*ਭਾਰਤ ਗੈਸ ਏਜੰਸੀਆਂ ਵੱਲੋਂ ਰਸੋਈ ਗੈਸ ਦੇ ਵਰਤੋਂ ਸਬੰਧੀ ਜਾਗਰੂਕਤਾ ਸਮਾਗਮ* 

0
159

ਬੁਢਲਾਡਾ 1 ਨਵੰਬਰ (ਸਾਰਾ ਯਹਾਂ/ਅਮਨ ਮਹਿਤਾ) ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਕੰਪਨੀ ਅਧੀਨ ਮਾਨਸਾ ਜ਼ਿਲ੍ਹੇ ਦੀਆਂ ਸਮੂਹ ਭਾਰਤ ਗੈਸ ਏਜੰਸੀਆਂ ਵੱਲੋਂ ਰਸੋਈ ਗੈਸ ਦੇ ਵਰਤੋਂ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਜਿਸ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਵਿਖੇ  ਬੱਚਿਆਂ ਦਾ ਖਾਣਾ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਇੰਚਾਰਜ ਬੀਬਾ ਪਰਮਪਾਲ ਕੌਰ ਸਿੱਧੂ (ਰਿਟ.ਆਈ.ਏ.ਐਸ), ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਸ਼ਿਰਕਤ ਕੀਤੀ। ਭਾਰਤ ਗੈਸ ਕੰਪਨੀ ਵੱਲੋਂ ਬਠਿੰਡਾ ਗੈਸ ਪਲਾਂਟ ਦੇ ਟੇਰੇਟਰੀ ਮੈਨੇਜਰ ਸ਼ਾਰਮਿਕ ਪੰਚਾਲ ਅਤੇ ਸੇਲਸ ਅਫ਼ਸਰ ਮੁਹੰਮਦ ਆਸਿਫ਼ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਬੱਚਿਆਂ ਤੇ ਵੱਖ ਵੱਖ ਤਰ੍ਹਾਂ ਦੇ ਸਵਾਦਿਸ਼ਟ ਖਾਣੇ ਬਣਾਏ ਅਤੇ ਬਹੁਤ   ਉਤਸ਼ਾਹ ਨਾਲ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ ਮੌਕੇ ਦਲਜੀਤ ਸਿੰਘ ਦਰਸ਼ੀ, ਮਾਤਾ ਗੁਜਰੀ ਭਲਾਈ ਕਲੱਬ ਦੀ ਟੀਮ ਅਤੇ ਯੁਵਕ ਸੇਵਾਵਾਂ ਕਲੱਬ ਦੀ ਟੀਮ ਨੇ ਵੀ ਹਾਜ਼ਰੀ ਲਗਵਾਈ। ਇਸ ਪ੍ਰੋਗਰਾਮ ਵਿਚ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ  ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਸਟੇਜ ਦਾ ਸੰਚਾਲਨ ਮਾਸਟਰ ਗੁਰਜੰਟ ਸਿੰਘ ਬੋਹਾ ਏਜੰਸੀ ਵਾਲਿਆ ਨੇ ਸੰਭਾਲਿਆ। ਇਕ ਮੌਕੇ ਅਮਨਦੀਪ ਸਿੰਘ ਗੁਰੂ ਮਾਲਕ ਅਮਨ ਗੈਸ ਏਜੰਸੀ ਬੁਢਲਾਡਾ ਵੱਲੋਂ ਪ੍ਰਿੰਸੀਪਲ ਗੁਰਮੀਤ ਸਿੰਘ, ਕੈਂਪਸ ਮੈਨੇਜਰ ਕ੍ਰਿਸ਼ਨ ਸਿੰਘ ਅਤੇ ਪ੍ਰੋਗਰਾਮ ਸਹਾਇਕ ਇੰਦਰ ਗਰਗ ਦਾ ਧੰਨਵਾਦ ਅਤੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੀਆਂ ਬਾਕੀ ਭਾਰਤ ਗੈਸ ਏਜੰਸੀਆਂ ਦੇ ਮਾਲਿਕ ਵਿਕਾਸ ਸਿੰਗਲਾ ਨਿਤਿਨ ਗੈਸ, ਪਰਮਜੀਤ ਸਿੰਘ ਬਰੇਹ, ਅਮਨ ਮਾਨ ਜਵਾਹਰਕੇ, ਡਾ. ਚੰਦਰ ਮੋਹਨ ਝੁਨੀਰ, ਅਮਨ ਗੈਸ ਸੰਘਾ , ਰਾਜਿੰਦਰ ਕੁਮਾਰ ਨੰਗਲ ਗੈਸ, ਡਾ. ਸੋਮਰਾਜ ਕਾਲੀਆ ਗੈਸ, ਅੰਗਰੇਜ਼ ਸਿੰਘ ਬਛੋਆਣਾ ਗੈਸ ਨੇ ਵੀ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਬੁਢਲਾਡਾ ਤੋਂ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ, ਅਮਰੀਕ ਸਿੰਘ, ਜਸਪ੍ਰੀਤ ਸਿੰਘ, ਕਰਨ ਸਿੰਘ, ਨਿੱਕੂ ਸਿੰਘ ਆਦਿ ਨੇ ਵੀ ਪ੍ਰੋਗਰਾਮ ਪਰਬੰਧਨ ਵਿਚ ਆਪਣਾ ਯੋਗਦਾਨ ਪਾਇਆ।

LEAVE A REPLY

Please enter your comment!
Please enter your name here