

ਬੁਢਲਾਡਾ 4 ਅਪ੍ਰੈਲ (ਸਾਰਾ ਯਹਾਂ/ਮੇਹਤਾ ਅਮਨ) ਹਲਕੇ ਚ ਵੱਡੇ ਪੱਧਰ ਤੇ ਆਮ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਾ ਝਾਂਸਾ ਦੇ ਕੇ ਪੈਸੇ ਠੱਗਣ ਵਾਲਾ ਆਖਿਰ ਕਰ ਪੁਲਿਸ ਨੇ ਕਾਬੂ ਕਰ ਲਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਡੀ ਐਸ ਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਿਰਨਪਾਲ ਕੌਰ ਵਾਸੀ ਪਿੰਡ ਬਰੇ ਵੱਲੋਂ ਐਸ ਐਸ ਪੀ ਮਾਨਸਾ ਨੂੰ ਦਿੱਤੀ ਦਰਖਾਸਤ ਤੇ ਕਾਰਵਾਈ ਕਰਦਿਆਂ ਗੁਰਦੀਪ ਸਿੰਘ ਹੀਰਾ ਵਾਸੀ ਆਲਮਪੁਰ ਮੰਦਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਗੁਰਦੀਪ ਸਿੰਘ ਹੀਰਾ ਸਿੰਘ ਪਿੰਡ ਆਲਮਪੁਰ ਮੰਦਰਾਂ ਦਾ ਵਸਨੀਕ ਹੈ ਇਹ ਵਿਅਕਤੀ ਨਿਤ ਦਿਨ ਆਮ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਾ ਝਾਂਸਾ ਦੇ ਕੇ ਲੱਖਾਂ Wਪਏ ਲੋਕਾਂ ਤੋਂ ਠੱਗ ਚੁੱਕਿਆ ਹੈ। ਪਿੰਡ ਬਰੇ ਦੀ ਵਸਨੀਕ ਕਿਰਨਦੀਪ ਕੌਰ ਦੀ ਦਰਖਾਸਤ ਤੇ ਪੁਲਿਸ ਨੇ ਤਫਤੀਸ਼ ਕਰਨ ਤੇ ਹੀਰਾ ਸਿੰਘ ਨੂੰ ਕਿਰਨਦੀਪ ਪਾਸੋਂ ਦਿੱਤੇ 65 ਹਜਾਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਹੋਰ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ।























