*ਨਹਿਰੂ ਮੈਮੋਰਿਅਲ ਸਰਕਾਰੀ ਕਾਲਜ਼ ਬਹੁਮੰਤਵੀ ਖੇਡ ਸਟੇਡੀਅਮ ਵਿਖੇ 29ਵੀਂ ਜਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਦੂਸਰੇ ਦਿਨ ਦਾ ਸ਼ਾਨਦਾਰ ਆਗਾਜ*

0
7

ਮਾਨਸਾ, 01 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) 

ਜਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਮਾਨਸਾ ਵੱਲੋਂ 29ਵੀਂ ਬੈਡਮਿੰਟਨ ਚੈਂਪੀਅਨਸ਼ਿਪ ਦਾ ਆਯੋਜਨ ਨਹਿਰੂ ਮੈਮੋਰਿਅਲ ਸਰਕਾਰੀ ਕਾਲਜ ਮਾਨਸਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕੀਤਾ ਗਿਆ। ਚੈਂਪੀਅਨਸ਼ਿਪ ਦੇ ਦੂਸਰੇ ਦਿਨ ਜਿਲ੍ਹੇ ਭਰ ਤੋਂ ਆਏ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ। ਚੈਂਪੀਅਨਸ਼ਿਪ ਦਾ ਉਦਘਾਟਨ ਡਾ. ਜਨਕ ਰਾਜ ਸਿੰਗਲਾ (ਪ੍ਰਧਾਨ, ਵਾਈਸ ਆਫ਼ ਮਾਨਸਾ) ਅਤੇ ਬਲਵਿੰਦਰ ਸਿੰਘ ਕਾਕਾ (ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ) ਵੱਲੋਂ ਕੀਤਾ ਗਿਆ। ਆਏ ਮੁੱਖ ਮਹਿਮਾਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਬੱਚਿਆਂ ਨੂੰ ਖੇਡਦੇ ਹੋਏ ਦੇਖ ਕੇ ਬੱਚਿਆਂ ਨਾਲ ਖੇਡਾਂ ਦਾ ਆਨੰਦ ਮਾਣਦੇ ਹੋਏ ਰੈਕਟ ਫੜ ਕੇ ਖੇਡੇ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੂਬੇਦਾਰ ਬਲਜੀਤ ਸਿੰਘ, ਸਕੱਤਰ ਹਰਿੰਦਰ ਸ਼ਰਮਾ, ਰਾਮ ਕ੍ਰਿਸ਼ਨ ਚੁੱਘ ਅਤੇ ਈਵੈਂਟ ਸਕੱਤਰ ਕੁਲਦੀਪ ਸਿੰਘ ਵੀ ਮੌਜੂਦ ਰਹੇ। ਕੁਲਦੀਪ ਸਿੰਘ ਨੇ ਬੱਚਿਆਂ ਨਾਲ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ। ਡਾ. ਸਿੰਗਲਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਹ ਚੈਂਪੀਅਨਸ਼ਿਪ ਮਾਨਸਾ ਜਿਲ੍ਹੇ ਦੇ ਖਿਡਾਰੀਆਂ ਲਈ ਇੱਕ ਸ਼ਲਾਘਾਯੋਗ ਉਪਰਾਲਾ ਹੈ, ਜਿਸ ਰਾਹੀਂ ਉਹ ਆਪਣੀ ਕਾਬਲਿਅਤ ਦਾ ਪ੍ਰਦਰਸ਼ਨ ਕਰ ਸਕਦੇ ਹਨ। ਉਨ੍ਹਾਂ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਨੌਜਵਾਨ ਆਪਣੇ ਮਾਂ-ਪਿਉ, ਜਿਲ੍ਹੇ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨਗੇ। ਸੁਧੀਰ ਮਿੱਤਲ, ਗਗਨਦੀਪ ਸਿੰਘ, ਭਗਵਾਨ ਸਿੰਘ ਆਦਿ ਵਿਅਕਤੀਆਂ ਨੇ ਵੀ ਸਮਾਰੋਹ ਵਿੱਚ ਹਾਜ਼ਰੀ ਭਰੀ। ਇਹ ਚੈਂਪੀਅਨਸ਼ਿਪ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਾਉਣ ਅਤੇ ਉਨ੍ਹਾਂ ਨੂੰ ਰਾਸ਼ਟਰੀ ਪੱਧਰ ‘ਤੇ ਲੈ ਜਾਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

LEAVE A REPLY

Please enter your comment!
Please enter your name here