਦੌਰਾਨ ਸਹੀ ਜਮੀਨ ਮਾਲਕ ਵਾ ਕਾਬਜ ਦੀ ਸਹੀ ਸ਼ਨਾਖਤ ਕੀਤੀ ਜਾਵੇ ਤਾਂ ਜੋ ਸਹੀ ਵਿਅਕਤੀ ਨੂੰ ਹੀ ਅਦਾਇਗੀ ਮਿਲ ਸਕੇ। ਜਮੀਂਨ ਮਾਲਕਾਂ ਨੂੰ 1 ਲੱਖ ਰੁਪਏ ਗਜ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਜਾਵੇ।ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਬਿਨ੍ਹਾਂ ਵਿਆਜ ਕਰਜ ਅਤੇ ਉਸ ਉਪਰ ਸਬਸਿਡੀ ਦਿੱਤੀ ਜਾਵੇ।ਬਣਨ ਵਾਲੇ ਪੁਲਾ ਨੂੰ ਪਿੱਲਰਾਂ ਤੇ ਬਣਾਉਣ ਅਤੇ ਪੁਲ ਥੱਲੇ ਆਉਣ ਵਾਲੀ ਜਮੀਨ ਦਾ ਸ਼ਪੈਸ਼ਲ ਮੁਆਵਜਾ ਦਿੱਤਾ ਜਾਵੇ, ਕਾਰੋਬਾਰ ਅਤੇ ਰਿਹਾਇਸ਼ ਸਬੰਧੀ ਉਜਾੜਾ ਭੱਤਾ 5 ਲੱਖ ਰੁਪਏ ਦੇ ਹਿਸਾਬ ਨਾਲ ਦਿੱਤਾ ਜਾਵੇ, ਵਕਫ ਬੋਰਡ ਤੇ ਜੁਮਲਾ ਮਾਲਕਨ ਜਾਇਦਾਦਾ ਦੇ ਕਾਬਜ ਮਾਲਕਾਂ ਨੂੰ ਵੀ ਮੁਆਵਜਾ ਦਿੱਤਾ ਜਾਵੇ ਆਦਿ ਮੰਗਾਂ ਸ਼ਾਮਲ ਹਨ ।

LEAVE A REPLY

Please enter your comment!
Please enter your name here