

ਬੁੱਢਲਾਡਾ 9 ਜੂਨ (ਸਾਰਾ ਯਹਾਂ/ਅਮਨ ਮੇਹਤਾ)
ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਆਪਣੇ ਨਵੇਂ ਦਫ਼ਤਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਸ਼ੁਭ ਮਹੂਰਤ ਕੀਤਾ ਗਿਆ । ਜਾਣਕਾਰੀ ਦਿੰਦੇ ਹੋਏ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਪਰਮਾਤਮਾ ਦੇ ਅਸ਼ੀਰਵਾਦ ਨਾਲ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਭਲਾਈ ਕਾਰਜਾਂ ਲਈ ਸੰਸਥਾ ਆਪਣਾ ਦਫ਼ਤਰ ਮਿਲਿਆ ਹੈ। ਸਮਾਨ ਨਵੇਂ ਦਫ਼ਤਰ ਵਿੱਚ ਲਿਜਾਇਆ ਜਾ ਰਿਹਾ ਹੈ। ਮੰਗਲਵਾਰ 10 ਜੂਨ ਤੋਂ ਸਾਰੇ ਭਲਾਈ ਕਾਰਜ਼ ਨਵੇਂ ਦਫ਼ਤਰ ਤੋਂ ਹੋਣੇ ਹਨ। ਇਸ ਲਈ ਲੋੜਵੰਦਾਂ ਅਤੇ ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਕਾਰਜ਼ ਲਈ ਨਵੇਂ ਦਫ਼ਤਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸੰਸਥਾ ਦਾ ਨਵਾਂ ਦਫ਼ਤਰ ਬੱਸ ਸਟੈਂਡ ਤੋਂ ਆਈ ਟੀ ਆਈ ਰੋਡ ਤੇ ਰੁਆਇਲ ਸਿਟੀ ਦੇ ਗੇਟ ਅਤੇ ਪੈਟਰੋਲ ਪੰਪ ਦੇ ਸਾਹਮਣੇ ਹੈ। ਧੀਰਜ ਬੁੱਕ ਸਟੋਰ ਵਲੋਂ ਸੰਸਥਾ ਦੇ ਨਵੇਂ ਦਫ਼ਤਰ ਲਈ ਵੱਡਾ ਵਾਟਰ ਕੂਲਰ ਅਤੇ ਆਰ ਓ ਦਾਨ ਦਿੱਤਾ ਗਿਆ,ਜਿਸ ਨਾਲ ਰਾਹਗੀਰਾਂ ਨੂੰ ਬੜੀ ਸਹੂਲਤ ਹੋਵੇਗੀ। ਕਾਮਰੇਡ ਹਰਦਿਆਲ ਸਿੰਘ ਜੀ ਵਲੋਂ ਨਵੀਂ ਅਲਮਾਰੀ ਦਫ਼ਤਰ ਲਈ ਦਿੱਤੀ ਗਈ। ਇਸ ਮੌਕੇ ਹੋਰ ਦਾਨੀ ਸੱਜਣਾਂ ਵਲੋਂ ਵੀ ਬਹੁਤ ਸਹਿਯੋਗ ਦਿੱਤਾ ਗਿਆ ਹੈ। ਸਾਰੇ ਦਾਨੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਸਥਾ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।























