ਮਾਨਯੋਗ ਜੱਜ ਅਮਨਦੀਪ ਸਿੰਘ ਵੱਲ੍ਹੋਂ ਯੂਥ ਕਲੱਬਾਂ ਦੇ ਨੋਜਵਾਨਾਂ ਨੂੰ ਲੋਕਾਂ ਦੇ ਦੁੱਖ, ਦਰਦ ਸਮਝਣ ਦਾ ਸਨੇਹਾ

0
18

ਮਾਨਸਾ 22 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : ਮਾਨਯੋਗ ਜੱਜ ਅਤੇ ਮਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੇ ਸਕੱਤਰ ਸ਼੍ਰੀ ਅਮਨਦੀਪ ਸਿੰਘ ਨੇ ਯੂਥ ਕਲੱਬਾਂ ਦੇ
ਨੋਜਵਾਨਾਂ ਨੂੰ ਲੋਕਾਂ ਦੇ ਦੁੱਖ ਦਰਦ ਸਮਝਣ ਦਾ ਸਨੇਹਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਾਰਜ ਕਰਨੇ ਚਾਹੀਦੇ ਹਨ,ਜਿਸ ਨਾਲ ਸਮਾਜ ਅਤੇ
ਆਮ ਲੋਕਾਂ ਨੂੰ ਇਸ ਦਾ ਫਾਇਦਾ ਹੋਵੇ ਸ਼੍ਰੀ ਅਮਨਦੀਪ ਸਿੰਘ ਨਹਿਰੂ ਯੁਵਾ ਕੇਂਦਰ ਮਾਨਸਾ ਵੱਲ੍ਹੋ ਤਿੰਨ ਰੋਜ਼ਾ ਯੂਥ ਲੀਡਰਸ਼ਿਪ ਟਰੇਨਿੰਗ ਕੈਂਪ ਦੇ
ਸਮਾਪਤੀ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਦਰਦ ਨੂੰ ਸਮਝਣਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਹੀ ਸਾਡਾ ਅਸਲ ਮਕਸਦ ਹੋਣਾ ਚਾਹੀਦਾ ਹੈ,ਸਰਕਾਰ ਵੱਲ੍ਹੋ
ਦਿੱਤੀਆਂ ਜਾ ਰਹੀਆਂ ਮੁਫਤ ਕਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਔਰਤ ,18 ਸਾਲ ਤੋਂ ਘੱਟ ਉਮਰ ਦਾ
ਵਿਅਕਤੀ,ਐਸ ਸੀ,ਐਸ ਟੀ,ਤਿੰਨ ਲੱਖ ਤੋਂ ਘੱਟ ਆਮਦਨ ਅਤੇ ਜੇਲ੍ਹ ਵਿੱਚ ਬੰਦ ਕੋਈ ਵੀ ਵਿਅਕਤੀ ਮੁਫ਼ਤ ਕਾਨੂੰਨੀ ਸੇਵਾਵਾਂ ਹਾਸਲ ਕਰ ਸਕਦਾ
ਹੈ।
ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੇ ਨੋਡਲ ਅਫ਼ਸਰ ਐਡਵੋਕੇਟ ਬਲਵੰਤ ਭਾਟੀਆ ਨੇ ਕਿਹਾ ਕਿ ਸੰਵਿਧਾਨ ਦੇ ਨਿਰਮਾਣ ਅਤੇ ਪਿਛੋਕੜ
ਬਾਰੇ ਦੱਸਿਆ, ਉਨ੍ਹਾਂ ਕਿਹਾ ਕਿ ਸਾਨੂੰ ਮੌਲਿਕ ਅਧਿਕਾਰਾਂ ਦੇ ਨਾਲ ਨਾਲ ਕਰਵੱਤਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ, ਭਾਟੀਆ ਨੇ ਤੇਜ਼ਾਬ
ਪੀੜ੍ਹਤ ਅਤੇ ਦੁਰਘਟਨਾਵਾਂ ਗ੍ਰਸਤ ਬਾਰੇ ਦਿੱਤੀ ਜਾਂਦੀ ਵਿੱਤੀ ਮਦਦ ਬਾਰੇ ਵੀ ਵਿਸਥਾਰ ਚ ਜਾਣਕਾਰੀ ਸਾਂਝੀ ਕੀਤੀ।
ਇਸ ਤੋਂ ਪਹਿਲਾ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦਿਆਂ ਕੈਂਪ ਦੇ ਮੁੱਖ ਪ੍ਰਬੰਧਕ ਸੰਦੀਪ ਘੰਡ ਅਤੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਪਰਮਜੀਤ
ਸੋਹਲ ਨੇ ਦੱਸਿਆ ਕਿ ਕੈਂਪ ਦੌਰਾਨ ਜਿਥੇਂ ਵੱਖ ਵੱਖ ਨਾਮਵਰ ਸਖ਼ਸੀਅਤਾਂ ਦੁਆਰਾ ਵੱਖ ਵੱਖ ਚੈਲੰਤ ਅਤੇ ਸਮਾਜਿਕ ਮੁੱਦਿਆਂ ਤੇ ਵਿਚਾਰ ਚਰਚਾ
ਕੀਤੀ, ਉਥੇਂ ਨਸ਼ਿਆਂ ਵਿਰੁੱਧ ਵੀ ਗੰਭੀਰ ਚਰਚਾ ਹੋਈ,ਅੱਜ ਦੇ ਪਹਿਲੇ ਸ਼ੈਸ਼ਨ ਚ ਇੰਸਪੈਕਟਰ ਭੋਲਾ ਸਿੰਘ ਵਿਰਕ ਨੇ ਸਿਹਤ ਵਿਭਾਗ ਦੀਆਂ ਵੱਖ
ਵੱਖ ਸਾਹੂਲਤਾਂ ਤੋ ਜਾਣੂ ਕਰਵਾਇਆਂ।
ਸਮਾਪਤੀ ਸਮਾਰੋਹ ਦੌਰਾਨ ਬੈਸਟ ਕੈਂਪਰ ਪ੍ਰਭਜੋਤ ਕੌਰ ਨੰਗਲ ਕਲਾਂ,ਮਨਜਿੰਦਰ ਸਿੰਘ ਭਾਈ ਦੇਸਾ ਤੋਂ ਇਲਾਵਾ ਚੰਗੀ ਕਾਰਗੁਜ਼ਾਰੀ ਦਿਖਾਉਣ
ਵਾਲੇ ,ਬੋੜਾਵਾਲ,ਬੁਰਜ਼ ਢਿਲਵਾਂ,ਭਾਈ ਦੇਸਾ, ਗੇਹਲੇ,ਤਲਵੰਡੀ ਅਕਲੀਆਂ,ਕੱਲ੍ਹੋ ,ਨੇਕੀ ਫਾਊਂਡਡੇਸ਼ਨ ਬੁਢਲਾਡਾ, ਸਿਲਾਈ ਟੀਚਰ ਸਰਬਜੀਤ
ਕੌਰ,ਸੁਖਪਾਲ ਸਿੰਘ ਬੀਰੇਵਾਲਾ ਜੱਟਾਂ, ਸਟੇਟ ਅਵਾਰਡੀ ਨਿਰਮਲ ਮੌਜੀਆ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ, ਜ਼ਿਲ੍ਹਾ ਖੇਡ ਇੰਚਾਰਜ ਪ੍ਰਾਇਮਰੀ ਹਰਦੀਪ ਸਿੱਧੂ, ਏ ਐਸ ਆਈ ਬਲਵੰਤ ਭੀਖੀ, ਮਨੋਜ
ਕੁਮਾਰ,ਕਰਮਜੀਤ ਰਾਠੀ, ਸੁਖਵਿੰਦਰ ਸਿੰਘ, ਰਮਨਦੀਪ ਕੌਰ, ਲਵਪ੍ਰੀਤ ਕੌਰ, ਖੁਸ਼ਵਿੰਦਰ ਸਿੰਘ,ਮਨਦੀਪ ਕੌਰ,ਲੱਡੂ ਧੰਜਲ ,ਜਸਪਾਲ ਸਿੰਘ ਅਤੇ
ਸਮੂਹ ਰਾਸ਼ਟਰ ਵਲੰਟੀਅਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here