*ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਮਾਨਸਾ ਵਿੱਚ ਹਵਨ ਦਾ ਆਯੋਜਨ ਕੀਤਾ ਗਿਆ*

0
18

ਮਾਨਸਾ18 ਨਵੰਬਰ (ਸਾਰਾ ਯਹਾਂ/ਜੋਨੀ ਜਿੰਦਲ)  : ਡੀ.ਏ.ਵੀ. ਨੇਸ਼ਨਲ ਖੇਡ ਮੁਕਾਬਲਿਆਂ ਦਾ ਆਯੋਜਨ 22, 23 ਅਤੇ 24 ਨਵੰਬਰ ਨੂੰ ਨਵੀਂ ਦਿੱਲੀ ਵਿੱਚ ਹੋਣਾ ਹੈ, ਜਿੱਥੇ 22 ਰਾਜਾਂ ਦੇ ਡੀ.ਏ.ਵੀ. ਸਕੂਲਾਂ ਦੇ ਵਿਦਿਆਰਥੀ ਵੱਖ–ਵੱਖ ਖੇਡਾਂ ਵਿੱਚ ਆਪਣਾ ਜੌਹਰ ਦਿਖਾਉਣਗੇ। ਪੰਜਾਬ ਦੀ ਨੁਮਾਇੰਦਗੀ ਕਰਨ ਲਈ ਚੁਣੇ ਗਏ ਡੀ.ਏ.ਵੀ. ਮਾਨਸਾ ਦੇ ਖਿਡਾਰੀਆਂ ਦੀ ਭਲਾਈ ਅਤੇ ਕਾਮਯਾਬੀ ਦੀ ਕਾਮਨਾ ਕਰਦੇ ਹੋਏ ਸਕੂਲ ਵੱਲੋਂ ਵਿਸ਼ੇਸ਼ ਹਵਨ ਕਰਵਾਇਆ ਗਿਆ।

ਹਵਨ ਦੌਰਾਨ ਰਾਸ਼ਟਰੀ ਪੱਧਰ ਲਈ ਚੁਣੇ ਸਾਰੇ ਖਿਡਾਰੀ ਅਤੇ ਸਕੂਲ ਦੇ ਫਿਜ਼ੀਕਲ ਐਜੂਕੇਸ਼ਨ ਅਧਿਆਪਕ ਮੌਜੂਦ ਰਹੇ। ਹਵਨ ਦੀ ਸ਼ਾਂਤੀ ਅਤੇ ਸਕਾਰਾਤਮਕ ਵਾਤਾਵਰਣ ਨਾਲ ਸਕੂਲ ਦਾ ਮਾਹੌਲ ਬਹੁਤ ਹੀ ਸੁਖਦਾਈ ਬਣਿਆ।

ਹਵਨ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਖਿਡਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਤੁਸੀਂ ਸਾਡੇ ਸਕੂਲ ਦੀ ਸ਼ਾਨ ਹੋ। ਤੁਹਾਡੀ ਮਿਹਨਤ ਅਤੇ ਅਨੁਸ਼ਾਸਨ ਕਾਬਲੇ-ਤਾਰੀਫ਼ ਹਨ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਰਾਸ਼ਟਰੀ ਪੱਧਰ ‘ਤੇ ਵਧੀਆ ਪ੍ਰਦਰਸ਼ਨ ਕਰਕੇ ਮਾਨਸਾ ਅਤੇ ਸਾਡੇ ਸਕੂਲ ਦਾ ਨਾਮ ਚਮਕਾਓਗੇ।

LEAVE A REPLY

Please enter your comment!
Please enter your name here