

ਬੁਢਲਾਡਾ 16 ਮਾਰਚ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਦੇ ਬੱਸ ਸਟੈਂਡ ਅੰਦਰ ਆਪਣੇ ਦੋਸਤ ਨਾਲ ਬੱਸ ਦੀ ਉਡੀਕ ਕਰ ਰਹੇ ਵਿਅਕਤੀ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ ਦਾ ਸਮਾਚਾਰ ਮਿਲਿਆ ਹੈ। ਜਿਸ ਤੇ ਸਿਟੀ ਪੁਲਿਸ ਨੇ ਜਖਮੀ ਗੁਰਦੀਪ ਸਿੰਘ ਰਿਉਂਦ ਕਲਾਂ ਦੇ ਬਿਆਨ ਤੇ 13 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ.ਐਚ.ਓ. ਸਿਟੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਦੇ ਦਿੱਤੇ ਬਿਆਨ ਅਨੁਸਾਰ ਮੇਰੀ ਅਤੇ ਮੇਰੇ ਦੋਸਤਾਂ ਦੀ ਅਹਿਮਦਪੁਰ ਮੇਲੇ ਵਿੱਚ ਕਿਸੇ ਗੱਲ ਨੂੰ ਲੈ ਕੇ ਬੋਲਚਾਲ ਹੋ ਗਈ ਸੀ ਜਿਸ ਕਾਰਨ ਅੱਜ ਇਨ੍ਹਾਂ ਨੇ ਬੱਸ ਸਟੈਂਡ ਅੰਦਰ ਮੇਰੀ ਕੁੱਟਮਾਰ ਕੀਤੀ। ਕੁੱਟਮਾਰ ਕਰਨ ਵਾਲਿਆਂ ਚ 5—6 ਅਣਪਛਾਤੇ ਵਿਅਕਤੀਆਂ ਤੋਂ ਇਲਾਵਾ ਅਰਸ਼ਦੀਪ ਟੱਲੀ ਬੁਢਲਾਡਾ, ਅਰਸ਼ਦੀਪ ਔਲਖ ਗੁਰਨੇ ਖੁਰਦ, ਗੁਰੀ ਰਿਉਂਦ ਕਲਾਂ, ਕਾਲਾ ਗੁਰਨੇ ਖੁਰਦ, ਵਿਸ਼ਾਲ ਬੁਢਲਾਡਾ, ਸ਼ਗਨ ਗੁਰਨੇ ਖੁਰਦ ਆਦਿ ਸ਼ਾਮਲ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਉਪਰੋਕਤ ਵਿਅਕਤੀਆਂ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦੀ ਗੁੰਡਾਗਰਦੀ ਸ਼ਹਿਰ ਅੰਦਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ।























