*ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਧਾਰਮਿਕ ਪ੍ਰੀਖਿਆ 23 ਨਵੰਬਰ ਨੂੰ*

0
11

 ਬੁਢਲਾਡਾ (ਸਾਰਾ ਯਹਾਂ/ ਅਮਨ ਮਹਿਤਾ) : ਸਥਾਨਕ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਹਿੰਦ ਦੀ ਚਾਦਰ ਲਾਸਾਨੀ ਸ਼ਹੀਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਤਾਬਦੀ ਸਮਾਗਮਾਂ ਮੌਕੇ ਇੱਕ ਧਾਰਮਿਕ ਪ੍ਰੀਖਿਆ ਲਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਬਲਬੀਰ ਸਿੰਘ ਕੈਥ ਨੇ ਦੱਸਿਆ ਕਿ ਇਹ ਪ੍ਰੀਖਿਆ 23 ਨਵੰਬਰ ਐਤਵਾਰ ਸਵੇਰੇ 8 ਤੋਂ 10 ਵਜੇ ਤੱਕ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ  ਵਿਖੇ ਲਈ ਜਾਵੇਗੀ। ਜਿਸ ਦਾ ਨਤੀਜਾ 25 ਨਵੰਬਰ ਸ਼ਹੀਦੀ ਗੁਰਪੁਰਬ ਵਾਲੇ ਦਿਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਮੁੱਖ ਸਮਾਗਮ ਦੌਰਾਨ ਕੱਢਿਆ ਜਾਵੇਗਾ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।  ਇਸ ਪ੍ਰੀਖਿਆ ਵਿੱਚ ਤਿੰਨ ਗਰੁੱਪ ਬਣਾਏ ਗਏ ਹਨ ਪਹਿਲਾਂ ਗਰੁੱਪ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ, ਦੂਜਾ ਗਰੁੱਪ 13 ਤੋਂ 18 ਸਾਲ ਤੱਕ ਦੇ ਬੱਚੇ, ਤੀਜਾ ਗਰੁੱਪ 18 ਤੋਂ ਉੱਪਰ ਅਤੇ 25 ਸਾਲ ਤੱਕ ਦੇ ਬੱਚਿਆਂ ਦਾ ਹੋਵੇਗਾ। ਤਿੰਨੇ ਗਰੁੱਪਾਂ ਦੇ ਪਹਿਲੇ ਪੰਜ ਬੱਚਿਆਂ ਨੂੰ ਕ੍ਰਮਵਾਰ 3100 ਰੁਪਏ, 2100 ਰੁਪਏ, 1100 ਰੁਪਏ , 700 ਰੁਪਏ ਅਤੇ 500 ਰੁਪਏ ਨਗਦ ਇਨਾਮ ਦੇ ਨਾਲ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਉਸ ਤੋਂ ਬਾਅਦ ਹਰ ਗਰੁੱਪ ਦੇ ਦਸ ਬੱਚਿਆਂ ਨੂੰ ਸ਼ਾਨਦਾਰ ਗਿਫਟ ਦਿੱਤੇ ਜਾਣਗੇ। ਇਸ ਤਰ੍ਹਾਂ ਤਿੰਨੇ ਗਰੁੱਪਾਂ ਦੇ ਕੁੱਲ 45 ਬੱਚਿਆਂ ਨੂੰ ਇਨਾਮ ਦਿੱਤਾ ਜਾਵੇਗਾ। ਸਰਟੀਫਿਕੇਟ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ  ਦਾਖਲੇ 21 ਨਵੰਬਰ ਤੱਕ ਬੱਸ ਸਟੈਂਡ ਦੇ ਨੇੜੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਦਫ਼ਤਰ ਵਿਖੇ ਰੋਜਾਨਾ ਸਵੇਰੇ 10 ਤੋਂ 12 ਅਤੇ ਸ਼ਾਮ ਨੂੰ 4 ਤੋਂ 6 ਵਜੇ ਤੱਕ ਭਰੇ ਜਾਂਦੇ ਹਨ। ਪੇਪਰ ਦਾ ਵਿਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਵੇਗਾ। ਸਾਰੇ ਇਨਾਮ ਦਾਨੀ ਸੱਜਣਾਂ ਵਲੋਂ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸੰਸਥਾ ਦਾ ਇਹ ਉਪਰਾਲਾ ਬੱਚਿਆਂ ਨੂੰ ਦੇਸ਼ ਕੌਮ ਲਈ ਮਹਾਨ ਬਲੀਦਾਨ ਦੇਣ ਵਾਲੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਪ੍ਰਤੀ ਜਾਣਕਾਰੀ ਦੇਣ ਲਈ ਹੈ। ਵੱਧ ਤੋਂ ਵੱਧ ਬੱਚੇ ਇਸ ਪ੍ਰੀਖਿਆ ਵਿੱਚ ਭਾਗ ਲੈ ਕੇ ਗੁਰੂ ਜੀ ਦੀਆਂ ਖੁਸ਼ੀਆਂ ਹਾਸਲ ਕਰੋ।

LEAVE A REPLY

Please enter your comment!
Please enter your name here