*ਬੁਢਲਾਡਾ ਸ਼ਹਿਰ ਦੇ ਵਾਰਡ ਨੰਬਰ 16 ਅਤੇ 18 ਵਿਚ ਲੱਗੇ ਕੂੜੇ ਦੇ ਡੰਪਾਂ ਦੇ ਢੇਰ ਨਾਲ ਵਾਰਡ ਵਾਸੀਆਂ ਵਿਚ ਭਾਰੀ ਰੋਸ*

0
10

ਬੁਢਲਾਡਾ-  (ਸਾਰਾ ਯਹਾਂ/ਅਮਨ ਮਹਿਤਾ)-ਬੁਢਲਾਡਾ ਸ਼ਹਿਰ ਦੇ ਵਿੱਚ ਕੂੜੇ ਦੇ ਡੰਪਾਂ ਦੇ ਲੱਗੇ ਢੇਰ ਨੇ ਵਾਰਡ ਨੰਬਰ 16 ਤੇ 18 ਦੇ ਮੁਹੱਲਾ ਨਿਵਾਸੀਆਂ ਦਾ ਜੀਊਣਾ ਦੁੱਭਰ ਕੀਤਾ ਪਿਆ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਕੋਹਲੀ ਨੇ ਕਿਹਾ ਕਿ ਇਥੇ ਦਿਨ ਰਾਤ ਕੂੜਾ ਸੁੱਟਿਆ ਜਾਂਦਾ ਹੈ।ਲੋਕਾਂ ਅਤੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਤਾਂ ਸਵੱਛ ਭਾਰਤ ਮੁਹਿੰਮ ਦੇ ਨਾਅਰੇ ਲਗਾਏ ਜਾਂਦੇ ਹਨ ਪਰੰਤੂ ਉਨ੍ਹਾਂ ਦੇ ਦਾਅਵਿਆਂ ਦੇ ਬਿਲਕੁਲ ਉਲਟ ਹਾਲਾਤ ਹਨ।ਉਹਨਾਂ ਕਿਹਾ ਕਿ ਰੋਜ਼ ਦੀਆਂ 50-60 ਟਰਾਲੀਆਂ ਘੱਟੋ ਘੱਟ ਕੂੜੇ ਦੀਆਂ ਇੱਥੇ ਆਉਂਦੀਆਂ ਹਨ। ਮੱਛਰਾਂ ਮੱਖੀਆਂ ਨੇ ਇੱਥੇ ਬੁਰਾ ਹਾਲ ਕੀਤਾ ਹੋਇਆ ਹੈ।ਉਹਨਾਂ ਕਿਹਾ ਕਿ ਇਸ ਕੂੜਾ ਕਰਕੱਟ ਨੂੰ ਚੁੱਕ ਕੇ ਕਿਸੇ ਹੋਰ ਥਾਂ ਤੇ ਸਿਫ਼ਟ ਕੀਤਾ ਜਾਵੇ ਤਾਂ ਜੋ ਮੁਹੱਲਾ ਨਿਵਾਸੀਆਂ ਨੂੰ ਕੁਝ ਰਾਹਤ ਮਿਲੇ।ਇਸ ਸਬੰਧੀ ਗੁਰਚਰਨ ਸਿੰਘ ਚੰਨੀ ਪ੍ਰਧਾਨ ਗੁਰਦੁਆਰਾ ਰਾਮਗੜ੍ਹੀਆ ਅਤੇ ਕੌਂਸਲਰ ਹਰਵਿੰਦਰ ਸਿੰਘ ਸਵੀਟੀ ਨੇ ਦੱਸਿਆ ਕਿ ਸਾਰੇ ਨਿਵਾਸੀ ਇਸ ਕੂੜੇ ਦੇ ਡੰਪ ਤੋਂ ਦੁਖੀ ਹੈ।ਉਹਨਾਂ ਕਿਹਾ ਕਿ ਪਿਛਲੇ ਸਾਲ 15 ਅਗਸਤ ਨੂੰ ਵੀ ਇਸ ਸਬੰਧੀ ਧਰਨਾ ਦਿੱਤਾ ਗਿਆ ਸੀ,ਉਸ ਸਮੇਂ ਮਾਨਯੋਗ ਐਸਡੀਐਮ ਸਾਹਿਬ ਗਗਨਦੀਪ ਸਿੰਘ ਜੀ ਨਾਲ ਸਾਡੀ ਗੱਲਬਾਤ ਹੋਈ ਸੀ, ਉਨ੍ਹਾਂ ਵੱਲੋਂ ਦੋ ਮਹੀਨੇ ਵਿੱਚ ਕੂੜੇ ਦੇ ਡੰਪ ਨੂੰ ਚੱਕਣ ਦਾ ਭਰੋਸਾ ਦਿੰਦਿਆਂ ਕਿਹਾ ਸੀ ਕਿ ਇਸ ਜਗ੍ਹਾ ਤੇ ਦਫ਼ਤਰ ਅਤੇ ਪਾਰਟੀ ਬਣੇਗਾ।ਹੁਣ ਤੱਕ ਲਗਭਗ 7-8 ਮੀਟਿੰਗਾਂ ਹੋਈਆਂ ਸਨ,ਪਰੰਤੂ ਕੋਈ ਹੱਲ ਨਹੀਂ ਹੋਇਆ। ਉਹਨਾਂ ਕਿਹਾ ਕਿ ਇਸ ਕੂੜੇ ਦੇ ਡੰਪਾਂ ਨਾਲ ਮੁਹੱਲੇ ਵਿਚ ਲੋਕਾਂ ਨੂੰ ਕਈ ਬਿਮਾਰੀਆਂ ਅਤੇ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਸਲੇ ਦਾ ਜਲਦ ਹੱਲ ਕੀਤਾ ਜਾਵੇ, ਨਹੀਂ ਤਾਂ ਉਨ੍ਹਾਂ ਵੱਲੋਂ ਮੁੜ ਧਰਨਾ ਉਲੀਕਿਆ ਜਾਵੇਗਾ।ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸਿਕੰਦਰ ਸਿੰਘ ਨੇ ਦੱਸਿਆ ਕਿ ਇਹ ਡੰਪ ਪਿਛੇ ਜਿਹੇ ਭਾਰੀ ਬਰਸਾਤਾਂ ਪੈਣ ਨਾਲ ਪਏ ਹਨ। ਉਹਨਾਂ ਕਿਹਾ ਕਿ ਉਸ ਸਮੇਂ ਕੂੜੇ ਦੀ ਸੇਗਰੀਗੇਸ਼ਨ ਸਹੀ ਢੰਗ ਨਹੀਂ ਹੋਈ ਸੀ‌। ਉਹਨਾਂ ਕਿਹਾ ਕਿ ਤਾਂ ਕਰਕੇ ਇਹ ਕੂੜਾ ਡੰਪ ਬਣ ਗਿਆ। ਉਹਨਾਂ ਕਿਹਾ ਕਿ ਹੁਣ ਰੋਜ਼ਾਨਾ ਇਹ ਕੂੜਾ ਸੇਗਰੀਗੇ੍ਡ ਕੀਤਾ ਜਾ ਰਿਹਾ ਹੈ।ਜਿਸ ਨਾਲ ਹੁਣ ਕੂੜਾ ਉੱਥੇ ਨਹੀਂ ਜਾ ਰਿਹਾ, ਸਿਰਫ਼ ਘਾਹ ਫੂਸ ਦਾ ਢੇਰ ਪਿਆ ਹੈ। ਉਹਨਾਂ ਕਿਹਾ ਕਿ ਵੱਡੇ ਅਫਸਰਾਂ ਨਾਲ ਮੀਟਿੰਗ ਕਰਕੇ ਇਸ ਬਾਰੇ ਵਿਚਾਰ ਵਟਾਂਦਰਾ ਕਰਕੇ ਪੂਰੇ ਮਸਲੇ ਦਾ ਹੱਲ ਕੀਤਾ ਜਾਵੇਗਾ।


LEAVE A REPLY

Please enter your comment!
Please enter your name here