

ਬੁਢਲਾਡਾ 4 ਅਪ੍ਰੈਲ (ਸਾਰਾ ਯਹਾਂ/ਮੇਹਤਾ ਅਮਨ) ਇੱਥੋ ਥੋੜੀ ਦੂਰ ਪਿੰਡ ਗੁਰਨੇ ਕਲਾਂ ਤੋਂ ਮੋਟਰ ਸਾਈਕਲ ਸਵਾਰ ਫਫੜੇ ਭਾਈਕੇ ਤੋਂ ਮੋੜਨ ਲੱਗਿਆ ਤਾਂ ਪਿੱਛੋ ਆ ਰਹੀ ਤੇਜ ਰਫਤਾਰ ਕਾਰ ਵੱਲੋਂ ਟੱਕਰ ਮਾਰਨ ਤੇ 2 ਵਿਅਕਤੀਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੋਟਰ ਸਾਈਕਲ ਸਵਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਮੈਂ ਅਤੇ ਮੇਰਾ ਸਾਥੀ ਫਫੜੇ ਭਾਈਕੇ ਵੱਲ ਮੁੜਨ ਲੱਗੇ ਤਾਂ ਪਿਛੋ ਆ ਰਹੀ ਤੇਜ ਰਫਤਾਰ ਕਾਰ ਨੇ ਸਾਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਅਸੀਂ ਸੜਕ ਤੇ ਡਿੱਗ ਪਏ। ਜਿੱਥੇ ਜਖਮੀ ਗੁਰਮੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਏ.ਐਸ.ਆਈ ਗੁਰਦੀਪ ਸਿੰਘ ਨੇ ਗੁਰਮੀਤ ਸਿੰਘ ਫਫੜੇ ਭਾਈਕੇ ਦੇ ਬਿਆਨ ਤੇ ਅਣਪਛਾਤੇ ਵਿਅਕਤੀ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।























