

ਮਾਨਸਾ 09 ਜੂਨ – (ਸਾਰਾ ਯਹਾਂ/ਮੁੱਖ ਸੰਪਾਦਕ)
ਮਿਤੀ 8 ਜੂਨ 2025 ਦਿਨ ਐਤਵਾਰ ਨੂੰ ਭਗਵਾਨ ਪਰਸ਼ੂਰਾਮ ਮੰਦਿਰ ਮਾਨਸਾ ਵਿਖੇ ਸਭਾ ਦੇ ਪ੍ਰਧਾਨ ਹਰਵਿੰਦਰ ਭਾਰਦਵਾਜ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਸਭਾ ਦੇ ਪ੍ਰਧਾਨ ਵੱਲੋਂ ਮਿਲੇ ਅਖਤਿਆਰ ਅਨੁਸਾਰ ਸਭਾ ਦੀ ਕਾਰਜਕਾਰਨੀ ਦੀ ਚੋਣ ਕੀਤੀ ਗਈ।
ਇਸ ਸਬੰਧੀ ਪ੍ਰਧਾਨ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਬ੍ਰਾਹਮਣ ਸਭਾ ਦੇ ਸਰਪ੍ਰਸਤ ਦੇ ਤੌਰ ‘ਤੇ ਸ਼੍ਰੀ ਕੁਲਵੰਤ ਰਾਏ, ਡਾ ਮੋਹਨ ਲਾਲ, ਬਲਰਾਮ ਸ਼ਰਮਾ, ਕੇਵਲ ਕ੍ਰਿਸ਼ਨ ਰੱਲਾ, ਸਾਧੂ ਰਾਮ ਉੱਭਾ, ਪ੍ਰਿਤਪਾਲ ਮੌਂਟੀ, ਸੁਰਿੰਦਰ ਪਾਲ ਸ਼ਰਮਾ (ਨਾਇਬ ਤਹਿਸੀਲਦਾਰ), ਹਰਭਗਵਾਨ ਸ਼ਰਮਾ, ਜਤਿੰਦਰ ਆਗਰਾ, ਰਮੇਸ਼ ਕੁਮਾਰ ਸ਼ਰਮਾ (ਗੁਰਨੇ) ਅਤੇ ਸੁਰਿੰਦਰ ਸ਼ਰਮਾ ਗੇਹਲੇ ਨੂੰ ਚੁਣਿਆ ਗਿਆ।
ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ ਅਸ਼ੋਕ ਸਪੋਲੀਆ, ਬਲਜੀਤ ਸ਼ਰਮਾ ਅਤੇ ਪ੍ਰਵੀਨ ਟੋਨੀ ਸ਼ਰਮਾ ਜੀ ਨੂੰ ਚੁਣਿਆ ਗਿਆ।
ਮੀਤ ਪ੍ਰਧਾਨ ਲਈ ਸੰਜੀਵ ਸ਼ਰਮਾ (ਗੇਹਲੇ) ਸੱਤਪਾਲ ਸ਼ਰਮਾ (ਸੁਪਰਡੈਂਟ), ਜਗਦੀਸ਼ ਕੁਮਾਰ ਸ਼ਰਮਾ (ਜਟਾਣਾਂ) ਅਤੇ ਅਮਨਦੀਪ ਸ਼ਰਮਾ (ਨੰਗਲ ਵਾਲੇ) ਸਕੱਤਰ ਲਈ ਕੰਵਲਜੀਤ ਸ਼ਰਮਾ ਉੱਪ ਸਕੱਤਰ ਲਈ ਸੁਖਦੇਵ ਰਾਮ ਰਿਖੀ ਅਤੇ ਓਮ ਪ੍ਰਕਾਸ਼ (ਬਿੱਟੂ ਭੁਪਾਲ) ਚੁਣੇ ਗਏ।
ਇਸੇ ਤਰ੍ਹਾਂ ਵਿੱਤ ਸਕੱਤਰ ਲਈ ਡਾ ਸੁਲਕਸ਼ਣ ਤੇਜ ਪਾਲ ਸ਼ਰਮਾ, ਪ੍ਰੈਸ ਸਕੱਤਰ ਲਈ ਮਿੱਤਰ ਸੈਨ ਸ਼ਰਮਾ, ਵਿਕਾਸ ਸ਼ਰਮਾ ਅਤੇ ਹਰੀ ਕ੍ਰਿਸ਼ਨ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ। ਕਾਰਜਕਾਰਨੀ ਮੈੰਬਰ ਲਈ ਪੁਨੀਤ ਸ਼ਰਮਾ (ਗੋਗੀ), ਵੀਰ ਭਾਨ ਸ਼ਰਮਾ, ਉਦੇਸ਼ ਸ਼ਰਮਾ, ਮਾਧੋ ਮੁਰਾਰੀ ਸ਼ਰਮਾ, ਰਾਜ ਰਤਨ ਸ਼ਰਮਾ, ਸੁਰਿੰਦਰ ਜੀਤ ਸ਼ਰਮਾ ਅਤੇ ਹਰਕ੍ਰਿਸ਼ਨ ਸ਼ਰਮਾ ਨੂੰ ਲਿਆ ਗਿਆ।
ਇਸ ਤੋਂ ਇਲਾਵਾ ਬ੍ਰਾਹਮਣ ਸਭਾ ਲਈ ਪਹਿਲਾਂ ਹੀ ਲੀਗਲ ਸੈੱਲ ਦੇ ਤੌਰ ਅਪਣੀਆਂ ਵਡਮੁੱਲੀਆਂ ਸੇਵਾਵਾਂ ਨਿਭਾਉਂਦੇ ਹੋਏ ਐਡਵੋਕੇਟ ਰਾਜ ਕਮਲ ਸ਼ਰਮਾ ਰਾਏਪੁਰ, ਐਡਵੋਕੇਟ ਦਰਸ਼ਨ ਕੁਮਾਰ ਸ਼ਰਮਾ ਜਵਾਹਰਕੇ, ਐਡਵੋਕੇਟ ਰਜਿੰਦਰ ਪ੍ਰਸ਼ਾਦ ਸ਼ਰਮਾ, ਐਡਵੋਕੇਟ ਪ੍ਰਵੀਨ ਰਿਸ਼ੀ ਅਤੇ ਐਡਵੋਕੇਟ ਹਰਿੰਦਰ ਸ਼ਰਮਾ ਨੂੰ ਬੇਨਤੀ ਕੀਤੀ ਗਈ ਕਿ ਬ੍ਰਾਹਮਣ ਸਭਾ ਲਈ ਆਪਣੀਆਂ ਸੇਵਾਵਾਂ ਅੱਗੇ ਤੋਂ ਵੀ ਦਿੰਦੇ ਰਹਿਣ।
ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸਭਾ ਦੀ ਸਾਲਾਨਾ ਮੈਂਬਰਸ਼ਿਪ 50/- ਪ੍ਰਤੀ ਪਰਿਵਾਰ ਰੱਖਣ ਵਾਰੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ।























