*ਨਰਮੇ ਦੀ ਫਸਲ ਵਿੱਚ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਨੂੰ ਨਸ਼ਟ ਕਰਨ ਦੀ ਮੁਹਿੰਮ ਦਾ ਲਿਆਜਾਇਜਾ— ਮੁੱਖ ਖੇਤੀਬਾੜੀ ਅਫਸਰ ਮਾਨਸਾ*

0
73

13.03.2025 (ਸਾਰਾ ਯਹਾਂ/ਮੁੱਖ ਸੰਪਾਦਕ) ਨੂੰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਅਧੀਨ ਡਾ. ਹਰਪ੍ਰੀਤ ਪਾਲ ਕ&੍ਰਚਰਵਸਰ, ਮੁੱਖ ਖੇਤੀਬਾੜੀ ਅਫਸਰ, ਮਾਨਸਾ ਨੇ ਨਦੀਨ ਨਸ਼ਟ ਮੁਹਿੰਮ ਦਾ ਜਾਇਜਾ ਲਿਆ। ਉਹਨਾਂ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਅਦੇਸ਼ ਨਰਮੇ ਦੀ ਫਸਲ ਵਿੱਚ ਚਿੱਟੀ ਮੱਖੀ ਤ&#39ਸਂ ਅਗੇਵੇਂ ਪ੍ਰਬੰਧ ਕਰਕੇ ਨਰਮੇ ਦੀ ਫਸਲ ਦਾ ਰਕਬਾ ਵਧਾਉਣਾ ਹੈ। ਉਹਨਾਂ ਇਹ ਵੀ ਦੱਸਿਆ ਕਿ ਵੱਖ ਵੱਖ ਪਿੰਡਾਂ ਵਿੱਚ ਤਕਨੀਕੀ ਕੈਂਪ ਲਗਾਕੇ ਕਿਸਾਨਾਂ ਨੂੰ ਬਦਲਵੇਂ ਨਦੀਨਾਂ ਜਿਵੇਂ ਕਿ ਪੀਲੀ ਬੂਟੀ, ਕੰਘੀ ਬੂਟੀ, ਪੁੱਠਕੰਡਾ ਆਦਿ ਤੇ ਚਿੱਟੀ ਮੱਖੀ ਰਹਿੰਦੀ ਹੈ ਅਤੇ ਅਨੁਕੂਲ ਵਾਤਾਵਰਨ ਆਉਣ ਤੇ ਇਹ ਮੱਖੀ ਆਪਣੀ ਸੰਖਿਆ ਵਧਾ ਲੈਂਦੀ ਹੈ ਅਤੇ ਨਰਮੇ ਦੀ ਫਸਲ ਨੂੰ ਨੁਕਸਾਨ ਕਰਦੀ ਹੈ। ਉਹਨਾਂ ਕਿਸਾਨਾਂ ਨੂੰ ਦੱਸਿਆ ਕਿ ਪੀਲੀ ਬੂਟੀ, ਕੰਘੀ ਬੂਟੀ, ਪੁੱਠਕੰਡਾ ਜ਼&#39ਸ ਆਮ ਤ&੍ਰਚਰਵਸਰ ਤੇ ਸੜਕਾਂ ਦੇ ਕਿਨਾਰਿਆਂ, ਨਹਿਰਾਂ, ਕੱਸੀਆਂ, ਡਰੇਨਾਂ ਦੇ ਕੰਡਿਆਂ ਅਤੇ ਖੇਤਾਂ ਵਿੱਚ ਖਾਲੀ ਥਾਵਾਂ ਵਿੱਚ ਪਾਏ ਜਾਂਦੇ ਹਨ ਉਹਨਾਂ ਨੂੰ ਨਸ਼ਟ ਕਰਕੇ ਟ&#39ਸਏ ਵਿੱਚ ਦੱਬ ਦੇਣਾ ਚਾਹੀਦਾ ਹੈ ਅਤੇ ਉਹਨਾਂ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਆਪਣੇ ਖੇਤਾਂ ਦਾ ਆਲਾ ਦੁਆਲਾ ਸਾਫ ਰੱਖਿਆ ਜਾਵੇ ।ਇਸ ਮੁਹਿੰਮ ਤਹਿਤ ਪੰਜਾਬ ਮੰਡੀ ਬ&#39ਸਰਡ , ਜੰਗਲਾਤ ਵਿਭਾਗ, ਪੀ.ਡਬਲਯੂ.ਡੀ, ਸਕੂਲ ਸਿੱਖਿਆ ਵਿਭਾਗ, ਪੇਡੂ ਵਿਕਾਸ ਵਿਭਾਗ/ ਮਨਰੇਗਾ, ਸਿੰਚਾਈ ਅਤੇ ਡਰੇਨੇਜ਼ ਆਦਿ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸ ਮੁਹਿੰਮ ਤਹਿਤ ਆਪਣੇ ਅਧੀਨ ਆਉਂਦੇ ਰਕਬੇ ਵਿੱਚ ਨਦੀਨਾਂ ਦੀ ਸਫਾਈ ਕਰਵਾਉਣ ਲਈ ਕਿਹਾ ਗਿਆ। ਇਸ ਸਮੇਂ ਡਾ. ਹਰਬੰਸ ਸਿੰਘ, ਜਿਲ੍ਹਾ ਸਿਖਲਾਈ ਅਫਸਰ ਮਾਨਸਾ, ਜ਼ਸਲੀਨ ਧਾਲੀਵਾਲ, ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਗੁਰਬਖਸ਼ ਸਿੰਘ, ਸੁਖਵਿੰਦਰ ਸਿੰਘ, ਧਰਮਪਾਲ ਸਿੰਘ, ਖੇਤੀਬਾੜੀ ਉਪ ਨਿਰੀਖਕ ਅਤੇ ਮਸਹਤਬਾਰ ਕਿਸਾਨ ਹਾਜ਼ਰ ਸਨ।

LEAVE A REPLY

Please enter your comment!
Please enter your name here