ਨਵਜੋਤ ਸਿੱਧੂ ਦੀ ਵਾਪਸੀ, ਹੁਣ ਸੋਨੀਆ ਗਾਂਧੀ ਨੇ ਸੌਂਪੀ ਜ਼ਿੰਮੇਵਾਰੀ

0
139

ਨਵੀਂ ਦਿੱਲੀ: ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ‘ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਦੇ ਨਾਲ ਹੀ ਕਾਂਗਰਸ ਨੇ ਪੂਰੀ ਤਿਆਰੀ ਕਰ ਲਈ ਹੈ। ਕਾਂਗਰਸ ਪਾਰਟੀ ਨੇ ਦਿੱਲੀ ਚੋਣਾਂ ‘ਚ ਜਿੱਤ ਹਾਸਲ ਕਰਨ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਹੈ।

ਇਸ ਲਿਸਟ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਚੌਕੇ-ਛੱਕੇ ਲਾਉਣ ਵਾਲੇ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਲ ਹੈ। ਲੱਗਦਾ ਹੈ ਕਿ ਬੀਤੇ ਕੁਝ ਮਹੀਨਿਆਂ ਤੋਂ ਬਾਅਦ ਕਾਂਗਰਸ ਨੂੰ ਨਵਜੋਤ ਸਿੱਧੂ ਦੀ ਕੁਝ ਅਹਿਮੀਅਤ ਜ਼ਰੂਰ ਸਮਝ ਲੱਗ ਗਈ ਹੈ। ਨਵਜੋਤ ਸਿੱਧੂ ਕਾਫੀ ਸਮੇਂ ਤੋਂ ਸਿਆਸੀ ਮੰਚ ਤੋਂ ਗਾਇਬ ਸਨ। ਲੰਮੇਂ ਸਮੇਂ ਉਨ੍ਹਾਂ ਦੀ ਵਾਪਸੀ ਹੋਏਗੀ।

ANI@ANI

Congress has released list of party’s star campaigners for #DelhiElections2020. Punjab CM Capt Amarinder Singh, Shashi Tharoor, Navjot Singh Sidhu, Shatrughan Sinha also in the list, besides interim president Sonia Gandhi, Rahul Gandhi, Priyanka Gandhi Vadra&ex-PM Manmohan Singh.

View image on Twitter

2238:54 PM – Jan 21, 2020Twitter Ads info and privacy126 people are talking about this

ਜੇਕਰ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ ਸ਼ਸ਼ੀ ਥਰੂਰ, ਸ਼ਤਰੂਘਨ ਸਿਨਹਾ ਤੋਂ ਇਲਾਵਾ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸ਼ਾਮਲ ਹਨ।

LEAVE A REPLY

Please enter your comment!
Please enter your name here