

ਬੁਢਲਾਡਾ, 25 ਮਾਰਚ (ਸਾਰਾ ਯਹਾਂ/ਮਹਿਤਾ ਅਮਨ)- ਭਾਰਤ ਵਿਕਾਸ ਪ੍ਰੀਸ਼ਦ ਸਾਊਥ ਵੱਲੋਂ ਬੁਢਲਾਡਾ ਬ੍ਰਾਂਚ ਨੂੰ ਉਸਦੀਆਂ ਕਾਰਜਗੁਜਾਰੀ ਨੂੰ ਦੇਖਦਿਆਂ ਹੱਸਲਾਅਫਜਾਈ ਕਰਦਿਆਂ ਵਿਸ਼ੇਸ਼ ਤੌਰ ਤੇ ਸਨਮਾਣਿਤ ਕੀਤਾ ਗਿਆ ਇਸ ਸੰਬੰਧੀ ਸੰਸਥਾਂ ਦੇ ਪ੍ਰਧਾਨ ਅਮਿਤ ਕੁਮਾਰ ਜਿੰਦਲ ਨੇ ਦੱਸਿਆ ਕਿ ਪੰਜਾਬ ਸਾਊਥ ਦੀਆਂ 31 ਬਰਾਂਚਾਂ ਦਾ ਇੱਕ ਸਮਾਗਮ ਰਾਮਪੁਰਾ ਵਿਖੇ ਹੋਇਆ ਜਿੱਥੇ ਬਰਾਂਚਾਂ ਨੇ ਸਾਲ 2024-25 ਦੌਰਾਨ ਕੀਤੇ ਗਏ ਸਮੁੱਚੇ ਕਾਰਜਾਂ ਸੰਬੰਧੀ ਵਿਚਾਰ ਚਰਚਾ ਹੋਈ ਸਮੁੱਚੇ ਕਾਰਜਾਂ ਸੰਬੰਧੀ ਵਿਸਥਾਰ ਪੂਰਵਕ ਦੱਸਿਆ ਉੱਥੇ ਹੀ ਸਾਲ 2024-25 ਦਾ ਪੰਜਾਬ ਸਾਊਥ ਦਾ ਇਲੈਕਸ਼ਨ ਵੀ ਸਰਬਸੰਮਤੀ ਨਾਲ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਮਨੋਜ ਮੋਂਗਾ ਜਨਰਲ ਸਕੱਤਰ ਪ੍ਰਦੀਪ ਬੱਬਰ, ਖਜ਼ਾਨਚੀ ਰਾਜ ਮਿੱਤਲ ਚੁਣੇ ਗਏ ਇਸ ਸਮਾਗਮ ਵਿੱਚ ਭਾਰਤ ਵਿਕਾਸ ਪੀਸ਼ਦ ਬੱਢਲਾਡਾ ਨੰ ਸਾਲ 2024-25 ਲਈ ਪਰਿਸ਼ਦ ਵੱਲੋਂ ਕੀਤੇ ਗਏ ਮਾਨਵਤਾ ਭਲਾਈ ਦੇ ਕਾਰਜਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਗਿਆ ਅਤੇ ਸਟੇਟ ਪ੍ਰਧਾਨ ਵਿਕਟਰ ਛਾਬੜਾ ਵੱਲੋਂ ਦੱਸਿਆ ਕਿ ਪਰਿਸ਼ਦ ਦਾ ਮੁੱਖ ਟਿੱਚਾ ਮਾਨਵਤਾ ਦੀ ਸੇਵਾ ਕਰਨਾ ਹੈ ਉਨ੍ਹਾਂ ਕਿਹਾ ਕਿ ਬੁੱਢਲਾਡਾ ਬਰਾਂਚ ਵੱਲੋਂ ਸਮੇਂ ਸਮੇਂ ਤੇ ਮਾਨਵਤਾ ਦੀ ਸੇਵਾ ਅਧੀਨ ਹਰ ਤਰ੍ਹਾਂ ਦੇ ਮੈਡੀਕਲ ਕੈਂਪ, ਖੂਨਦਾਨ ਕੈਂਪ, ਅੱਖਾਂ ਦਾ ਚੈਕਅੱਪ ਕੈਂਪ ਤੋਂ ਇਲਾਵਾ ਬਜੁਰਗਾਂ ਅਤੇ ਸਵਾਰੀਆਂ ਦੇ ਬੈਠਣ ਲਈ ਸਟੇਸ਼ਨ ਤੇ ਬੈਂਚ, ਪਾਣੀ ਦੀ ਸੇਵਾ ਤੋਂ ਇਲਾਵਾ ਮਾਨਵਤਾ ਨੂੰ ਸਮਰਪਿੱਤ ਹਰ ਉਹ ਕਾਰਜ ਕਰਨ ਲਈ ਤਤਪਰ ਰਹਿੰਦੇ ਹਨ ਇਸ ਸਮਾਗਮ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਬੁੱਢਲਾਡਾ ਬਰਾਂਚ ਦੇ ਸੈਕਟਰੀ ਐਡਵੋਕੇਟ ਸੁਨੀਲ ਗਰਗ,ਖਜਾਨਚੀ ਸਤੀਸ਼ ਸਿੰਗਲਾ, ਸੀਨੀਅਰ ਵਾਈਸ ਪ੍ਰਧਾਨ ਬੋਬੀ ਬਾਂਸਲ ਤੇ ਜਿਲ੍ਹਾ ਰਾਜ ਕਾਂਸਲ , ਸ਼ਿਵ ਕਾਸਲ, ਜਸਵੰਤ ਰਾਏ ਹਾਜ਼ਰ ਸਨ ਜਿੱਥੇ ਬੁਢਲਾਡਾ ਬ੍ਰਾਂਚ ਦੇ ਕਾਰਜਾਂ ਸੰਬੰਧੀ ਕਰਦਿਆਂ ਵਿਸ਼ੇਸ਼ ਸਨਮਾਣ ਕੀਤਾ ਗਿਆ।























